ਕਾਸ਼ ਮੈਂ ਪੰਛੀ ਬਣ ਜਾਵਾਂ 

ss1

ਕਾਸ਼ ਮੈਂ ਪੰਛੀ ਬਣ ਜਾਵਾਂ

ਕਾਸ਼ ਮੈਂ ਪੰਛੀ ਬਣ ਜਾਵਾਂ
ਉੱਡ ਕੇ ਇੱਕ ਚੱਕਰ ਸਰਹੱਦੋਂ ਪਾਰ ਲਗਾਵਾਂ
ਕਿੰਝ ਮਨਾਉਂਦੇ ਜਸ਼ਨ ਉਹ ਮਿਲੀ ਅਜ਼ਾਦੀ ਦੇ
ਜਸ਼ਨ ਏ ਆਜ਼ਾਦੀ ਅੱਖੀਂ ਵੇਖਕੇ ਮੈਂ ਆਵਾਂ

ਟੁਕੜੇ ਹੋਣ ਦਾ ਦਰਦ ਉਨ੍ਹਾਂ ਨੂੰ ਵੀ ਤੰਗ ਕਰਦਾ?
ਵਿਛੜੇ ਮਿਲਣ ਨੂੰ ਦਿਲ ਉਨ੍ਹਾਂ ਦਾ ਵੀ ਕਰਦਾ?
47 ￰ਦੁਖਾਂਤ ਦੀ ਚਰਚਾ ਉਹ ਮੁਲਕ ਵੀ ਕਰਦਾ?
ਏਧਰ ਵਹਿੰਦੇ ਹੋਏ ਹਿਰਦਿਆਂ ਦਾ ਹਾਲ ਸੁਣਾਵਾਂ,
ਕਾਸ਼ ਮੈਂ ਪੰਛੀ ਬਣ ਜਾਵਾਂ …..

ਨਨਕਾਣੇ ਵੇਖਣ ਨੂੰ ਏਧਰ ਜਿਓਂ ਨੈਣ ਤਰਸਦੇ ਨੇ
ਮਸਜਿਦਾਂ ਦੀ ਦੀਦ ਨੂੰ ਉਹ ਵੀ ਹੋਣੇ ਤੜਫਦੇ ਨੇ
ਰਾਜਨੀਤੀ ਦੀ ਖੇਡਾਂ ਸਦਕਾ ਹੋਏ ਹਰਸ਼ ਇਹ ਨੇ
ਹੱਦਾਂ ਦੀਆਂ ਜ਼ੰਜੀਰਾਂ ਤੋਂ ਮੁਕਤੀ ਜੇ ਪਾਵਾਂ
ਕਾਸ਼ ……

ਕਿਹੜੀ ਖੁੱਲ ਮਾਣ ਰਹੇ ਹਾਂ ਇਕ ਤੋਂ ਦੋ ਹੋ ਕੇ
ਦਿੰਦੀ ਰਹੀ ਦੁਹਾਈਆਂ ਧਰਤੀ ਰੱਤੋ ਰੱਤ ਹੋ ਕੇ,
ਥੱਕ ਜਾਣੀਆਂ ਪੀੜ੍ਹੀਆਂ ਨਫਰਤੀ ਪੰਡ ਢੋ ਢੋ ਕੇ
ਕੋਈ ਅਖੰਡਤਾ ਦਾ ਦਿਲ ਕਰੇ ਗੀਤ ਸੁਣਾਵਾਂ
ਕਾਸ਼…….

ਹਰਪ੍ਰੀਤ ਕੌਰ ਘੁੰਨਸ

print
Share Button
Print Friendly, PDF & Email

Leave a Reply

Your email address will not be published. Required fields are marked *