ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਫਰਸਟ ਪੋਸਟਰ ਜਾਰੀ , 24 ਮਈ 2019 ਨੂੰ ਹੋਵੇਗੀ ਰਿਲੀਜ਼

ss1

ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਫਰਸਟ ਪੋਸਟਰ ਜਾਰੀ , 24 ਮਈ 2019 ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ 26 ਅਗਸਤ (ਪੱਤਰ ਪ੍ਰੇਰਕ) – ਪੰਜਾਬ ਦੇ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਪ੍ਰਸਿੱਧ ਹੋਏ ਦਲਜੀਤ ਦੁਸਾਂਝ ਨੇ ਆਪਣੀ ਅਗਾਮੀ ਨਵੀਂ ਪੰਜਾਬੀ ਫ਼ਿਲਮ ‘ਛੜਾ’ ਦੇ ਪਹਿਲੇ ਪੋਸਟਰ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਫ਼ਿਲਮ ਵਿੱਚ ਦਲਜੀਤ ਦੁਸਾਂਝ ਨਾਲ ਮੁੱਖ ਅਭਿਨੇਤਰੀ ਵਜੋਂ ਨੀਰੂ ਬਾਜਵਾ ਨਜ਼ਰ ਆਵੇਗੀ। ਏ ਐਂਡ ਏ ਅਡਵਾਇਜ਼ਰ ਤੇ ਭਾਰਤ ਫਿਲਮਜ਼ ਦੇ ਬੈਨਰ ਹੇਠ ਬਨਣ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਹੋਣਗੇ। ਨੌਜਵਾਨ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਦੇ ਨਿਰਦੇਸ਼ਨ ਹੇਠ ਬਨਣ ਜਾ ਰਹੀ ਇਹ ਫ਼ਿਲਮ 24 ਮਾਈ 2019 ਨੂੰ ਵੱਡੇ ਪਰਦੇ ‘ਤੇ ਦਸਤਕ ਦੇਵੇਗੀ।ਦੱਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *