ਗੜ੍ਹਸ਼ੰਕਰ ਸ਼ਹਿਰ ‘ਚ ਵੈਸਟਰਨ ਯੂਨੀਅਨ ਮਾਲਕ ਨੂੰ ਜਖਮੀ ਕਰਕੇ 7 ਲੱਖ ਲੁੱਟੇ

ss1

ਗੜ੍ਹਸ਼ੰਕਰ ਸ਼ਹਿਰ ‘ਚ ਵੈਸਟਰਨ ਯੂਨੀਅਨ ਮਾਲਕ ਨੂੰ ਜਖਮੀ ਕਰਕੇ 7 ਲੱਖ ਲੁੱਟੇ
ਦੇਰੀ ਨਾਲ ਪਹੁੰਚਣ ਕਾਰਣ ਪੁਲਿਸ ਦੀ ਕਾਰਜਪ੍ਰਣਾਲੀ ਤੇ ਲਗਿਆ ਪ੍ਰਸ਼ਨ ਚਿੰਨ

ਗੜ੍ਹਸ਼ੰਕਰ 4 ਅਗਸਤ (ਅਸ਼ਵਨੀ ਸ਼ਰਮਾ) ਥਾਣਾ ਗੜ੍ਹਸ਼ੰਕਰ ਤੋ ਕੁਝ ਦੂਰੀ ਤੇ ਹੀ ਬੀਤੀ ਰਾਤ 8 ਵਜੇ ਦੇ ਕਰੀਬ ਤਿੰਨ ਅਣਪਛਾਤੇ ਲੁਟੇਰੇ ਨੰਗਲ ਰੋੜ ਤੇ ਮਦਾਨ ਇੰਟਰਪ੍ਰਾਇਜਜ ਦੇ ਨਾਂ ਤੇ ਮਨੀ ਚੇਂਜਰ ਦੀ ਦੁਕਾਨ ਦੇ ਮਾਲਿਕ ਜਸਵੀਰ ਸਿੰਘ ਨੂੰ ਤੇਜਧਾਰ ਹਥਿਆਰਾ ਨਾਲ ਜਖਮੀ ਕਰਕੇ 6-7 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਵਾਰਡ ਨੰਬਰ 6 ਜੋ ਕਿ ਨੰਗਲ ਰੌੜ ਗੜ੍ਹਸ਼ੰਕਰ ਵਿਖੇ ਮਦਾਨ ਇੰਟਰਪ੍ਰਾਈਜਿਜ ਦੇ ਨਾਮ ਤੇ ਮਨੀ ਚੇਂਜਰ ਦੀ ਦੁਕਾਨ ਕਰਦਾ ਹੈ ਰਾਤ 8 ਵਜੇ ਦੇ ਕਰੀਬ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਤਦ ਮੋਟਰ ਸਾਇਕਲ ਤੇ ਸਵਾਰ ਹੋ ਕੇ ਉਸ ਦੀ ਦੁਕਾਨ ਤੇ ਆਏ ਤਿੰਨ ਅਣਪਛਾਤੇ ਵਿਅਕਤੀਆ ਨੇ ਉਸ ਤੇ ਤੇਜਧਾਰ ਹਥਿਆਰਾ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤ੍ਹਰਾਂ ਜਖਮੀ ਕਰਕੇ ਨਗਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਆਸਪਾਸ ਦੇ ਦੁਕਾਨਦਾਰਾ ਵਲੋ ਜਸਵੀਰ ਸਿੰਘ ਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਿਲ ਕਰਵਾਇਆ ਗਿਆ। ਜਿਥੇ ਉਸ ਦੀ ਗਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਬੈਗ ਵਿਚ ਨਗਦੀ 7 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।ਭਰੇ ਬਜਾਰ ਹੋਈ ਇਸ ਲੁੱਟ ਦੀ ਵਾਰਦਾਤ ਨਾਲ ਆਸਪਾਸ ਦੇ ਦੁਕਾਨਦਾਰਾ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਥਾਣੇ ਤੋ ਕਰੀਬ 2 ਸੋ ਮੀਟਰ ਦੀ ਦੂਰੀ ਤੇ ਹੋਈ ਇਸ ਵਾਰਦਾਤ ਵਾਲੀ ਜਗਾ ਤੇ ਪੁਜਣ ਨੂੰ ਪੁਲਿਸ ਨੂੰ ਇਕ ਘੰਟੇ ਤੋ ਵੀ ਜਿਆਦਾ ਦਾ ਸਮਾ ਲੱਗਣ ਕਾਰਣ ਸ਼ਹਿਰ ਵਾਸੀਆ ਵਿਚ ਰੋਸ ਹੈ। ਜਖਮੀ ਜਸਵੀਰ ਦੇ ਪਰਿਵਾਰਕ ਮੈਬਰਾ ਨੇ ਪੁਲਿਸ ਤੇ ਅਰੋਪ ਲਗਾਇਆ ਕਿ ਫੋਨ ਕਰਨ ਤੋ ਬਾਅਦ ਵੀ ਪੁਲਿਸ ਇੱਕ ਘੰਟੇ ਬਾਅਦ ਪਹੁੰਚੀ। ਜਦੋ ਕਿ ਡੀਐਸਪੀ ਰਾਜ ਕੁਮਾਰ ਅਤੇ ਥਾਣਾ ਮੁੱਖੀ ਨਰਿੰਦਰ ਕੁਮਾਰ ਦੇ ਦਸਣ ਮੁਤਾਬਕ ਇਤਲਾਹ ਮਿਲਣ ਤੋ ਕੁਝ ਸਮੇ ਬਾਅਦ ਅਸੀ ਮੌਕੇ ਤੇ ਪਹੁੰਚ ਗਏ ਸੀ। ਦੋਨੋ ਅਧਿਕਾਰੀਆ ਨੇ ਅਰੋਪੀਆ ਨੂੰ ਜਲਦੀ ਹੀ ਫੜਨ ਦੀ ਗਲ ਕਹੀ।

print
Share Button
Print Friendly, PDF & Email

Leave a Reply

Your email address will not be published. Required fields are marked *