ਖਹਿਰਾ ਧੜੇ ਦੇ ਹੱਕ ‘ਚ ਨਿੱਤਰਿਆ ਇੱਕ ਹੋਰ ਵਿਧਾਇਕ

ss1

ਖਹਿਰਾ ਧੜੇ ਦੇ ਹੱਕ ‘ਚ ਨਿੱਤਰਿਆ ਇੱਕ ਹੋਰ ਵਿਧਾਇਕ

ਚੰਗੀਗੜ੍ਹ ਚ ਅੱਜ ਸੁਖਪਾਲ ਖਹਿਰਾ ਨੇ ਪ੍ਰੈੱਸ ਕਨਫਰੰਸ ਕਰਦੀਆਂ ਆਪਣੇ ਹੱਕ ‘ਚ ਉਤਰੇ ਇਕ ਹੋਰ ਵਿਧਾਇਕ ਨੂੰ ਮੀਡੀਆ ਦੇ ਰੂਬਰੂ ਕੀਤਾ।

  • ਗੜਸ਼ੰਕਰ ਤੋਂ ਵਿਧਾਇਕਜੈ ਕਿਸ਼ਨ ਸਿੰਘ ਰੋੜੀ ਅੱਜ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰੇ।
  • ਉਨ੍ਹਾਂ ਕਿਹਾ ਕਿ ਹਾਈਕਮਾਨ ਤੱਕ ਪੰਜਾਬ ਦੀਆਂ ਅਸਲ ਗੱਲਾਂ ਪਹੁੰਚ ਨਹੀਂ ਰਹੀਆਂ। ਉਨ੍ਹਾਂ ਕੋਲ ਹੇਠਲੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਜਿਸ ਨਾਲ ਅੱਜ ਇਹ ਨੌਬਤ ਪੈਦਾ ਹੋਈ ਹੈ।
  • ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਦਿੱਲੀ ਤੋਂ ਦੋ ਅਜਿਹੇ ਸ਼ਖਸ ਹਨ ਜੋ ਪੰਜਾਬ ਦੀ ਲੀਡਰਸ਼ਿਪ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ।
  • ਸੰਧੂ ਨੇ ਸਿੱਧੈ ਤੌਰ ‘ਤੇ ਦੁਰਗੇਸ਼ ਪਾਠਕ ਦਾ ਨਾਂਅ ਲੈਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਸਿਆਸਤ ਨੂੰ ਵਿਗਾੜਿਆ ਜਾ ਰਿਹਾ ਹੈ ਬਜਾਇ ਕਿ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਜਬੂਤੀ ਦੇ ਰਲ ਕੇ ਕੰਮ ਕਰਨ। ਉਥੇ ਹੀ ਗੜਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਖਹਿਰਾ ਕਿਸੇ ਹੋਰ ਪਾਰਟੀ ਵਿਚ ਜਾਣ ਅਤੇ ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਖਹਿਰਾ ਕਿਸੇ ਵੀ ਪਾਰਟੀ ਵਿਚ ਨਹੀਂ ਜਾਣਗੇ।
  • ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਲਈ ਖੁਦਮੁਖਤਿਆਰੀ ਚਾਹੀਦੀ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੀ ਉਨ੍ਹਾਂ ਦੇ ਸੁਪਰੀਮ ਲੀਡਰ ਨੇ। ਉਥੇ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਤਮਾਮ ‘ਆਪ’ ਲੀਡਰਾਂ ਨੂੰ ਗੁਜ਼ਾਰਿਸ਼ ਕਰਦੇ ਨੇ ਕਿ ਉਹ ਵੀ ਜਲਦ ਉਨ੍ਹਾਂ ਦਾ ਇਕ ਮੰਚ ‘ਤੇ ਆ ਕੇ ਪੰਜਾਬ ਨੂੰ ਬਚਾਉਣ ਲਈ ਸਾਥ ਦੇਣ।
print
Share Button
Print Friendly, PDF & Email

Leave a Reply

Your email address will not be published. Required fields are marked *