ਪੰਜਾਬੀ ਅਦਾਕਾਰ ਤੇ ਪ੍ਰੋਡਿਊਸਰ ਦਰਸ਼ਨ ਸਿੰਘ ਔਲਖ ਨਾਲ ਹੋਈ 42 ਲੱਖ ਦੀ ਧੋਖਾਧੜੀ

ss1

ਪੰਜਾਬੀ ਅਦਾਕਾਰ ਤੇ ਪ੍ਰੋਡਿਊਸਰ ਦਰਸ਼ਨ ਸਿੰਘ ਔਲਖ ਨਾਲ ਹੋਈ 42 ਲੱਖ ਦੀ ਧੋਖਾਧੜੀ

ਪੰਜਾਬੀ ਫਿਲਮਾਂ ਦੇ ਨਾਮਵਰ ਪ੍ਰੋਡਿਊਸਰ ਤੇ ਅਦਾਕਾਰ ਦਰਸ਼ਨ ਸਿੰਘ ਔਲਖ ਨਾਲ ਲੱਖਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ 2011 ਦਾ ਹੈ, ਜਦੋਂ ਹਰਚੰਦ ਸਿੰਘ ਨਾਂ ਦੇ ਇਕ ਵਿਅਕਤੀ ਨੇ ਦਰਸ਼ਨ ਸਿੰਘ ਕੋਲੋਂ ਪਲਾਟ ਵੇਚਣ ਦੇ ਨਾਂ ‘ਤੇ 42 ਲੱਖ ਰੁਪਏ ਠੱਗ ਲਏ। ਦਰਸ਼ਨ ਸਿੰਘ ਔਲਖ ਨੇ ਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹ ਉਕਤ ਜਗ੍ਹਾ ਖਰੀਦ ਰਹੇ ਸਨ ਤਾਂ ਉਦੋਂ ਉਨ੍ਹਾਂ ਨੂੰ ਧੋਖੇ ‘ਚ ਰੱਖਿਆ ਗਿਆ। ਉਨ੍ਹਾਂ ਨੂੰ ਹਰਚੰਦ ਸਿੰਘ ਵਲੋਂ ਇਹ ਕਿਹਾ ਗਿਆ ਕਿ ਇਹ ਜਗ੍ਹਾ ਉਹ ਪੁੱਡਾ ਕੋਲੋਂ ਮਨਜ਼ੂਰ ਕਰਵਾ ਕੇ ਦੇਣਗੇ।

ਰਜਿਸਟਰੀ ਸਮੇਂ ਦਰਸ਼ਨ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਵਲੋਂ ਖਰੀਦਿਆ ਗਿਆ 8 ਮਰਲੇ ਦਾ ਪਲਾਟ ਅਸਲ ‘ਚ ਬਰਸਾਤੀ ਨਾਲੇ ਵਾਲੀ ਜਗ੍ਹਾ ਹੈ ਤੇ ਹੁਣ ਇੰਨੇ ਸਾਲ ਬੀਤਣ ਦੇ ਬਾਵਜੂਦ ਨਾ ਤਾਂ ਹਰਚੰਦ ਸਿੰਘ ਵਲੋਂ ਉਨ੍ਹਾਂ ਨੂੰ ਪੈਸੇ ਵਾਪਸ ਕੀਤੇ ਗਏ ਹਨ ਤੇ ਨਾ ਹੀ ਕਿਤੇ ਹੋਰ ਜਗ੍ਹਾ ਲੈ ਕੇ ਦਿੱਤੀ ਗਈ ਹੈ। ਉਨ੍ਹਾਂ ਜਦੋਂ ਇਸ ਸਬੰਧੀ ਹਰਚੰਦ ਸਿੰਘ ਨਾਲ ਮਿਲ ਕੇ ਗੱਲਬਾਤ ਕੀਤੀ ਤਾਂ ਉਸ ਨੇ ਧਮਕੀ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲੋਂ ਜੋ ਬਣ ਸਕਦਾ ਹੈ ਕਰ ਲੈਣ, ਉਹ ਕੁਝ ਨਹੀਂ ਕਰ ਸਕਦਾ। ਇਸ ਸਬੰਧੀ ਮੋਹਾਲੀ ਥਾਣੇ ‘ਚ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਦਰਸ਼ਨ ਸਿੰਘ ਔਲਖ ‘ਸੁਲਤਾਨ’ ਤੇ ‘ਵੀਰ ਜ਼ਾਰਾ’ ਸਮੇਤ ਕਈ ਬਾਲੀਵੁੱਡ, ਪਾਲੀਵੁੱਡ ਤੇ ਹਾਲੀਵੁੱਡ ਫਿਲਮਾਂ ਪ੍ਰੋਡਿਊਸ ਕਰ ਚੁੱਕੇ ਹਨ। ਉਹ ਪੰਜਾਬੀ ਫਿਲਮਾਂ ‘ਚ ਅਦਾਕਾਰੀ ਕਰਦੇ ਵੀ ਨਜ਼ਰ ਆ ਚੁੱਕੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *