23 ਸਾਲਾਂ ਤੋਂ ਪਤੀ ਪਤਨੀ ਰਹਿ ਰਹੇ ਹਨ ਗਟਰ ਵਿਚ

ss1

23 ਸਾਲਾਂ ਤੋਂ ਪਤੀ ਪਤਨੀ ਰਹਿ ਰਹੇ ਹਨ ਗਟਰ ਵਿਚ

ਖੁਸ਼ ਰਹਿਣਾ ਆਪਣੇ ਆਲੇ ਦੁਆਲੇ ਦੀ ਸਤਿਥੀ ਤੇ ਬਹੁਤ ਘੱਟ ਨਿਰਭਰ ਕਰਦਾ ਹੈ ਅਤੇ ਆਪਣੇ ਮਨ ਨੂੰ ਕਾਬੂ ਕਰਨ ਦੀ ਤਾਕਤ ਤੇ ਬਹੁਤ ਜਿਆਦਾ ਨਿਰਭਰ ਕਰਦਾ ਹੈ | ਅਸਲ ਵਿੱਚ ਖੁਸ਼ ਰਹਿਣਾ ਇੱਕ ਕਲਾ ਹੈ ਪਰ ਲੋਕ ਆਪਣੀ ਖੁਸ਼ੀ ਅਤੇ ਉਦਾਸੀ ਦਾ ਕਾਰਨ ਹੋਰ ਲੋਕਾਂ ਨੂੰ ਮੰਨਦੇ ਹਨ | ਜਿਸ ਕੋਲ ਇਹ ਹੁਨਰ ਹੈ, ਇਹ ਕਲਾ ਹੈ, ਉਹ ਕਿਤੇ ਵੀ ਖੁਸ਼ ਰਹਿ ਸਕਦਾ ਹੈ, ਚਾਹੇ ਪਰਿਸਤਿਥੀ ਕਿਹੋ ਜਿਹੀ ਵੀ ਹੋਵੇ |
ਅੱਜ ਤੁਹਾਨੂੰ ਮੈਂ ਇੱਕ ਵਿਆਹੇ ਜੋੜੇ ਦੀ ਸੱਚੀ ਘਟਨਾ ਸੁਣਾਵਾਂਗਾ ਜੋ ਅਮੇਰਿਕਾ ਦੇਸ਼ ਵਿੱਚ ਕੋਲ੍ਮ੍ਬੋ ਸ਼ਹਿਰ ਵਿੱਚ ਰਹਿ ਰਿਹਾ ਹੈ | ਪਤੀ ਦਾ ਨਾਮ ਮਿਗੁਅਲ ਰੇਸਟ੍ਰੇਪੋ ਅਤੇ ਪਤਨੀ ਦਾ ਨਾਮ ਮਾਰਿਆ ਗਾਰਸੀਆ ਹੈ | ਇਹ ਦੋਨੋਂ ਪਤੀ ਪਤਨੀ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ, ਪਰ ਇਹਨਾਂ ਦੋਹਾਂ ਨੂੰ ਨਸ਼ਾ ਕਰਨ ਦੀ ਆਦਤ ਪੈ ਗਈ |
ਨਸ਼ੇ ਦੀ ਇਹਨੀਂ ਬੁਰੀ ਲੱਤ ਲਗੀ ਕਿ ਇਹ ਆਪਣਾ ਸਾਰਾ ਪੈਸਾ ਹੀ ਨਸ਼ੇ ਵਿੱਚ ਉਡਾਉਣ ਲੱਗੇ | ਹੌਲੀ ਹੌਲੀ ਇਹਨਾਂ ਕੋਲ ਜਿਨ੍ਹਾਂ ਧਨ ਵੀ ਸੀ, ਉਹ ਸਾਰਾ ਖਤਮ ਹੋ ਗਿਆ | ਫਿਰ ਇਹਨਾਂ ਦੋਹਾਂ ਨੇ ਫੈਸਲਾ ਕੀਤਾ ਕਿ ਉਹ ਦੋਨੇ ਨਸ਼ੇ ਦੀ ਬੁਰੀ ਲੱਤ ਤੋਂ ਮੁਕਤ ਹੋਣਗੇ ਅਤੇ ਆਪਣਾ ਜੀਵਨ ਸਹੀ ਢੰਗ ਨਾਲ ਬਿਤਾਉਣਗੇ |
ਇਹਨਾਂ ਦੋਹਾਂ ਨੇ ਆਪਣਾ ਇਲਾਜ ਕਰਵਾਇਆ, ਪਰ ਹੁਣ ਇਹਨਾਂ ਨੂੰ ਆਪਣਾ ਜੀਵਨ ਜਿਉਣ ਵਾਸਤੇ ਪੈਸੇ ਦੀ ਜਰੂਰਤ ਸੀ | ਉਹ ਆਪਨੇ ਦੋਸਤਾਂ ਮਿਤਰਾਂ ਅਤੇ ਰਿਸ਼ਤੇਦਾਰਾਂ ਕੋਲ ਵਿਤੀ ਸਹਾਇਤਾ ਲੈਣ ਗਏ | ਪਰ ਕਿਸੇ ਨੇ ਵੀ ਉਹਨਾਂ ਦੀ ਮਦਦ ਨਾ ਕੀਤੀ | ਕਾਰਨ ਸਾਫ਼ ਸੀ ਕਿ ਉਹਨਾਂ ਨੂੰ ਇੰਝ ਲਗਦਾ ਸੀ ਕਿ ਇਹ ਦੋਨੋਂ ਉਹਨਾਂ ਦਾ ਪੈਸਾ ਵੀ ਕਿਧਰੇ ਨਸ਼ੇ ਵਿੱਚ ਹੀ ਨਾ ਬਰਬਾਦ ਕਰ ਦੇਣ |
ਹੁਣ ਸਮਸਿਆ ਇਹ ਸੀ ਕਿ ਪਤੀ ਪਤਨੀ ਕੋਲ ਰਹਿਣ ਲਈ ਘਰ ਹੀ ਨਹੀਂ ਸੀ | ਇੱਕ ਦਿਨ ਉਹਨਾਂ ਨੂੰ ਇੱਕ ਗਟਰ ਦਿਖਾਈ ਦਿੱਤਾ ਅਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਉਹ ਦੋਨੋਂ ਆਪਣੇ ਪਾਲਤੂ ਕੁੱਤੇ ਦੇ ਨਾਲ ਉਸੇ ਗਟਰ ਵਿੱਚ ਹੀ ਰਹਿਣਗੇ | ਉਹਨਾਂ ਨੇ ਉਸ ਗਟਰ ਵਿੱਚ ਹੀ ਟੀਵੀ ਵਗੈਰਾ ਰਖਕੇ, ਉਸ ਗਟਰ ਨੂੰ ਹੀ ਆਪਣਾ ਘਰ ਬਣਾ ਲਿਆ | ਪਿਛਲੇ 23 ਸਾਲਾਂ ਤੋਂ ਉਹ ਦੋਹੇਂ ਉਸੇ ਗਟਰ ਵਿਚ ਹੀ ਰਹਿ ਰਹੇ ਹਨ |
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਦੋਨੋਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਨ | ਤਿਓਹਾਰਾਂ ਵਾਲੇ ਦਿਨ ਉਹ ਆਪਨੇ ਗਟਰ ਘਰ ਨੂੰ ਸਜਾਉਂਦੇ ਵੀ ਹਨ | ਬਿਲਕੁਲ ਕਮਾਲ ਦੀ ਗਲ ਹੈ | ਜਿਸ ਗਟਰ ਤੋਂ ਲੋਕੀ ਨਫਰਤ ਕਰਦੇ ਹਨ, ਕੋਈ ਉਸੇ ਗਟਰ ਵਿੱਚ ਆਪਣਾ ਘਰ ਵਸਾ ਕੇ ਖੁਸ਼ ਵੀ ਰਹਿ ਸਕਦਾ ਹੈ | ਇਸ ਤੋਂ ਇਹ ਗਲ ਸਾਬਿਤ ਹੁੰਦੀ ਹੈਂ ਕਿ ਕੋਈ ਵੀ ਕਿਸੇ ਵੀ ਹਾਲਤ ਵਿੱਚ ਖੁਸ਼ ਰਹਿ ਸਕਦਾ ਹੈ, ਜੇ ਉਹ ਚਾਹੇ |

ਅਮਨਪ੍ਰੀਤ ਸਿੰਘ
7658819651

print
Share Button
Print Friendly, PDF & Email