ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰੀ) ਦੇ ਸਰਕਲ ਪ੍ਰਧਾਨਾਂ ਦਾ ਐਲਾਨ

ss1

ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰੀ) ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਚੰਡੀਗੜ 20 ਅਗਸਤ (ਦਲਜੀਤ ਜੀੜ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ ਜਲੰਧਰ ਦੇ ਅਬਜਰਵਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜਿਲਾ ਅਕਾਲੀ ਜਥਾ ਜਲੰਧਰ (ਸ਼ਹਿਰ) ਦੇ ਪ੍ਰਧਾਨ ਸ. ਕੁਲਵੰਤ ਸਿੰਘ ਮੰਨਣ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਜਲੰਧਰ ਸ਼ਹਿਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿੱਚ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਵਾਲੇ ਆਗੂਆਂ ਨੂੰ ਨੁੰਮਾਇੰਦਗੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅੱਜ ਜਿਹਨਾਂ ਆਗੂਆਂ ਜਲੰਧਰ (ਸ਼ਹਿਰ) ਦਾ ਸਰਕਲ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਵਤਾਰ ਸਿੰਘ ਘੁੰਮਣ ਪ੍ਰਧਾਨ ਸਰਕਲ 1, ਸ. ਸਰਬਜੀਤ ਸਿੰਘ ਪਨੇਸਰ ਪ੍ਰਧਾਨ ਸਰਕਲ 2, ਸ. ਕੁਲਦੀਪ ਸਿੰਘ ਰਾਜੂ ਪ੍ਰਧਾਨ ਸਰਕਲ 3, ਸ. ਕੁਲਦੀਪ ਸਿੰਘ ਉਬਰਾਏ ਪ੍ਰਧਾਨ ਸਰਕਲ 4, ਸ. ਕੁਲਵਿੰਦਰ ਸਿੰਘ ਪ੍ਰਧਾਨ ਸਰਕਲ 5, ਸ. ਪਰਮਜੀਤ ਸਿੰਘ ਸੇਠੀ ਪ੍ਰਧਾਨ ਸਰਕਲ 6, ਸ. ਅਮਰਪ੍ਰੀਤ ਸਿੰਘ ਮੌਂਟੀ ਪ੍ਰਧਾਨ ਸਰਕਲ 7, ਸ. ਗੁਰਜੀਤ ਸਿੰਘ ਮਰਵਾਹਾ ਪ੍ਰਧਾਨ ਸਰਕਲ 8, ਸ. ਬਲਵੀਰ ਸਿੰਘ ਢਿੱਲੋਂ ਬਿੱਟੂ ਸਰਕਲ ਪ੍ਰਧਾਨ ਰਾਮਾ ਮੰਡੀ, ਸ. ਬਲਵੰਤ ਸਿੰਘ ਗਿੱਲ ਸਰਕਲ ਪ੍ਰਧਾਨ ਬਸਤੀ ਬਾਵਾ ਖੇਲ, ਸ. ਗੁਰਸ਼ਰਨ ਸਿੰਘ ਟੱਕਰ ਸਰਕਲ ਪ੍ਰਧਾਨ ਜਲੰਧਰ ਕੈਂਟ, ਸ. ਅਮਰਜੀਤ ਸਿੰਘ ਮਿੱਠਾ ਸਰਕਲ ਪ੍ਰਧਾਨ ਭਾਰਗੋ ਕੈਂਪ ਅਤੇ ਸ. ਅਮਰਜੀਤ ਸਿੰਘ ਬਰਮੀ ਨੂੰ ਬਾਰਾਂਦਰੀ ਸਰਕਲ ਦਾ ਪ੍ਰਧਾਨ ਬਣਾਇਆ ਗਿਆ ਹੈ।ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੇ ਪੁਰਾਣੇ ਆਗੂ ਸ. ਮਨਜੀਤ ਸਿੰਘ ਟਰਾਂਸਪੋਰਟਰ ਨੂੰ ਜਿਲਾ ਜਲੰਧਰ (ਸ਼ਹਿਰੀ) ਦਾ ਟਰਾਂਸਪੋਰਟ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *