ਕੈਲੀਫੋਰਨੀਆ ਦੇ ਮਨਟੀਕਾ ਸਿਟੀ ਚ’ ਸਿੱਖ ਬਜ਼ੁਰਗ ਤੇ ਹਮਲਾ ਕਰਨ ਵਾਲੇ ਦੋਨੇ ਅਪਰਾਧੀ ਗ੍ਰਿਫਤਾਰ

ss1

ਕੈਲੀਫੋਰਨੀਆ ਦੇ ਮਨਟੀਕਾ ਸਿਟੀ ਚ’ ਸਿੱਖ ਬਜ਼ੁਰਗ ਤੇ ਹਮਲਾ ਕਰਨ ਵਾਲੇ ਦੋਨੇ ਅਪਰਾਧੀ ਗ੍ਰਿਫਤਾਰ

ਨਿਊਯਾਰਕ, 9 ਅਗਸਤ ( ਰਾਜ ਗੋਗਨਾ )— ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਦੇ ਮਨਟੀਕਾ ਸ਼ਹਿਰ ਦੇ ਗਰੇਅ ਸਟੋਨ ਪਾਰਕ ਵਿੱਚ ਸਵੇਰ ਦੇ 6 ਵਜੇ ਦੇ ਕਰੀਬ ਸੈਰ ਕਰਦੇ ਸਾਹਿਬ ਸਿੰਘ ਨੱਤ ਨਾਮੀਂ ਇਕ (71) ਸਾਲ ਦੇ ਬਜ਼ੁਰਗ ਤੇ ਦੋ ਨੌਜਵਨਾਂ ਵਲੋਂ ਨਸ਼ਲੀ ਭੇਦ ਭਾਵ ਅਤੇ ਲੁੱਟ ਦੀ ਨੀਅਤ ਨਾਲ ਮੁੱਕੇ ਅਤੇ ਲੱਤਾ ਨਾਲ ਬੁਰੀ ਤਰਾਂ ਕੁੱਟਿਆ ਸੀ ਅਤੇ ਉਸ ਦੇ ਉਤੇ ਥੁੱਕਿਆ ਸੀ। ਅੱਜ ਪੁਲਿਸ ਨੇ ਉਹਨਾਂ ਦੋਨੇ ਨੌਜਵਾਨਾਂ ਨੂੰ ਗਿਰਫ਼ਤਾਰ ਕਰ ਲਿਆ ਹੈ ਜਿਹਨਾਂ ਵਿੱਚ ਇੱਕ ਦੀ ਉਮਰ 18 ਸਾਲ ਅਤੇ ਦੂਜੇ ਦੀ ਉਮਰ 16 ਸਾਲ ਹੈ।ਕਾਲੇ ਮੂਲ ਦੇ 18 ਸਾਲ ਦੀ ਉਮਰ ਦੇ ਨੋਜਵਾਨ ਦਾ ਨਾਂ ਟਰੋਨ ਮਕੈਲਸਟਰ ਹੈ। ਅਤੇ ਉਹ ਯੂਨੀਅਨ ਸਿਟੀ ਪੁਲਿਸ ਚੀਫ ਦਾ ਪੁੱਤਰ ਹੈ ਜੋ ਕਾਫ਼ੀ ਸਮੇਂ ਤੋਂ ਆਪਣੇ ਪਰਿਵਾਰ ਤੋਂ ਵੱਖ ਰਹਿੰਦਾ ਹੈ ਉਸ ਦੇ ਨਾਲ ਉਸ ਦਾ ਦੂਸਰੇ ਸਾਥੀ ਜਿਸ ਦੀ ਉਮਰ 16 ਸਾਲ ਹੈ ਦਾ ਨਾਂ ਜਗ ਜਾਹਰ ਨਹੀਂ ਕੀਤਾ ਗਿਆ ਪੁਲਿਸ ਨੇ ਇੰਨਾਂ ਦੋਨੇ ਹਮਲਾਵਰਾਂ ਦੇ ਵਿਰੁੱਧ ਡਕੈਤੀ ਅਤੇ ਬਜ਼ੁਰਗ ਨਾਲ ਦੁਰਵਿਹਾਰ ਕਰਨ ਅਤੇ ਮਾਰੂ ਹਥਿਆਰ ਨਾਲ ਹਮਲਾ ਕਰਨ ਦੀ ਕੌਸਿਸ ਤਾਹਿਤ ਕੇਸ ਦਰਜ ਕਰਕੇ ਦੋਨਾਂ ਨੂੰ ਗ੍ਰਿਿਫਤਾਰ ਕਰ ਲਿਆ ਹੈ ਜੋ ਸਥਾਨਕ ਜੇਲ੍ਹ ਚ’ ਨਜ਼ਰਬੰਦ ਹਨ।ਦੱਸਣਯੋਗ ਹੈ ਕਿ ਸਾਹਿਬ ਸਿੰਘ ਨੱਤ ਨੂੰ ਪਿਛਲੇ ਕੁਝ ਸਮੇਂ ਤੋਂ ਖੱਬੇ ਪਾਸਿਓਂ ਅਧਰੰਗ ਦੀ ਸਿਕਾਇਤ ਹੈ ਜੋ ਡਾਕਟਰੀ ਮੈਡੀਕਲ ਮੁੱਦਿਆਂ ਦੇ ਕਾਰਨ ਰੋਜ਼ਾਨਾ ਸੈਰ ਕਰਨਾ ਜ਼ਰੂਰੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *