ਜੀ ਕੇ ਨਾਲ ਬਦਸਲੂਕੀ ਕਰਨ ਵਾਲਿਆਂ ਦੀ ਦਮਦਮੀ ਟਕਸਾਲ ਨੇ ਕੀਤੀ ਸਖ਼ਤ ਨਿਖੇਧੀ

ss1

ਜੀ ਕੇ ਨਾਲ ਬਦਸਲੂਕੀ ਕਰਨ ਵਾਲਿਆਂ ਦੀ ਦਮਦਮੀ ਟਕਸਾਲ ਨੇ ਕੀਤੀ ਸਖ਼ਤ ਨਿਖੇਧੀ
ਜੀ ਕੇ ‘ਤੇ ਹਮਲਾ ਕਰਨ ਵਾਲੇ ਹੁਲੜਬਾਜ ਵਿਦੇਸ਼ਾਂ ‘ਚ ਸਿੱਖਾਂ ਦਾ ਅਕਸ ਖਰਾਬ ਕਰਨ ਤੋਂ ਬਾਜ ਆਉਣ : ਦਮਦਮੀ ਟਕਸਾਲ ਮੁਖੀ
ਜੀ ਕੇ ਪਰਿਵਾਰ ਪੰਥਕ ਪਿੜ ‘ਚ ਪਾ ਰਿਹਾ ਅਹਿਮ ਯੋਗਦਾਨ : ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ 22 ਅਗਸਤ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿਲੀ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਨਾਲ ਨਿਊਯਾਰਕ ਵਿਖੇ ਬਦਲ ਸਲੂਕੀ ਕਰਨ ਵਾਲਿਆਂ ਨੂੰ ਆੜੇ ਹਥੀ ਲਿਆ ਅਤੇ ਉਕਤ ਹੁੱਲੜਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ।
ਸ: ਜੀ ਕੇ ਦੀ ਹਮਾਇਤ ‘ਤੇ ਉਤਰੇ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜੀ ਕੇ ਪਰਿਵਾਰ ਇਕ ਪੰਥਕ ਪਰਿਵਾਰ ਹੈ ਅਤੇ ਇਸ ਪਰਿਵਾਰ ਦੀਆਂ ਪੰਥਕ ਪਿੜ ‘ਚ ਅਹਿਮ ਤੇ ਵਡੀਆਂ ਸੇਵਾਵਾਂ ਰਹੀਆਂ ਹਨ। ਉਨ੍ਹਾਂ ਦਸਿਆ ਕਿ ਸ: ਜੀ ਕੇ ਦੇ ਪਿਤਾ ਮਰਹੂਮ ਸ: ਸੰਤੋਖ ਸਿੰਘ ਜੀ ਕੇ ਨੇ ਹਮੇਸ਼ਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਦਾ ਪੈਰੋਕਾਰ ਹੁੰਦਿਆਂ ਉਨ੍ਹਾਂ ਦਾ ਸਾਥ ਦਿਤਾ। ਉਨ੍ਹਾਂ ਦਸਿਆ ਕਿ ਸ: ਮਨਜੀਤ ਸਿੰਘ ਜੀ ਕੇ ਨੇ ਜਦ ਤੋਂ ਪੰਥਕ ਪਿੜ ‘ਚ ਸੇਵਾ ਸੰਭਾਲੀ ਹੈ ਪੰਥ ਦੇ ਹਿਤਾਂ, ਪਰੰਪਰਾਵਾਂ ਅਤੇ ਗੁਰਮਤਿ ਪ੍ਰਚਾਰ ਪ੍ਰਸਾਰ ਅਤੇ ਦਸਮ ਦੀ ਬਾਣੀ ਨੂੰ ਸਮਰਪਿਤ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਦਸਿਆ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ‘ਚ ਦਿਲੀ ਕਮੇਟੀ ਦਾ ਅਹਿਮ ਸਥਾਨ ਹੈ। ਸ: ਜੀ ਕੇ ਦੀ ਅਗਵਾਈ ‘ਚ ਦਿਲੀ ਕਮੇਟੀ ਪੰਥਕ ਮੁੱਦਿਆਂ ਪ੍ਰਤੀ ਅਗੇ ਹੋਕੇ ਲੜਦੀ ਆ ਰਹੀ ਹੈ । ਦੇਸ਼ ਵਿਦੇਸ਼ ਦੀਆਂ ਸਿਖ ਸੰਗਤਾਂ ‘ਤੇ ਮੁਸ਼ਕਲ ਦੀ ਘੜੀ ਆਣ ‘ਤੇ ਸ: ਜੀ ਕੇ ਦੀ ਟੀਮ ਉਨ੍ਹਾਂ ਦੀ ਆਵਾਜ਼ ਬਣ ਆਪਣੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ । ਜੇਲ੍ਹਾਂ ‘ਚ ਬੰਦ ਸਿਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਹੋਣ ਤੋਂ ਇਲਾਵਾ ਦੇਸ਼ ਦੇ ਕੋਨੇ ਕੋਨੇ ‘ਚ ਸਿਖ ਮਾਮਲਿਆਂ ਨੂੰ ਸਹੀ ਢੰਗ ਨਾਲ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੰਥਕ ਸ਼ਖ਼ਸੀਅਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਵਾਲਾ ਵਿਵਹਾਰ ਕਰਨਾ ਅਤਿ ਨਿਦਣਯੋਗ ਹੈ। ਜਿਨ੍ਹਾਂ ਨੂੰ ਆਪਣੇ ਦੁਸ਼ਮਣ ਅਤੇ ਸਜਨ ਦੀ ਪਛਾਣ ਨਹੀਂ ਅਜਿਹੇ ਸ਼ਰਾਰਤੀ ਅਤੇ ਹੁੱਲੜਬਾਜ਼ ਅਨਸਰ ਵਿਦੇਸ਼ਾਂ ‘ਚ ਸਿੱਖਾਂ ਦਾ ਅਕਸ ਖ਼ਰਾਬ ਕਰਨ ‘ਚ ਤੁਲੇ ਹੋਏ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਸਵਾਲ ਉਠਾਇਆ ਕਿ ਹਮਲਾਵਰ ਬਿਨਾ ਵਜਾ ਆਪਣਿਆਂ ਦਾ ਹੀ ਅਪਮਾਨ ਕਰ ਕੇ ਦੁਨੀਆ ਨੂੰ ਕੀ ਸੰਕੇਤ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਹਿਤਾਂ ਲਈ ਹਾਅ ਦਾ ਨਾਅਰਾ ਮਾਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਕੀ ਅਸੀ ਆਪਣੀ ਸਪੋਰਟ ਆਪ ਤੋੜਣ ‘ਚ ਤਾਂ ਨਹੀਂ ਲਗੇ ਹੋਏ? ਉਨ੍ਹਾਂ ਹਮਲਾਵਰਾਂ ਨੂੰ ਨਸੀਅਤ ਦਿੰਦਿਆਂ ਕਿਹਾ ਕਿ ਜੇ ਤੁਸੀ ਸਿਖ ਹੱਕਾਂ ਦੀ ਗਲ ਕਰ ਰਹੇ ਹੋ ਤਾਂ ਇਹ ਤੁਹਾਨੂੰ ਮੁਬਾਰਕ ਪਰ ਕਿਸੇ ਦੂਜੇ ਨੂੰ ਜਲੀਲ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਜੀ ਕੇ ਵਰਗੇ ਪੰਥਕ ਸ਼ਕਬੀਅਤਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਸਕਦਾ।

print
Share Button
Print Friendly, PDF & Email