ਚੰਡੀਗੜ੍ਹ ਤੈਨਾਤ IAS ਦੀ ਜੈਪੁਰ ‘ਚ ਅਫਸਰ ਘਰਵਾਲੀ ਨੇ ਕੀਤੀ ਖੁਦਕੁਸ਼ੀ

ss1

ਚੰਡੀਗੜ੍ਹ ਤੈਨਾਤ IAS ਦੀ ਜੈਪੁਰ ‘ਚ ਅਫਸਰ ਘਰਵਾਲੀ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ ‘ਚ ਤੈਨਾਤ ਆਈ.ਏ.ਐਸ ਅਫਸਰ ਦੀ ਘਰਵਾਲੀ ਜੋ ਇੰਡੀਅਨ ਰੈਵਿਨਿਊ ਸਰਵਿਸ (ਆਈ. ਆਰ. ਐੱਸ.) ‘ਚ ਅਫਸਰ ਸੀ, ਨੇ ਜੈਪੁਰ ਜ਼ਿਲ੍ਹੇ ਦੇ ਬਜਾਜ ਨਗਰ ‘ਚ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ।
35 ਸਾਲਾ ਬਿੰਨੀ ਸ਼ਰਮਾ ਦੀ ਲਾਸ਼ ਉਸਦੇ ਘਰ ਏ.ਜੀ ਕਲੋਨੀ (ਬਜਾਜ ਨਗਰ) ਵਿਚ ਲਟਕੀ ਹੋਈ ਮਿਲੀ। ਜੈਪੁਰ ਪੂਰਬ ਦੇ ਡਿਪਟੀ ਕਮਿਸ਼ਨਰ, ਗੌਰਵ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਅੱਧੀ ਰਾਤ ਤੋਂ ਬਾਅਦ ਸੂਚਨਾ ਮਿਲੀ ਤਾਂ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪੁੱਜ ਗਈ।

ਪੁਲਿਸ ਨੇ ਤਿੰਨ ਲਾਈਨਾਂ ਸੁਸਾਇਡ ਨੋਟ ਬਰਾਮਦ ਕੀਤਾ ਹੈ, ਜਿਸ ‘ਚ ਲਿਖਿਆ ਹੈ ਕਿ, “ਮੈਂ ਪਿਛਲੇ 9 ਸਾਲਾਂ ਤੋਂ ਝੂਠ ਅਤੇ ਹਾਰ ਨਾਲ ਭਰੀ ਰਿਹਾ ਹਾਂ. ਮੇਰੇ ਪਤੀ ਤੇ ਉਸਦੀ ਮਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ, ਰੱਬ ਮੇਰੇ ਬੱਚਿਆਂ ਦੀ ਦੇਖਭਾਲ ਕਰੇ।”

ਮ੍ਰਿਤਕ ਮਹਿਲਾ ਅਫਸਰ ਦੇ ਪਤੀ ਗੁਰਮੀਤ ਵਾਲੀਆ, ਇੱਕ ਆਈ.ਏ.ਐਸ ਅਧਿਕਾਰੀ ਹਨ ਅਤੇ ਇਸ ਵੇਲੇ ਚੰਡੀਗੜ੍ਹ ਵਿਚ ਤਾਇਨਾਤ ਹਨ।
ਡੀ.ਸੀ ਨੇ ਦੱਸਿਆ ਕਿ “ਮੁੱਢਲੀ ਜਾਣਕਾਰੀ ਅਨੁਸਾਰ, ਮਹਿਲਾ ਪਿਛਲੇ ਕੁਝ ਸਾਲਾਂ ਆਪਣੇ ਵਿਆਹੁਤਾ ਜੀਵਨ ਕਾਰਨ ਮਾਨਸਿਕ ਤੋਰ ‘ਤੇ ਪ੍ਰੈਸ਼ਾਨ ਰਹਿੰਦੀ ਸੀ। ਘਟਨਾ ਦੇ ਤੁਰੰਤ ਬਾਅਦ, ਉਸ ਦੇ ਪਤੀ ਨਾਲ ਸੰਪਰਕ ਕੀਤਾ ਗਿਆ, ਪਰ ਉਹ ਹਾਲੇ ਤੱਕ ਮੌਕੇ ‘ਤੇ ਪਹੁੰਚੇ ਨਹੀਂ।

ਲਾਸ਼ ਪੋਸਟਮਾਰਟਮ ਲਈ ਜੈਪੁਰੀਆ ਹਸਪਤਾਲ ਭੇਜ ਦਿੱਤੀ ਗਈ ਸੀ। ਪੋਸਟਮਾਰਟਮ ਤੋਂ ਬਾਅਦ, ਲਾਸ਼ ਦਾ ਅੰਤਮ ਸਸਕਾਰ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *