ਚੋਰਾਂ ਵਲੋਂ ਬੱਸਾਂ ਦੇ 7 ਬੈਟਰੇ ਚੋਰੀ

ss1

ਚੋਰਾਂ ਵਲੋਂ ਬੱਸਾਂ ਦੇ 7 ਬੈਟਰੇ ਚੋਰੀ

ਦਸੂਹਾ (ਅਮਰੀਕ ਸਿੰਘ)-ਬੀਤੀ ਰਾਤ ਦਸੂਹਾ ਵਿਖੇ ਚੋਰਾਂ ਵਲੋਂ ਬੱਸਾਂ ਦੇ 7 ਬੈਟਰੇ ਚੋਰੀ ਕਰ ਲਏ ਗਏ ਹਨ । ਇਸ ਸਬੰਧੀ ਪਰਮਜੀਤ ਸਿੰਘ, ਦਵਿੰਦਰ ਸਿੰਘ ਅਤੇ ਲਛਮਣ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੀ ਰਾਤ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਇਲਾਵਾ ਰਾਜਧਾਨੀ ਬੱਸ ਸਰਵਿਸ ਅਤੇ ਗਿਆਨ ਬੱਸ ਸਰਵਿਸ ‘ਚੋਂ ਸੱਤ ਬੈਟਰੇ ਚੋਰੀ ਕਰ ਲੈ ਗਏ ਹਨ । ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਬੱਸਾਂ ਖੜ੍ਹੀਆਂ ਕਰਕੇ ਗਏ ਤਾਂ ਬਲਾਕ ਸੰਮਤੀ ਅੱਡੇ ‘ਤੇ ਚੌਕੀਦਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਬੱਸਾਂ ਦੇ ਬੈਟਰੇ ਚੋਰੀ ਹੋ ਗਏ ਹਨ । ਇਸ ਸਬੰਧੀ ਬੀ. ਡੀ. ਪੀ. ਓ. ਦਸੂਹਾ ਵਲੋਂ ਬੱਸਾਂ ਦੇ ਬੈਟਰੇ ਚੋਰੀ ਹੋਣ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।ਦਸੂਹਾ ਪੁਲਿਸ ਚੋਰੀ ਸਬੰਧੀ ਜਾਂਚ ਕਰ ਰਹੀ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *