ਸੁਖਬੀਰ ਬਾਦਲ ਵੱਲੋਂ ਸੁਸ਼ਮਾ ਸਵਾਰਾਜ ਨੂੰ ਸਿੱਖਾਂ ਵਿਰੁੱਧ ਨਫਰਤੀ ਹਮਲਿਆਂ ਦਾ ਮਾਮਲਾ ਅਮਰੀਕੀ ਸਰਕਾਰ ਕੋਲ ਉਠਾਉਣ ਦੀ ਅਪੀਲ

ss1

ਸੁਖਬੀਰ ਬਾਦਲ ਵੱਲੋਂ ਸੁਸ਼ਮਾ ਸਵਾਰਾਜ ਨੂੰ ਸਿੱਖਾਂ ਵਿਰੁੱਧ ਨਫਰਤੀ ਹਮਲਿਆਂ ਦਾ ਮਾਮਲਾ ਅਮਰੀਕੀ ਸਰਕਾਰ ਕੋਲ ਉਠਾਉਣ ਦੀ ਅਪੀਲ
ਵਿਦੇਸ਼ ਮੰਤਰੀ ਅਤੇ ਭਾਰਤੀ ਕੁਸ਼ਤੀ ਸੰਘ ਨੂੰ ਇਹ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਕਿ ਕੌਮਾਂਤਰੀ ਮੁਕਾਬਲਿਆਂ ਵਿਚ ਪਹਿਲਵਾਨ ਜਸ਼ਕੰਵਰ ਗਿੱਲ ਦੇ ਧਾਰਮਿਕ ਵਿਸ਼ਵਾਸ਼ਾਂ ਦੀ ਬੇਕਦਰੀ ਨਾ ਹੋਵੇ

