ਰਾਜੀ ਸ਼ਿੰਦੇ ਦੇ ਕਮਾਨ ਸੰਭਾਲਣ ਮਗਰੋਂ ਪੰਜਾਬੀ ਜਗਤ ਲਈ ਸਰਗਰਮ ਹੋਇਆ EPIC TV

ss1

ਰਾਜੀ ਸ਼ਿੰਦੇ ਦੇ ਕਮਾਨ ਸੰਭਾਲਣ ਮਗਰੋਂ ਪੰਜਾਬੀ ਜਗਤ ਲਈ ਸਰਗਰਮ ਹੋਇਆ EPIC TV

  • ਚੰਡੀਗੜ੍ਹ, 6 ਅਗਸਤ ,2018- ਐਪਿਕ ਟੀਵੀ ਦੇ ਨਵੇਂ ਪ੍ਰੈਜ਼ੀਡੈਂਟ ਰਾਜੀ.ਐਮ.ਸ਼ੀੰਦੇ ਦੇ ਐਪਿਕ ਟੀ.ਵੀ ਦੀ ਕਮਾਨ ਸੰਭਾਲਣ ਮਗਰੋਂ ਚੈਨਲ ਪੰਜਾਬੀ ਜਗਤ ਲਈ ਸਰਗਰਮ ਹੋ ਚੁੱਕਾ ਹੈ। ਐਪਿਕ ਟੀਵੀ  ਵੱਲੋਂ ਪ੍ਰੋਗਰਾਮਾਂ ਦਾ  ਸਿਲਸਿਲੇਵਾਰ ਟੈਲੀਕਾਸਟ ਸ਼ੁਰੂ ਕੀਤਾ ਗਿਆ ਹੈ . ਇੱਕ ਤੋਂ ਵਧਕੇ ਇੱਕ ਪ੍ਰੋਗਰਾਮਾਂ ‘ਚ ਪੰਜਾਬ ਦੀ ਆਵਾਮ ਨੂੰ ਉਨ੍ਹਾਂ ਦਾ ਮਨਪਸੰਦ ਟੀਵੀ ਪ੍ਰੋਗਰਾਮ, ਜਿਸ ਵਿਚ ਮਨੋਰੰਜਨ, ਮਸਤੀ ਅਤੇ ਧਾਰਮਿਕ ਪ੍ਰੋਗਰਾਮਾਂ ਦੇ ਸੁਮੇਲ ਨਾਲ ਆਪਣੇ ਨਵੇਂ ਪ੍ਰੋਗਰਾਮ ਲਾਂਚ ਕੀਤੇ ਗਏ ਹਨ। ਐਪਿਕ ਟੀਵੀ ਵੱਲੋਂ ਪੰਜਾਬ ਅਤੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਭਾਈਚਾਰੇ ਲਈ ਗੁਰਬਾਣੀ ਦੇ ਪ੍ਰੋਗਰਾਮ ‘ਗੁਰਬਾਣੀ ਸਾਗਰ’ ਸ਼ੁਰੂ ਕੀਤਾ ਗਿਆ ਹੈ ਜੋ ਕਿ ਹਰ ਰੋਜ਼ ਸਵੇਰੇ  7:30-8:00 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ ਅਤੇ ਜਿਸਦਾ ਦੁਬਾਰਾ ਤੋਂ  11:30PM -12:00 ਵਜੇ ਮੁੜ ਪ੍ਰਸਾਰਣ ਹੁੰਦਾ ਹੈ।

    ਇਸੇ ਤਰ੍ਹਾਂ ਹੀ ਐਪਿਕ ਸਟੂਡਿੳਜ਼ ਪਲੈਟਫਾਰਮ ‘ਤੇ ਪੰਜਾਬੀ ਸੰਗੀਤ, ਸੱਭਿਆਚਾਰ, ਵਿਰਾਸਤ, ਪੰਜਾਬੀ ਕਲਾਕਾਰਾਂ ਦੀਆਂ ਇੰਟਰਵਿਊਜ਼, ਫਿਲਮਾਂ, ਲਘੂ ਫਿਲਮਾਂ, ਪ੍ਰੋਮੋ, ਫਿਲਮੀ ਟ੍ਰੇਲਰ, ਕਾਮੇਡੀ  ਸ਼ੋਅ, ਰੀਆਲਟੀ ਸ਼ੋਅ ਤੋਂ ਇਲਾਵਾ ਐਪਿਕ ਸਿਨੇਮਾ ਸਟਾਰ, ਐਪਿਕ ਰਾਈਜ਼ਿੰਗ ਸਟਾਰ ਅਤੇ ਐਪਿਕ ਬਿਗ ਸਟਾਰ ਨਾਮਕ ਪ੍ਰੋਗਰਾਮ ਏਅਰ ਕੀਤੇ ਗਏ ਹਨ .

     ਇਹ ਸਭ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਵਿਰਾਸਤ ਨੂੰ ਇੱਕ ਵਿਸ਼ਾਲ ਦਾਇਰੇ ਤੱਕ ਪਹੁੰਚਾਉਣ ਦੀ ਨਵੇਕਲੀ  ਕੋਸ਼ਿਸ਼ ਹੇਠ ਕੀਤਾ ਜਾ ਰਿਹਾ ਹੈ।

    ਕੁੱਝ ਸਮਾਂ ਪਹਿਲਾਂ ਹੀ ਚੈਨਲ ਦੇ ਪ੍ਰੈਜ਼ੀਡੈਂਟ ਵਜੋਂ ਕਮਾਨ ਸੰਭਾਲ ਚੁੱਕੇ ਮੈਡਮ ਰਾਜੀ ਐਮ.ਸ਼ਿੰਦੇ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਭਵਿੱਖ ‘ਚ ਆਪਣੇ ਦਾਇਰੇ ਨੂੰ ਹੋਰ ਵੀ ਵਿਸ਼ਾਲ ਬਣਾਉਣਾ ਹੈ ਅਤੇ ਐਪਿਕ ਚੈਨਲ ਇਕੱਲੇ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਵੱਡੇ ਪੱਧਰ ‘ਤੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਹਰ ਵਰਗ ਨੂੰ ਪਸੰਦ ਆਵੇਗਾ। ਉਨ੍ਹਾਂ ਕਿਹਾ ਕਿ ਇਸ ਚੈਨਲ ਨਾਲ ਪੰਜਾਬ ਦੇ ਕਲਾਕਾਰਾਂ ਨੂੰ ਰਾਸ਼ਟਰ ਪੱਧਰ ‘ਤੇ ਪਛਾਣ ਮਿਲੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *