ਬੀਜੇਪੀ ਮੰਤਰੀ ਨੇ ਸਿੱਧੂ ਨੂੰ ਦੱਸਿਆ ਪਾਕਿਸਤਾਨੀ ਏਜੰਟ

ss1

ਬੀਜੇਪੀ ਮੰਤਰੀ ਨੇ ਸਿੱਧੂ ਨੂੰ ਦੱਸਿਆ ਪਾਕਿਸਤਾਨੀ ਏਜੰਟ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਨਵਜੋਤ ਸਿੱਧੂ ‘ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ਪਾਕਿਸਤਾਨੀ ਏਜੰਟ ਦੀ ਤਰ੍ਹਾਂ ਵਤੀਰਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿੱਜ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨ ਤੇ ਸਿੱਧੂ ਦੀ ਤਿੱਖੀ ਆਲੋਚਨਾ ਕੀਤੀ ਸੀ।

ਹੁਣ ਉਨ੍ਹਾਂ ਟਵੀਟ ਕਰਦਿਆਂ ਸਿੱਧੂ ‘ਤੇ ਪਾਕਿਸਤਾਨ ਏਜੰਟ ਦੀ ਤਰ੍ਹਾਂ ਵਤੀਰਾ ਕਰਨ ਦਾ ਦੋਸ਼ ਲਾਇਆ।

ਸਿੱਧੂ ਖਿਲਾਫ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਵਿਜ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਪਾਕਿਸਤਾਨੀ ਸੈਨਾ ਪ੍ਰਮੁੱਖ ਨੂੰ ਗਲੇ ਮਿਲਣ ਦੀ ਗੱਲ ਤੋਂ ਬਚਾਅ ਕਰ ਰਹੇ ਹਨ ਤੇ ਸਾਡੇ ਕੁਝ ਪ੍ਰਧਾਨ ਮੰਤਰੀਆਂ ਦੀ ਪਾਕਿਸਤਾਨ ਯਾਤਰਾ ‘ਤੇ ਸਵਾਲ ਚੁੱਕ ਰਹੇ ਹਨ, ਜਿਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਨ੍ਹਾਂ ਦੇ ਸਮਰਥਨ ‘ਚ ਅੱਗੇ ਆਏ ਹਨ ਤੇ ਜਿਸ ਤਰ੍ਹਾਂ ਸਿੱਧੂ ਪਾਕਿਸਤਾਨ ਦੀ ਪ੍ਰਸ਼ੰਸਾਂ ਕਰ ਰਹੇ ਹਨ ਇਹ ਸਾਰੇ ਇਸ ਗੱਲ ਦੇ ਸੰਕੇਤ ਹਨ ਕਿ ਨਵਜੋਤ ਸਿੱਧੂ ਪਾਕਿਸਤਾਨ ਏਜੰਟ ਦੇ ਤੌਰ ‘ਤੇ ਵਤੀਰਾ ਕਰ ਰਹੇ ਹਨ।

print
Share Button
Print Friendly, PDF & Email