ਹਰਜੀਤ ਹਰਮਨ ਦੀ ਫ਼ਿਲਮ ‘ਕੁੜਮਾਈਆਂ’ ਦੀ ਫਰਸਟ ਦਿੱਖ ਆਈ ਸਾਹਮਣੇ, 14 ਸਤੰਬਰ 2018 ਨੂੰ ਹੋਵੇਗੀ ਰਿਲੀਜ਼

ss1

ਹਰਜੀਤ ਹਰਮਨ ਦੀ ਫ਼ਿਲਮ ‘ਕੁੜਮਾਈਆਂ’ ਦੀ ਫਰਸਟ ਦਿੱਖ ਆਈ ਸਾਹਮਣੇ, 14 ਸਤੰਬਰ 2018 ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ 17 ਅਗਸਤ (ਹਰਜਿੰਦਰ ਸਿੰਘ) ਪੰਜਾਬੀ ਸੰਗੀਤ ਜਗਤ ‘ਚ ਸਾਫ-ਸੁਥਰੇ ਤੇ ਸੱਭਿਆਚਾਰਕ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਲੋਕ ਗਾਇਕ ਹਰਜੀਤ ਹਰਮਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਕੁੜਮਾਈਆਂ’ ਦੇ ਪੋਸਟਰ ਦੀ ਪਹਿਲੀ ਝਲਕ ਦਰਸ਼ਕਾਂ ਦੇ ਰੂਬਰੂ ਕੀਤੀ ਹੈ। ਉਨ੍ਹਾਂ ਨੇ ਇਸ ਫ਼ਿਲਮ ਦਾ ਪੋਸਟਰ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।’ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਤਿਆਰ ਬਣੀ ਇਸ ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਅਤੇ ਗੁਰਮੇਲ ਬਰਾੜ ਹਨ।ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੀ ਅਤੇ ਰੀਤੀ ਰਿਵਾਜ਼ਾਂ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਇਸ ਫ਼ਿਲਮ ਦੀ ਕਹਾਣੀ ਮਨਜੀਤ ਸਿੰਘ ਟੋਨੀ ਨੇ ਲਿਖੀ ਹੈ, ਸਕ੍ਰੀਨ ਪਲੇਅ ਰਾਜੂ ਵਰਮਾ ਨੇ ਕੀਤਾ ਹੈ ਤੇ ਸੰਵਾਦ ਗੁਰਮੀਤ ਸਾਜਨ ਨੇ ਲਿਖੇ ਹਨ।ਫ਼ਿਲਮ ਦਾ ਨਿਰਦੇਸ਼ਨ ਮਨਜੀਤ ਟੋਨੀ ਅਤੇ ਗੁਰਮੀਤ ਸਾਜਨ ਵਲੋਂ ਕੀਤਾ ਗਿਆ ਹੈ।ਫ਼ਿਲਮ ਦਾ ਸੰਗੀਤ ਲੋਕਧੁਨ ਸੰਗੀਤਕ ਕੰਪਨੀ ਦੇ ਲੇਬਲ ਹੇਠ ਿਰਲੀਜ਼ ਹੋਵੇਗਾ ਜਿਸ ਨੂੰ ਸੰਗੀਤਕਾਰ ਗੁਰਮੀਤ ਸਿੰਘ, ਅਤੁੱਲ ਸ਼ਰਮਾ ਅਤੇ ਮਿਊਜ਼ਿਕ ਸਿੰਘ ਨੇ ਮਨਮੋਹਕ ਧੁਨਾਂ ਨਾਲ ਸ਼ਿੰਗਾਰਿਆ ਹੈ।ਫ਼ਿਲਮ ਵਿਚ ਹਰਜੀਤ ਹਰਮਨ ਨਾਲ ਨਾਮਵਰ ਅਦਾਕਾਰਾ ਜਪੁਜੀ ਖਹਿਰਾ, ਨਿਰਮਲ ਰਿਸ਼ੀ, ਵੀਤ ਬਲਜੀਤ, ਅਨੀਤਾ ਦੇਵਗਨ, ਗੁਰਮੀਤ ਸਾਜਨ, ਹਾਰਬੀ ਸੰਘਾ, ਹੌਬੀ ਧਾਲੀਵਾਲ, ਹਰਦੀਪ ਸਿੰਘ, ਪ੍ਰਕਾਸ਼ ਗਾਧੂ, ਪਰਮਿੰਦਰ ਕੌਰ, ਬਾਲ ਕਲਾਕਾਰ ਅਨਮੋਲ ਵਰਮਾ, ਅਜੈ ਸੇਠੀ, ਅਮਨ ਸੇਖੋਂ ਅਤੇ ਗਾਇਕਾ ਰਾਖੀ ਹੁੰਦਲ ਆਦਿ ਨਾਮੀ ਸਿਤਾਰੇ ਨਜ਼ਰ ਆਉਣਗੇ।’ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਵੱਲੋਂ ਪੇਸ਼ ਕੀਤੀ ਜਾਣ ਵਾਲੀ ਫ਼ਿਲਮ ‘ਕੁੜਮਾਈਆਂ’ 14 ਸਤੰਬਰ 2018 ਸਿਨੇਮਾਘਰਾਂ ‘ਚ ਦਸਤਕ ਦੇਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *