ਪਿੰਡ ਸੈਦੋਂ ਦੀਆਂ ਬਹਿਕਾਂ ਦੇ ਵਿਕਾਸ ਕਾਰਜ ਸ਼ੁਰੂ

ss1

ਪਿੰਡ ਸੈਦੋਂ ਦੀਆਂ ਬਹਿਕਾਂ ਦੇ ਵਿਕਾਸ ਕਾਰਜ ਸ਼ੁਰੂ

4-26 (1)

ਹਰੀਕੇ ਪੱਤਣ, 03 ਜੂਨ [ਗਗਨਦੀਪ ਸਿੰਘ]–ਕਸਬੇ ਦੇ ਨਜ਼ਦੀਕ ਪਿੰਡ ਸੈਦੋਂ ਵਿਖੇ ਮੰਡੀ ਬੋਰਡ ਦੇ ਜੇੇ.ਈ ਮਲਕੀਤ ਸਿੰਘ,ਮਲਕੀਤ ਸਿੰਘ ਸੈਕਟਰੀ ਜੋਤੀਸਾਹ ਅਤੇ ਸਾਬਕਾ ਸਰਪੰਚ ਦਿਲਬਾਗ ਸਿੰਘ ਸੈਦੋਂ ਵਲੋਂ ਬਹਿਕਾਂ ਦੇ ਵਿਕਾਸ ਕਾਰਜ ਸ਼ੂਰੂ ਕਰਵਾਉਣ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਤੇ ਪੱਤਰਕਾਰਾ ਨਾਲ ਗੱਲ਼ਬਾਤ ਕਰਦਿਆ ਮਾਰਕੀਟ ਕਮੇਟੀ ਦੇ ਡਾਇਰੈਕਟਰ ਤੇ ਸਾਬਕਾ ਸਰਪੰਚ ਦਿਲਬਾਗ ਸਿੰਘ ਸੈਦੋਂ ਨੇ ਕਿਹਾ ਕਿ ਹਲਕਾ ਪੱਟੀ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਆਦੇਸ਼ਾਂ ਅਨੁਸਾਰ ਅੱਜ ਪਿੰਡ ਸੈਦੋਂ ਬਹਿਕਾਂ ਦੇ ਕੱਚੇ ਰਸਤੇ ਅਤੇ ਗਲੀਆਂ ਨਾਲੀਆਂ ਦੇ ਵਿਕਾਸ ਕਾਰਜ ਸ਼ੂਰੂ ਕਰਵਾਉਣ ਦਾ ਉਦਘਾਟਨ ਕੀਤਾ ਗਿਆ ਹੈ। ਹਰ ਬਹਿਕਾਂ ਦੇ ਰਸਤੇ ਪੱਕੇ ਕੀਤੇ ਜਾਣਗੇ ਤੇ ਹਰ ਗਲੀ ਦਾ ਰਸਤਾ ਪੱਕਾ ਕੀਤਾ ਜਾਵੇਗਾ ਜਿਸ ਦੀ ਸ਼ੂਰੂਆਤ ਕਰਵਾ ਦਿੱਤੀ ਗਈ ਹੈ। ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ,ਜੋਂਨ ਇੰਚਾਰਜ਼ ਗੁਰਸੰਦੀਪ ਸਿੰਘ ਸੰਨੀ,ਗੁਰਪ੍ਰਤਾਪ ਸਿੰਘ ਗੁੰਡੂ ਦਾ ਸਾਬਕਾ ਸਰਪੰਚ ਦਿਲਬਾਗ ਸਿੰਘ ਸੈਦੋਂ ਨੇ ਤਹਿ ਦਿੱਲੋ ਧੰਨਵਾਂਦ ਕੀਤਾ। ਇਸ ਮੌਕੇ ਦਿਲਬਾਗ ਸਿੰਘ ਸੈਦੋਂ,ਸਾਬਕਾ ਸਰਪੰਚ ਵਰਿਆਮ ਸਿੰਘ,ਬਾਬਾ ਬੂਟਾ ਸਿੰਘ,,ਸਵਰਣ ਸਿੰਘ ਮੈਬਰ,ਨਿਸ਼ਾਨ ਸਿੰਘ,ਗੁਰਮੇਜ ਸਿੰਘ,,ਜਰਨੈਲ ਸਿੰਘ,ਸਰੂਪ ਸਿੰਘ,ਮਨਪ੍ਰੀਤ ਸਿੰਘ,ਹੀਰਾ ਸਿੰਘ ,ਬਿਕਰ ਸਿੰਘ,ਮਨਬੀਰ ਸਿੰਘ ਸ਼ਾਹ,ਬਾਜ ਸਿੰਘ,ਗੁਰਮੀਤ ਸਿੰਘ,ਧਰਮ ਸਿੰਘ,ਚਰਨਜੀਤ ਸਿੰਘ,ਅਮਨਦੀਪ ਸਿੰਘ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *