ਟੋਰਾਂਟੋ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, 75,000 ਲੋਕਾਂ ਨੇ ਕੀਤੀ ਸ਼ਿਰਕਤ

ss1

ਟੋਰਾਂਟੋ ‘ਚ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, 75,000 ਲੋਕਾਂ ਨੇ ਕੀਤੀ ਸ਼ਿਰਕਤ

ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ‘ਚ ਭਾਰਤ ਦਾ ਆਜ਼ਾਦੀ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ। ਟੋਰਾਂਟੋ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉੱਤਰੀ ਅਮਰੀਕਾ ਦੇ ਇਲਾਕੇ (ਟੋਰਾਂਟੋ) ‘ਚ ਇਸ ਵਾਰ ਸਭ ਤੋਂ ਵੱਡੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ। ਪਿਛਲੇ ਸਾਲ ਆਜ਼ਾਦੀ ਦਿਹਾੜੇ ਦੇ ਸਮਾਗਮ ‘ਚ ਤਕਰੀਬਨ 60,000 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਇਸ ਵਾਰ 75,000 ਲੋਕ ਪੁੱਜੇ। ਬੀਤੇ ਐਤਵਾਰ ਨੂੰ ਟੋਰਾਂਟੋ ਦੇ ਯੋਂਗ ਅਤੇ ਡੁਨਡਸ ਸਕੁਆਇਰ ‘ਚ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਮਨਾਇਆ ਗਿਆ। ਹਾਲਾਂਕਿ ਆਜ਼ਾਦੀ ਦਿਹਾੜਾ 15 ਅਗਸਤ ਨੂੰ ਮਨਾਇਆ ਜਾਂਦਾ ਹੈ ਪਰ ਕੈਨੇਡਾ ਦੇ ਸਥਾਨਕ ਸਮੇਂ ਮੁਤਾਬਕ ਐਤਵਾਰ ਦੁਪਹਿਰ ਨੂੰ ਟੋਰਾਂਟੋ ਸ਼ਹਿਰ ‘ਚ ਰੌਣਕਾਂ ਲੱਗੀਆਂ ਅਤੇ ਰਾਤ ਦੇ 10 ਵਜੇ ਤਕ ਜਸ਼ਨ ਚੱਲਦਾ ਰਿਹਾ।

PunjabKesari

ਟੋਰਾਂਟੋ ‘ਚ ਭਾਰਤ ਦੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਕਿਹਾ ਕਿ ਇਸ ਵਾਰ ਉੱਤਰੀ ਅਮਰੀਕਾ ‘ਚ ਬਹੁਤ ਵੱਡੇ ਪੱਧਰ ‘ਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕੈਨੇਡੀਅਨ ਸਿਆਸਤਦਾਨਾਂ ਨੇ ਵੀ ਹਿੱਸਾ ਲਿਆ ਅਤੇ ਫੈਡਰਲ ਮੰਤਰੀ ਵੀ ਹਾਜ਼ਰ ਹੋਏ ਅਤੇ ਖੇਡ ਮੰਤਰੀ ਕ੍ਰਿਸਟੀ ਡੰਕਨ, ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਐਂਡਰੀਊ ਸ਼ੀਅਰ ਅਤੇ ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਵੀ ਹਿੱਸਾ ਲਿਆ। ਆਜ਼ਾਦੀ ਦਿਹਾੜੇ ਕੱਢੀ ਪਰੇਡ ‘ਚ 20 ਫਲੋਟ ਸਜਾਏ ਗਏ ਸਨ, ਜਿਸ ‘ਚ ਭਾਰਤ ਦੀਆਂ ਝਲਕੀਆਂ ਦੇਖਣ ਨੂੰ ਮਿਲੀਆਂ।

PunjabKesari
ਭਾਰਤੀ-ਕੈਨੇਡੀਅਨ ਡਾਂਸਰਾਂ ਅਤੇ ਸੰਗੀਤਕਾਰਾਂ ਨੇ ਸਟੇਜ ‘ਤੇ ਭਾਰਤੀ ਸੱਭਿਆਚਾਰ ਦੇ ਰੰਗ ਬਿਖੇਰੇ। ਲੋਕਾਂ ਲਈ ਕਈ ਤਰ੍ਹਾਂ ਦੇ ਭਾਰਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਸਭ ਨੇ ਆਨੰਦ ਉਠਾਇਆ। ਲੋਕਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਭਾਵੇਂ ਵਿਦੇਸ਼ ‘ਚ ਰਹਿੰਦੇ ਹਨ ਪਰ ਭਾਰਤ ਉਨ੍ਹਾਂ ਦੇ ਦਿਲਾਂ ‘ਚ ਵੱਸਦਾ ਹੈ, ਜਿਸ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦੇ। ਪਨੋਰਮਾ ਇੰਡੀਆ ਦੀ ਮੁਖੀ ਅਨੂ ਸ਼੍ਰੀਵਾਸਤਵ ਨੇ ਦੱਸਿਆ ਕਿ ਭਾਰਤ ਦੇ ਕੌਂਸਲੇਟ ਜਨਰਲ ਦੀ ਮਦਦ ਨਾਲ ਉਨ੍ਹਾਂ ਨੇ ਇੱਥੇ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ। ਗੁਜਰਾਤ, ਪੰਜਾਬ, ਬਿਹਾਰ ਸਮੇਤ ਭਾਰਤ ਦੇ ਸਾਰੇ ਹੀ ਸੂਬਿਆਂ ਦੇ ਸੱਭਿਆਚਾਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *