ਖਹਿਰਾ ਧੜੇ ਨੇ ਵਿਧਾਨ ਸਭਾ ਇਜਲਾਸ ਲਈ ਐਲਾਨੀ ਰਣਨੀਤੀ

ss1

ਖਹਿਰਾ ਧੜੇ ਨੇ ਵਿਧਾਨ ਸਭਾ ਇਜਲਾਸ ਲਈ ਐਲਾਨੀ ਰਣਨੀਤੀ

ਫ਼ਰੀਦਕੋਟ: ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕਾਂ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਪਾਰਟੀ ਦੀ ਰਣਨੀਤੀ ਐਲਾਨੀ ਹੈ। ਅੱਜ ਕੋਟਕਪੂਰਾ ਵਿੱਚ ਬਾਗ਼ੀ ਧੜੇ ਦੇ 8 ਵਿਧਾਇਕਾਂ ਨੇ ਵਾਲੰਟੀਅਰ ਕਨਵੈਨਸ਼ਨ ਵਿੱਚ ਪਾਰਟੀ ਨੂੰ ਨਵੀਂ ਰੰਗਤ ਦਿੱਤੀ ਤੇ ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਬਾਰੇ ਆਪਣੇ ਵਿਚਾਰ ਵੀ ਰੱਖੇ। ਇਸ ਰੈਲੀ ਵਿੱਚ ਸੁਖਪਾਲ ਖਹਿਰਾ ਨਾਲ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਜੈ ਕਿਸ਼ਨ ਸਿੰਘ ਰੋੜੀ, ਜਗਦੇਵ ਜੱਗਾ ਹਿੱਸੋਵਾਲ, ਮਾਸਟਰ ਬਲਦੇਵ ਸਿੰਘ, ਨਾਜਰ ਸਿੰਘ ਮਾਨਸ਼ਾਹੀਆ ਤੇ ਪਿਰਮਲ ਸਿੰਘ ਧੌਲਾ ਪਹੁੰਚੇ ਸਨ।

ਖਹਿਰਾ ਨੇ ਭਗਤ ਸਿੰਘ ਨੂੰ ਸਮਰਪਿਤ ਪੀਲੇ ਰੰਗ ਦੀ ਦਸਤਾਰ ਦੀ ਥਾਂ ਹੁਣ ਹਰੇ ਰੰਗ ਦੀ ਪੱਗ ਅਪਣਾ ਲਈ। ਆਪਣੇ ਧੜੇ ਦੇ ਬਾਕੀ ਵਿਧਾਇਕਾਂ ਨੂੰ ਇਹ ਦਸਤਾਰ ਭੇਟ ਕਰਦਿਆਂ ਖਹਿਰਾ ਨੇ ਕਿਹਾ ਕਿ ਹਰੇ ਰੰਗ ਦੀ ਪਗੜੀ ਪੰਜਾਬ ਦੀ ਕਿਸਾਨੀ ਦਾ ਪ੍ਰਤੀਕ ਹੈ ਤੇ ਇਸ ਲਈ ਇਹ ਰੰਗ ਅਪਣਾਇਆ ਗਿਆ ਹੈ।

ਇਸ ਤੋਂ ਇਲਾਵਾ ਖਹਿਰਾ ਨੇ ਸਾਫ ਕੀਤਾ ਕਿ ਉਹ ਹੀ ਅਸਲੀ ਆਮ ਆਦਮੀ ਪਾਰਟੀ ਹੈ ਤੇ ਵਿਧਾਨ ਸਭਾ ਦੇ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਮਾਨਸੂਨ ਇਜਲਾਸ ਵਿੱਚ ਉਹ ਕੋਈ ਵੱਖਰਾ ਸਥਾਨ ਨਹੀਂ ਲੈਣਗੇ। ਇਸ ਦੇ ਨਾਲ ਹੀ ਵੱਡਾ ਵਿਵਾਦ ਧਾਰਨ ਕਰ ਚੁੱਕੀ ਨਵਜੋਤ ਸਿੱਧੂ ਦੀ ਪਾਕਿਸਤਾਨੀ ਫ਼ੌਜ ਮੁਖੀ ਨੂੰ ਜੱਫੀ ਬਾਰੇ ਖਹਿਰਾ ਨੇ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਕੋਈ ਗਲਤੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਤਾਰਪੁਰ ਸਾਹਿਬ ਵਾਲਾ ਰਸਤਾ ਖੁੱਲ੍ਹ ਜਾਂਦਾ ਹੈ ਤਾਂ ਸਭ ਲਈ ਅੱਛਾ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਤੇ ਦਿਨੀਂ ਹਰਿਆਣਾ ਵਿੱਚ ਵੱਖਰੇ ਤੌਰ ‘ਤੇ ਚੋਣ ਲੜਨ ਲਈ ਕੀਤੀ ਰੈਲੀ ਬਾਰੇ ਖਹਿਰਾ ਨੇ ਕਿਹਾ ਕਿ ਉਹ ਸੁਖਬੀਰ ਨੂੰ ਕਹਿਣਾ ਚਾਹੁੰਦੇ ਹਨ ਕਿ ਹੁਣ ਪੰਜਾਬ ਨੂੰ ਬਹੁਤ ਲੁੱਟ ਲਿਆ ਤੇ ਹੁਣ ਜਾ ਕੇ ਹਰਿਆਣਾ ਨੂੰ ਲੁੱਟੇ।

print
Share Button
Print Friendly, PDF & Email

Leave a Reply

Your email address will not be published. Required fields are marked *