ਚੰਡੀਗੜ(ਦਲਜੀਤ ਜੀੜ)/07 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ੀ ਮਾਮਲਿਆਂ ਦੀ ਕੇਂਦਰੀ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਵਧ ਰਹੇ ਨਫਰਤੀ ਅਪਰਾਧਾਂ ਦਾ ਮੁੱਦਾ ਅਮਰੀਕਾ ਦੀ ਸਰਕਾਰ ਕੋਲ ਉਠਾਉਣ ਅਤੇ ਨਾਲ ਹੀ ਵਿਦੇਸ਼ਾਂ ਵਿਚਲੇ ਭਾਰਤੀ ਦੂਤ ਘਰਾਂ ਨੂੰ ਨਿਰਦੇਸ਼ ਦੇਣ ਕਿ ਉਹ ਹਾਲ ਹੀ ਵਿਚ ਕੈਲੀਫੋਰਨੀਆ ਵਿਚ ਇੱਕ 50 ਸਾਲ ਦੇ ਸਿੱਖ ਵਿਅਕਤੀ ਉੱਤੇ ਹੋਏ ਨਫਰਤੀ ਹਮਲੇ ਵਰਗੇ ਅਪਰਾਧਾਂ ਦਾ ਟਾਕਰਾ ਕਰਨ ਵਾਸਤੇ ਸਿੱਖ ਧਰਮ ਅਤੇ ਇਸ ਦੇ ਵਿਸ਼ਵਾਸ਼ਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਅਜੇ ਵੀ ਅਮਰੀਕਾ ਅੰਦਰ ਸਿੱਖਾਂ ਨੂੰ ਨਫਰਤੀ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਅਮਰੀਕੀ ਸਮਾਜ ਅੰਦਰ ਸਿੱਖ ਧਰਮ, ਸੱਭਿਆਚਾਰ ਅਤੇ ਵਿਸ਼ਵਾਸ਼ਾਂ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਫੈਲਾਈ ਗਈ ਹੈ। ਮੈਂ ਬੀਬੀ ਸਵਰਾਜ ਨੂੰ ਅਪੀਲ ਕਰਦਾ ਹਾਂ ਕਿ ਉਹ ਅਮਰੀਕਾ ਵਿਚਲੇ ਦੂਤਘਰਾਂ ਨੂੰ ਕਹਿਣ ਕਿ ਉਹ ਸਥਾਨਕ ਸਿੱਖ ਭਾਈਚਾਰੇ ਨੂੰ ਨਫਰਤੀ ਅਪਰਾਧਾਂ ਤੋਂ ਬਚਾਉਣ ਲਈ ਸਿੱਖ ਧਰਮ ਬਾਰੇ ਉੱਥੇ ਜਾਗਰੂਕਤਾ ਫੈਲਾਉਣ ਅਤੇ ਇਸ ਕਾਰਜ ਵਿਚ ਸਿੱਖ ਭਾਈਚਾਰੇ ਦੀ ਮੱਦਦ ਲੈਣ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਸਕਦਾ ਹੈ।
ਸਰਦਾਰ ਬਾਦਲ ਨੇ 50 ਸਾਲ ਦੇ ਸੁਰਜੀਤ ਮੱਲੀ ਨਾਲ ਭਾਰੀ ਹਮਦਰਦੀ ਜਾਹਿਰ ਕੀਤੀ, ਜਿਸ ਦੀ ਦੋ ਅਮਰੀਕੀ ਗੋਰਿਆਂ ਨੇ ਨਸਲੀ ਟਿੱਪਣੀਆਂ ਕਰਦੇ ਹੋਏ ਕੁੱਟਮਾਰ ਕੀਤੀ ਸੀ ਅਤੇ ਉਸ ਦੇ ਟਰੱਕ ਉੱਤੇ ‘ਵਾਪਸ ਆਪਣੇ ਮੁਲਕ ਜਾਓ’ ਲਿਖ ਦਿੱਤਾ ਸੀ। ਸਰਦਾਰ ਬਾਦਲ ਨੇ ਕੈਲੀਫੋਰਨੀਆ ਵਿਚ ਰਹਿੰਦੇ ਸਿੱਖ ਭਾਈਚਾਰੇ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮੱਲ•ੀ ਦਾ ਡਟ ਕੇ ਸਾਥ ਦੇਣ ਅਤੇ ਉਸ ਦੀ ਹਰ ਪੱਖ ਤੋਂ ਸਹਾਇਤਾ ਕਰਨ।
ਵਿਦੇਸ਼ੀ ਮਾਮਲਿਆਂ ਦੀ ਮੰਤਰੀ ਨੂੰ ਇੱਕ ਹੋਰ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸਿੱਖ ਪਹਿਲਵਾਨ ਜਸ਼ਕੰਵਰ ਗਿੱਲ ਉਰਫ ਜੱਸਾ ਪੱਟੀ ਨੂੰ ਤੁਰਕੀ ਵਿਖੇ ਇੱਕ ਵਿਸ਼ਵ ਮੁਕਾਬਲੇ ਵਿਚ ਸਿਰ ਉੱਤੇ ਪਟਕਾ ਬੰਨ• ਕੇ ਕੁਸ਼ਤੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਭਾਵੇਂਕਿ ਕੌਮਾਂਤਰੀ ਕੁਸ਼ਤੀ ਦੇ ਨਿਯਮ ਖਿਡਾਰੀਆਂ ਨੂੰ ਅਜਿਹੇ ਧਾਰਮਿਕ ਚਿੰਨ• ਪਹਿਨ ਕੇ ਮੁਕਾਬਲਾ ਕਰਨ ਦੀ ਆਗਿਆ ਦਿੰਦੇ ਹਨ, ਜਿਹੜੇ ਵਿਰੋਧੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਇਸ ਦੇ ਬਾਵਜੂਦ ਜੱਸੇ ਨੂੰ ਮਹਿਲਾ ਖਿਡਾਰੀਆਂ ਵਾਂਗ ਆਪਣੇ ਕੇਸਾਂ ਨੂੰ ਬੰਨ•ਣ ਲਈ ਕਹਿ ਦਿੱਤਾ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਤੁਰਕੀ ਤੋਂ ਆ ਰਹੀ ਜਾਣਕਾਰੀ ਮੁਤਾਬਿਕ ਇਸ ਟੂਰਨਾਮੈਂਟ ਦਾ ਆਯੋਜਨ ਕਰਨ ਵਾਲੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਸੰਬੰਧ ਵਿਚ ਭਾਰਤ ਸਰਕਾਰ ਤੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਸਰਦਾਰ ਬਾਦਲ ਕੇਂਦਰੀ ਮੰਤਰੀ ਨੂੰ ਇਹ ਮੁੱਦਾ ਤੁਰਕੀ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ ਕਿ ਜੱਸਾ ਪੱਟੀ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਸਰਦਾਰ ਬਾਦਲ ਨੇ ਭਾਰਤੀ ਕੁਸ਼ਤੀ ਸੰਘ ਨੂੰ ਵੀ ਇਹ ਮਾਮਲਾ ਆਪਣੇ ਤੁਰਕੀ ਹਮਰੁਤਬਾ ਕੋਲ ਉਠਾਉਣ ਦੀ ਅਪੀਲ ਕੀਤੀ ਤਾਂ ਕਿ ਜੱਸਾ ਪੱਟੀ ਦੇ ਧਾਰਮਿਕ ਵਿਸ਼ਵਾਸ਼ਾਂ ਦੀ ਦੁਬਾਰਾ ਬੇਕਦਰੀ ਨਾ ਹੋਵੇ।

print
Share Button
Print Friendly, PDF & Email