ਬਿੱਗ ਬੌਸ 12: ਇਸ ਵਾਰ ਇਹ ਅਡਲਟ ਸਟਾਰ ਕਰੇਗਾ ਆਪਣੇ ਪਾਰਟਨਰ ਨਾਲ ਸ਼ਿਰਕਤ, ਵਸੂਲੇਗਾ 95 ਲੱਖ

ss1

ਬਿੱਗ ਬੌਸ 12: ਇਸ ਵਾਰ ਇਹ ਅਡਲਟ ਸਟਾਰ ਕਰੇਗਾ ਆਪਣੇ ਪਾਰਟਨਰ ਨਾਲ ਸ਼ਿਰਕਤ, ਵਸੂਲੇਗਾ 95 ਲੱਖ

ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ। ਮਸ਼ਹੂਰ ਟੈਲੀਵਿਜ਼ਨ ਸ਼ੋਅ ਬਿੱਗ ਬੌਸ ਦਾ ਨਵਾਂ ਸੀਜ਼ਨ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ।
ਬਿੱਗ ਬੌਸ ਨੇ ਇਸ ਨਵੇਂ ਸੀਜ਼ਨ ਵਿੱਚ 21 ਉਮੀਦਵਾਰ ਹੋਣਗੇ, ਜਿਨ੍ਹਾਂ ਵਿੱਚੋਂ ਤਿੰਨ ਸੈਲਿਬ੍ਰਿਟੀਜ਼ ਜੋੜੀਆਂ ਹੋਣਗੀਆਂ। ਇਸ ਤਰ੍ਹਾਂ ਕੁੱਲ 12 ਉਮੀਦਵਾਰ ਹੋਣਗੇ। ਇਨ੍ਹਾਂ ਤੋਂ ਇਲਾਵਾ ਬਾਕੀ ਬਚੇ 9 ਕੰਟੈਸਟੈਂਟ ਵਿੱਚੋਂ ਤਿੰਨ ਮਸ਼ਹੂਰ ਸਿਤਾਰੇ ਹੋਣਗੇ ਤੇ 6 ਆਮ ਕੰਟੈਸਟੈਂਟ। ਇਸ ਵਾਰ ਬਿੱਗ ਬੌਸ ਸੀਜ਼ਨ ਵਿੱਚ ਹੋਰ ਵੀ ਵੱਧ ਤੜਕਾ ਲੱਗਣ ਵਾਲਾ ਹੈ।
ਖ਼ਾਸ ਗੱਲ ਇਹ ਹੈ ਕਿ ਇਹ ਸੈਲਿਬ੍ਰਿਟੀਜ਼ ਇਸ ਵਾਰ ਮੋਟੀ ਰਕਮ ਲੈ ਕੇ ਸ਼ੋਅ ਦਾ ਹਿੱਸਾ ਬਣ ਰਹੇ ਹਨ। ਫ਼ਿਲਮੀ ਮੌਂਕੀ ਵਿੱਚ ਛਪੀ ਰਿਪੋਰਟ ਮੁਤਾਬਕ ਇਹ ਸਿਤਾਰਾ ਜੋੜੀਆਂ ਵਿੱਚੋਂ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੀ ਜੋੜੀ ਬਾਲੀਵੁੱਡ ਨਹੀਂ ਬਲਕਿ ਅਸਮਿਆ ਅਦਾਕਾਰਾ ਮਾਹਿਕਾ ਸ਼ਰਮਾ ਤੇ ਡੈਨੀ ਡੀ ਦੀ ਹੈ।
ਇਸ ਜੋੜੀ ਨੂੰ ਇੱਕ ਹਫ਼ਤੇ ਲਈ 95 ਲੱਖ ਰੁਪਏ ਦਿੱਤੇ ਜਾਣਗੇ। ਬ੍ਰਿਟਿਸ਼ ਅਡਲਟ ਸਟਾਰ ਡੈਨੀ ਡੀ ਵਿਆਹਿਆ ਹੋਇਆ ਹੈ ਪਰ ਫਿਲਹਾਲ ਉਹ ਮਾਹਿਕਾ ਨੂੰ ਡੇਟ ਕਰ ਰਿਹਾ ਹੈ। ਮਾਹਿਕਾ ਤੇ ਡੈਨੀ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ। ਉਨ੍ਹਾਂ ਕੋਲ ਸੱਤ ਹੈਲੀਕਾਪਟਰ ਵੀ ਹਨ।
ਬਿੱਗ ਬੌਸ ਦੀ ਲਿਸਟ ਵਿੱਚ ਮਿਲਿੰਦ ਸੋਮਨ ਤੇ ਅੰਕਿਤਾ ਕੋਂਵਰ ਦਾ ਨਾਂਅ ਵੀ ਸ਼ਾਮਲ ਹੈ। ਇਹ ਜੋੜੀ ਫਿੱਟਨੈਸ ਬਾਰੇ ਚਰਚਾ ਵਿੱਚ ਰਹਿੰਦੀ ਹੈ। ਰਿਪੋਰਟਾਂ ਦੀ ਮੰਨੀ ਜਾਵੇ ਤਾਂ ਉਨ੍ਹਾਂ ਇੱਕ ਹਫ਼ਤੇ 70 ਲੱਖ ਰੁਪਏ ਦੀ ਮੋਟੀ ਰਕਮ ਦਿੱਤੀ ਜਾਵੇਗੀ।
ਬਿੱਗ ਬੌਸ ਸੀਜ਼ਨ 12 ਪ੍ਰੀਮੀਅਰ 16 ਸਤੰਬਰ ਨੂੰ ਰੱਖਿਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *