ਮਨਾਂ ਵੇ ਮਨਾਂ

ss1

ਮਨਾਂ ਵੇ ਮਨਾਂ

ਮਨਾਂ ਵੇ ਮਨਾਂ  ਤੈਨੂੰ ਐਨਾ  ਸਮਝਾਇਆ ,
ਫਿਰ ਵੀ ਤੂੰ ਖੁਆਬਾਂ ਵਾਲਾ ਮਹਿਲ ਬਣਾਇਆ ।

ਮਹਿਲਾ ਦੇ ਵਿਚ ਖੁਆਬ ਦੇਖਲੇ ਪਿਆਰੇ ,
ਸੋਚਿਆ ਸੀ ਜਿੰਦਗੀ ਦੇ ਲਵਾਂਗੇ ਨਜ਼ਾਰੇ।

ਮਹਿਬੂਬ ਆਪਣੇ ਨਾਲ ਅਸੀਂ ਪਿਆਰ ਨਿਭਾਵਾਂਗੇ,
ਰੁਸੀ ਹੋਈ ਜਿੰਦਗੀ ਨੂੰ ਫਿਰ ਤੋਂ ਮਨਾਵਾਂਗੇ।

ਪਰ ਪਤਾ ਨਹੀਂ ਸੀ ਸਾਨੂੰ ਹੋਣੀ ਏਸੀ ਵਾਰਦਾਤ ,
ਖੇਰੂੰ ਖੇਰੂੰ ਹੋਣੇ ਸਾਡੇ ਸਾਰੇ ਜਜ਼ਬਾਤ ।

ਮਨਾਂ ਵੇ ਮਨਾਂ  ਤੈਨੂੰ ਐਨਾ  ਸਮਝਾਇਆ ,
ਫਿਰ ਵੀ ਤੂੰ ਖੁਆਬਾਂ ਵਾਲਾ ਮਹਿਲ ਬਣਾਇਆ ।

ਸੋਚਿਆ ਸੀ ਅਸੀਂ , ਦੋ ਜ਼ਿੰਦ ਇੱਕ ਰੂਹ।
ਪਰ ਸਾਡੀ ਤਾਂ ਹੁਣ ਕੋਈ ਲੈਦਾ ਵੀ ਨਾ ਸੂਹ।

ਟੁੱਟੇ ਹੋਏ ਕਚ ਵਾਂਗ ,ਦਿਲ ਹੋਇਆ ਏ ਖਲਾਸ।
ਬਸ ਜਲਦੀ ਹੀ ਮੁੱਕ ਜਾਣੇ ਮੇਰੇ ਏ ਸਵਾਸ।

ਕਮਲੇ ਸੀ ਅਸੀਂ ,ਜੋ ਰੱਬ ਵਾਂਗ ਧਿਆਇਆ।
ਰੋ ਰੋ ਕੇ ਅੱਖੀਆਂ ਦਾ ਨੀਰ ਬਹਾਇਆ।

ਮਨਾਂ ਵੇ ਮਨਾਂ  ਤੈਨੂੰ ਐਨਾ  ਸਮਝਾਇਆ ,
ਫਿਰ ਵੀ ਤੂੰ ਖੁਆਬਾਂ ਵਾਲਾ ਮਹਿਲ ਬਣਾਇਆ ।

ਕਿਰਨਪ੍ਰੀਤ ਕੌਰ

print
Share Button
Print Friendly, PDF & Email

Leave a Reply

Your email address will not be published. Required fields are marked *