ਐਬਟਸਫੋਰਡ ਦੇ ਮੁੱਛ ਫੁੱਟ ਪੰਜਾਬੀ ਤੋਂ ਲੋਕਾਂ ਨੂੰ ਬਚ ਕੇ ਰਹਿਣ ਲਈ ਚੇਤਾਵਨੀ

ss1

ਐਬਟਸਫੋਰਡ ਦੇ ਮੁੱਛ ਫੁੱਟ ਪੰਜਾਬੀ ਤੋਂ ਲੋਕਾਂ ਨੂੰ ਬਚ ਕੇ ਰਹਿਣ ਲਈ ਚੇਤਾਵਨੀ

ਐਬਟਸਫੋਰਡ: ਪੁਲਿਸ ਨੇ ਲੋਕਾਂ ਨੂੰ ਇੱਕ ਪੰਜਾਬੀ ਨੌਜਵਾਨ ਤੋਂ ਬੱਚ ਕੇ ਰਹਿਣ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ, ਇਸ ਨੌਜਵਾਨ ਦੀ ਮੌਜੂਦਗੀ ਹੋਰਾਂ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਇਸ ਪੰਜਾਬੀ ਨੌਜਵਾਨ ਦੀ ਸ਼ਨਾਖ਼ਤ ਵਰਿੰਦਰਪਾਲ ਗਿੱਲ ਵਜੋਂ ਹੋਈ ਹੈ।

ਵਰਿੰਦਰਪਾਲ ਗਿੱਲ ਦੀ ਉਮਰ 19 ਸਾਲ ਅਤੇ ਉਸਦਾ ਕੱਦ 6’2″ ਦੱਸਿਆ ਜਾ ਰਿਹਾ ਹੈ। ਉਸਨੂੰ VP ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ, ਵਰਿੰਦਰਪਾਲ ਗਿੱਲ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗਵਾਰ ਵਿੱਚ ਸ਼ਾਮਿਲ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ, ਜ਼ਿਆਦਾਤਰ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਜਨਤਕ ਥਾਵਾਂ ‘ਤੇ ਹੀ ਹੁੰਦੀਆਂ ਹਨ, ਅਤੇ ਇਸੇ ਲਈ ਵਰਿੰਦਰਪਾਲ ਗਿੱਲ ਦੀ ਮੌਜੂਦਗੀ ਲੋਕਾਂ ਦੀ ਸੁਰਖਿਆ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।

View image on TwitterView image on Twitter

Abbotsford Police Department

@AbbyPoliceDept

AbbyPD warn gang assoc, Varinderpal Singh GILL (aka VP), poses a risk to the public. GILL is 19 yrs, 6’,2, 165 lbs. Many gang shootings occur in public, GILL’s presence creates a serious risk to public safety. If you see GILL in – call 911. https://buff.ly/2Mq4sIF 

ਐਬਟਸਫੋਰਡ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਗਿੱਲ ਕਰਕੇ ਹੋਰ ਗੈਂਗ ਦੇ ਲੋਕਾਂ ਲਈ ਵੀ ਖ਼ਤਰਾ ਹੈ, ਅਤੇ ਓਹ ਖੁਦ ਵੀ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਇਨ੍ਹਾਂ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਵੀ ਕਾਫੀ ਵਧ ਗਈ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *