ਡਾ. ਰਾਜਵੰਤ ਕੌਰ ਗਿੱਲ ਦੀ ਪਹਿਲੀ ਬਰਸੀ ‘ਤੇ ਡਾ. ਅਜੈਪਾਲ ਗਿੱਲ ਵਲੋਂ ਭਲਾਈ ਕਾਰਜਾਂ ਦਾ ਐਲਾਨ

ss1

ਡਾ. ਰਾਜਵੰਤ ਕੌਰ ਗਿੱਲ ਦੀ ਪਹਿਲੀ ਬਰਸੀ ‘ਤੇ ਡਾ. ਅਜੈਪਾਲ ਗਿੱਲ ਵਲੋਂ ਭਲਾਈ ਕਾਰਜਾਂ ਦਾ ਐਲਾਨ

image1.jpeg
ਮੈਰੀਲੈਂਡ, 14 ਅਗਸਤ   (ਰਾਜ ਗੋਗਨਾ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰੇ ਦੇ ਪ੍ਰਬੰਧਕ ਵਜੋਂ ਕਈ ਅਹੁਦਿਆਂ ਤੇ ਰਹਿ ਚੁੱਕੇ ਡਾ. ਰਾਜਵੰਤ ਕੌਰ ਗਿੱਲ ਦੀ ਪਹਿਲੀ ਬਰਸੀ ਮਨਾਈ ਗਈ। ਜਿਸ ਵਿੱਚ ਸੰਗਤਾਂ ਨੇ ਹੁੰਮ ਹੁੰਮਾ ਕੇ ਹਾਜ਼ਰੀ ਭਰੀ। ਡਾ. ਰਾਜਵੰਤ ਕੌਰ ਗਿੱਲ ਇੱਕ ਸਿੱਖਿਆ ਸ਼ਾਸਤਰੀ ਵਜੋਂ ਵਿਚਰੇ ਜਿਨ੍ਹਾਂ ਨੇ ਫਿਜ਼ਿਕਸ, ਗਣਿਤ ਅਤੇ ਕੰਪਿਊਟਰ ਦੀ ਮੁਹਾਰਤ ਉਪਰੰਤ ਪੀ. ਐੱਚ. ਡੀ. ਦੀ ਡਿਗਰੀ ਅਮਰੀਕਾ ਵਿੱਚ ਹਾਸਲ ਕੀਤੀ। ਉਨ੍ਹਾਂ ਸਮਿਆਂ ਵਿੱਚ ਲੜਕੀਆਂ ਨੂੰ ਪੜ੍ਹਾਉਂਦੇ ਨਹੀਂ ਸਨ, ਜਿਸ ਸਮੇਂ ਵਿੱਚ ਰਾਜਵੰਤ ਕੌਰ ਗਿੱਲ ਨੇ ਪੜ੍ਹਾਈ ਦੇ ਹਰ ਮੁਕਾਮ ਨੂੰ ਬਾਖੂਬੀ ਨਾਲ ਪ੍ਰਾਪਤ ਕੀਤਾ ਅਤੇ ਫਸਟ ਕਲਾਸ ਫਸਟ ਦਰਜਾ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਮੁਹਾਰਤ ਸਦਕਾ ਹੀ ਉਨ੍ਹਾਂ ਨੇ ਆਪਣੇ ਤਿੰਨੇ ਬੱਚੇ ਮੈਡੀਕਲ ਖੇਤਰ ਵਿੱਚ ਡਾਕਟਰ ਬਣਾਏ ਜੋ ਹਰ ਫੀਲਡ ਵਿੱਚ ਹੀ ਖਾਸ ਥਾਂ ਰੱਖਣ ਵਾਲੇ ਅਮਰੀਕਾ ਦੇ ਮੋਹਰੀ ਡਾਕਟਰਾਂ ਵਿੱਚੋਂ ਇੱਕ ਹਨ। ਡਾ. ਰਾਜਵੰਤ ਕੌਰ ਗਿੱਲ ਜਿਨ੍ਹਾਂ ਨੂੰ ਸਿੱਖਿਆ ਨਾਲ ਬਹੁਤ ਪਿਆਰ ਸੀ ਅਤੇ ਪੰਜਾਬੀ ਸਕੂਲ ਵੀ ਗੁਰੂਘਰ ਵਿਖੇ ਹੋਂਦ ਵਿੱਚ ਲਿਆਂਦਾ ਜੋ ਅੱਜ ਤੀਸਰੇ ਸਾਲ ਵਿੱਚ ਵਧੀਆ ਚੱਲ ਰਿਹਾ ਹੈ।
ਡਾ. ਅਜੈਪਾਲ ਸਿੰਘ ਗਿੱਲ ਜੋ ਬੀਬੀ ਰਾਜਵੰਤ ਕੌਰ ਦੇ ਪਤੀ ਹਨ, ਉਨ੍ਹਾਂ ਵਲੋਂ ਗੁਰੂਘਰ ਵਿੱਚ ਕਈ ਸਕੀਮਾਂ ਤਹਿਤ ਵਿਦਿਆਰਥੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਵਿੱਚ ਸਕਾਲਰਸ਼ਿਪ ਸਕੀਮ, ਅਧਿਆਪਕਾਂ ਨੂੰ ਮਹੀਨਾਵਾਰ ਵਜ਼ੀਫਾ, ਅੰਮ੍ਰਿਤਧਾਰੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ, ਮੈਡੀਕਲ ਖੇਤਰ ਵਿੱਚ ਵਿਦਿਆਰਥੀਆਂ ਵਲੋਂ ਪ੍ਰਵੇਸ਼ ਕਰਨ ਤੇ ਮਾਲੀ ਮਦਦ ਕਰਨਾ ਆਦਿ ਨੂੰ ਅੰਜ਼ਾਮ ਦਿੱਤਾ ਜੋ ਡਾ. ਰਾਜਵੰਤ ਕੌਰ ਗਿੱਲ ਦੀ ਯਾਦ ਨੂੰ ਤਾਜਾ ਰੱਖਣ ਵਿੱਚ ਅਹਿਮ ਕਦਮ ਹੈ।
ਗੁਰੂਘਰ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਵਿੱਚ ਵੀ ਡਾ. ਅਜੈਪਾਲ ਗਿੱਲ ਨੇ ਯੋਗਦਾਨ ਪਾ ਕੇ ਆਲੇ ਦੁਆਲੇ ਨੂੰ ਸੁੰਦਰ ਬਣਾ ਦਿੱਤਾ ਹੈ।ਸੰਗਤਾਂ ਵਲੋਂ ਇਸ ਸ਼ਲਾਘਾਯੋਗ ਕਾਰਜ ਦੀ ਤਾਰੀਫ ਕੀਤੀ ਜਾ ਰਹੀ ਹੈ। ਭਾਈ ਸ਼ਾਤ ਸਾਹਿਬ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਲੰਗਰ ਦੀ ਸੇਵਾ ਅਤੁੱਟ ਕੀਤੀ ਗਈ। ਅਜਿਹੀਆਂ ਸਖਸ਼ੀਅਤਾਂ ਦੀ ਯਾਦ ਹਮੇਸ਼ਾ ਹੀ ਨੇਕ ਕਾਰਜਾਂ ਲਈ ਸੰਗਤ ਯਾਦ ਰੱਖੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *