ਸਜਾਵਟੀ ਮੱਛੀਆਂ ਆਮਦਨੀ ਦਾ ਵਧੀਆ ਸਾਧਨ-ਮੱਛੀ ਮਾਹਿਰ

ss1

ਸਜਾਵਟੀ ਮੱਛੀਆਂ ਆਮਦਨੀ ਦਾ ਵਧੀਆ ਸਾਧਨ-ਮੱਛੀ ਮਾਹਿਰ

4-27
ਲੁਧਿਆਣਾ, 3 ਜੂਨ (ਜਸਵੀਰ ਕਲੋਤਰਾ): ਸਜਾਵਟੀ ਮੱਛੀਆਂ ਦਾ ਵਪਾਰ ਪੰਜਾਬ ਵਿਚ ਮੱਛੀ ਪਾਲਣ ਖੇਤਰ ਦਾ ਇਕ ਉਭਰਦਾ ਉੱਦਮ ਹੈ।ਇਹ ਵਿਚਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਆਸ਼ਾ ਧਵਨ ਨੇ ਜ਼ਾਹਿਰ ਕੀਤੇ।ਉਨ੍ਹਾਂ ਕਿਹਾ ਕਿ ਇਹ ਕਾਲਜ ਪਿਛਲੇ ਅੱਠ ਸਾਲਾਂ ਤੋਂ ਸਜਾਵਟੀ ਮੱਛੀਆਂ ਸਬੰਧੀ ਖੋਜ, ਮੱਛੀਆਂ ਪੈਦਾ ਕਰਨਾ ਅਤੇ ਪਾਲਣ ਸਬੰਧੀ ਕਾਰਜ ਕਰ ਰਿਹਾ ਹੈ, ਜਿਸ ਵਿਚ ਸੂਬੇ ਦੀਆਂ ਮੌਸਮੀ ਲੋੜਾਂ ਨੂੰ ਧਿਆਨ ਵਿਚ ਰੱਖਿਆ ਗਿਆ।ਇਸ ਖੇਤਰ ਦੇ ਮਾਹਿਰ ਡਾ. ਵਨੀਤ ਇੰਦਰ ਕੌਰ ਅਤੇ ਡਾ. ਸਚਿਨ ਓਂਕਾਰ ਖੈਰਨਾਰ ਨੇ ਇਸ ਕਾਲਜ ਵਿਚ ਇਕ ਬੜਾ ਵਧੀਆ ਨਮੂਨੇ ਦਾ ਯੁਨਿਟ ਵਿਕਸਿਤ ਕੀਤਾ ਹੋਇਆ ਹੈ ਜਿਸ ਵਰਗਾ ਯੁਨਿਟ ਵਿਕਸਤ ਕਰਕੇ ਅਤੇ ਥੋੜਾ ਵਕਤ ਦੇ ਕੇ ਕੋਈ ਵੀ ਹਰ ਮਹੀਨੇ ੮-੯ ਹਜ਼ਾਰ ਰੁਪਏ ਦੀ ਆਮਦਨ ਕਮਾ ਸਕਦਾ ਹੈ।ਸਜਾਵਟੀ ਮੱਛੀਆਂ ਰੱਖਣ ਅਤੇ ਪਾਲਣ ਦਾ ਰੁਝਾਨ ਇਸ ਵਕਤ ਕਾਫੀ ਵੱਧ ਰਿਹਾ ਹੈ।ਡਾ. ਆਸ਼ਾ ਧਵਨ ਨੇ ਦੱਸਿਆ ਕਿ ਵਿਸ਼ਵ ਵਿਚ ਸਜਾਵਟੀ ਮੱਛੀਆਂ ਦਾ ਸਾਲਾਨਾ ੨੦੦੦ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ ਜੋ ਕਿ ਸਾਲਾਨਾ ੧੪ ਪ੍ਰਤੀਸ਼ਤ ਦੀ ਦਰ ਨਾਲ ਵੱਧ ਰਿਹਾ ਹੈ।ਭਾਰਤ ਵਿਚ ਵੀ ਇਹ ਵਪਾਰ ੫੦ ਕਰੋੜ ਰੁਪਏ ਸਾਲਾਨਾ ਦਾ ਹੋ ਰਿਹਾ ਹੈ ਅਤੇ ਮੁੱਖ ਰੂਪ ਵਿਚ ਇਸ ਵਿਚ ਮੁੰਬਈ, ਕੋਲਕਾਤਾ ਅਤੇ ਚੇਨੱਈ ਸ਼ਹਿਰ ਹਿੱਸਾ ਪਾ ਰਹੇ ਹਨ ਪਰ ਪੰਜਾਬ ਵਿਚ ਵੀ ਹੁਣ ਇਸ ਨੇ ਕਾਫੀ ਪ੍ਰਗਤੀ ਕੀਤੀ ਹੈ।
ਇਸੇ ਕਾਲਜ ਦੇ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਸਮਾਜਕ, ਆਰਥਿਕ ਤਰੱਕੀ ਲਈ ਇਹ ਸਵੈ-ਰੋਜ਼ਗਾਰ ਦਾ ਬੜਾ ਵਧੀਆ ਢੰਗ ਹੈ।ਇਸ ਕਿੱਤੇ ਨੂੰ ਜਿਥੇ ਕੋਈ ਵੀ ਥੋੜੀ ਜਗ੍ਹਾ ਵਿਚ ਹੀ ਕਰ ਸਕਦਾ ਹੈ, ਉਥੇ ਔਰਤਾਂ ਵੀ ਬੜੇ ਸੌਖੇ ਤਰੀਕੇ ਨਾਲ ਇਸ ਕਿੱਤੇ ਨੂੰ ਅਪਣਾ ਸਕਦੀਆਂ ਹਨ।ਉਨ੍ਹਾਂ ਜਾਣਕਾਰੀ ਦਿੱਤੀ ਕਿ ਫ਼ਿਸ਼ਰੀਜ਼ ਕਾਲਜ ਇਸ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਉਂਦਾ ਹੈ।ਜੋ ਲੋਕ ਵੀ ਸਿਖਲਾਈ ਲੈਣਾ ਚਾਹੁਣ ਉਹ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਨਾਲ ਸੰਪਰਕ ਕਰ ਸਕਦੇ ਹਨ।ਇਸ ਦੇ ਨਾਲ ਮੱਛੀ ਰੱਖਣ ਵਾਲੇ ਕੱਚ ਦੇ ਬਰਤਨ ਅਤੇ ਮੱਛੀ ਸੰਭਾਲਣ ਸਬੰਧੀ ਸੇਵਾਵਾਂ ਦੇ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੇੈ।ਕਿਸੇ ਜਾਣਕਾਰੀ ਲਈ ਵਿਭਾਗ ਦੇ ਨੰਬਰ0161-2414061 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *