ਕਾਮੇਡੀ ਤੇ ਮਨੋਰੰਜਨ ਭਰਪੂਰ ਫ਼ਿਲਮ ‘ਕੁੜਮਾਈਆਂ’ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ, ਯੂਟਿਊਬ ਤੇ ਵਿਊ 3 ਮਿਲੀਅਨ ਤੋਂ ਪਾਰ

ss1

ਕਾਮੇਡੀ ਤੇ ਮਨੋਰੰਜਨ ਭਰਪੂਰ ਫ਼ਿਲਮ ‘ਕੁੜਮਾਈਆਂ’ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ, ਯੂਟਿਊਬ ਤੇ ਵਿਊ 3 ਮਿਲੀਅਨ ਤੋਂ ਪਾਰ

ਚੰਡੀਗੜ੍ਹ 23 ਅਗਸਤ ( ਹਰਜਿੰਦਰ ਸਿੰਘ )- ਅਗਾਮੀ 14 ਸਤੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਕੁੜਮਾਈਆਂ’ ਦੇ ਟ੍ਰੇਲਰ ਹਾਲ ਹੀ ‘ਚ ਲੋਕਧੁਨ ਸੰਗੀਤਕ ਕੰਪਨੀ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ।ਟਰੇਲਰ ‘ਚ ਕਾਫੀ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ ਤੇ ਦਰਸ਼ਕਾਂ ਵੱਲੋਂ ਵੀ ਫ਼ਿਲਮ ਟ੍ਰੇਲਰ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂਟਿਊਬ ਤੇ ਟ੍ਰੇਲਰ ਦੇ ਵਿਊ 3 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਟ੍ਰੇਲਰ ‘ਚ ਹਰਜੀਤ ਹਰਮਨ ਅਤੇ ਜਪੁਜੀ ਖਹਿਰਾ ਦੀ ਜੋੜੀ ਕਾਫੀ ਕਿਊਟ ਲੱਗ ਰਹੀ ਹੈ।ਇਸ ਕਾਮੇਡੀ ਦੇ ਖਜਾਨੇ ਤੇ ਪਰਿਵਾਰਿਕ ਡਰਾਮੇ ਦੀ ਇਸ ਫ਼ਿਲਮ ਰਾਹੀਂ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਬਤੌਰ ਹੀਰੋ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।ਇਹ ਫ਼ਿਲਮ 90 ਦੇ ਦਹਾਕੇ ‘ਤੇ ਆਧਾਰਿਤ ਹੈ ਜੋ ਕਿ ਪੰਜਾਬੀ ਵਿਰਾਸਤ ਦੀਆਂ ਕਥਾ-ਕਹਾਣੀਆਂ, ਵਿਆਹ ਸਮਾਗਮਾਂ ਦੀਆਂ ਅਲੋਪ ਹੋਈਆ ਰੀਤੀ ਰਸਮਾਂ ਨੂੰ ਬਹੁਤ ਹੀ ਵਿਸਥਾਰ ਅਤੇ ਰੌਚਕਤਾ ਨਾਲ ਪਰਦੇ ‘ਤੇ ਰੂਪਮਾਨ ਕਰੇਗੀ।ਇਸ ਫਿਲਮ ‘ਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਨਾਮੀ ਕਲਾਕਾਰ ਆਪਣਾ ਹੁਨਰ ਵਿਖਾਉਣਗੇ ਜਿਵੇਂ ਕਿ ਵੀਤ ਬਲਜੀਤ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਗੁਰਮੀਤ ਸਾਜਨ, ਹਰਬੀ ਸੰਘਾ, ਹੌਬੀ ਧਾਲੀਵਾਲ, ਰਾਖੀ ਹੁੰਦਲ ਅਤੇ ਬਾਲ ਅਦਾਕਾਰ ਅਨਮੋਲ ਵਰਮਾ ਆਦਿ।’ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਤੇ ਗੁਰਮੇਲ ਬਰਾੜ ਅਤੇ ਨਿਰਦੇਸ਼ਕ ਮਨਜੀਤ ਟੋਨੀ ਤੇ ਗੁਰਮੀਤ ਸਾਜਨ ਹਨ। ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੀ ਫ਼ਿਲਮ ਦੀ ਕਹਾਣੀ ਮਨਜੀਤ ਸਿੰਘ ਟੋਨੀ ਦੀ ਲਿਖਤ ਹੈ ਜਿਸ ਦਾ ਸਕ੍ਰੀਨ ਪਲੇਅ ਰਾਜੂ ਵਰਮਾ ਨੇ ਕੀਤਾ ਹੈ ਤੇ ਸੰਵਾਦ ਗੁਰਮੀਤ ਸਾਜਨ ਨੇ ਲਿਖੇ ਹਨ।ਫ਼ਿਲਮ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਮੁਨੀਸ਼ ਸਾਹਨੀ ਹਨ ।

print
Share Button
Print Friendly, PDF & Email