ਜੀ.ਐਨ.ਡੀ.ਯੂ. ਨੇ ਐਮ.ਏਡ ਕੋਰਸਾਂ ਵਿਚ ਦਾਖ਼ਲਾ 16 ਤਕ ਵਧਾਇਆ

ss1

ਜੀ.ਐਨ.ਡੀ.ਯੂ. ਨੇ ਐਮ.ਏਡ ਕੋਰਸਾਂ ਵਿਚ ਦਾਖ਼ਲਾ 16 ਤਕ ਵਧਾਇਆ

ਅਮ੍ਰਿਤਸਰ 6 ਅਗਸਤ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵਿਚ ਐਮ.ਏਡ ਕੋਰਸ ਵਿਚ ਦਾਖਲੇ ਦੀ ਮਿਤੀ 16 ਅਗਸਤ, 2018 ਤਕ ਵਧਾ ਦਿੱਤੀ ਹੈ ।
ਕੋਆਰਡੀਨੇਟਰ ਡਾ. ਅਮਿਤ ਕੌਟਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਮੀਦਵਾਰ ਜੋ ਇਹ ਕੋਰਸ ਕਰਨਾ ਚਾਹੁੰਦੇ ਹਨ ਉਹ ਯੂਨੀਵਰਸਿਟੀ ਪੋਰਟਲ ‘ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜੀ ਦੇਣ ਤੋਂ ਬਾਅਦ ਉਮੀਦਵਾਰਾਂ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋ ਸੀਟਾਂ ਦੀ ਵੰਡ ਕੀਤੀ ਜਾਵੇਗੀ।
ਕੁਝ ਸੀਟਾਂ ਐਮ.ਏ ਸਿਖਿਆ ਅਤੇ ਡਿਪਲੋਮਾਂ ਕੋਰਸਾਂ ਬਚਪਨ ਦੀ ਦੇਖਭਾਲ ਅਤੇ ਸਿਖਿਆ ਵਿਚ ਖਾਲੀ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਯੂਨੀਵਰਸਿਟੀ ਦੇ ਸਬੰਧਤ ਵਿਭਾਗ ਦੇ ਮੁਖੀ ਨਾਲ ਵੀ ਨਿਜੀ ਤੌਰ ‘ਤੇ ਸੰਪਰਕ ਕਰ ਸਕਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *