ਇੱਛਾ ਸ਼ਕਤੀ

ss1

ਇੱਛਾ ਸ਼ਕਤੀ

ਸੰਸਾਰੀ ਲਾਲ ਅਖ਼ਬਾਰ ਵਿੱਚ ਪਰਾਲੀ ਦੇ ਸਾੜਨ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵ ਤੇ ਇਸਦੀ ਉਲੰਘਣਾ ਕੀਤੇ ਜਾਣ ਤੇ ਹੋਣ ਵਾਲੀ ਸਖ਼ਤ ਸਜ਼ਾ ਬਾਰੇ ਪੜ੍ਹ ਕੇ ਸਰਕਾਰ ਦੀ ਕਾਰਗੁਜਾਰੀ ਤੇ ਖੁਸ਼ ਹੋ ਰਿਹਾ ਸੀ।ਪਰ ਜਿਉਂ ਹੀ ਅਗਲੇ ਪੰਨੇ ਤੇ ਨਾਮਵਰ ਕੰਪਨੀਆਂ ਦੁਆਰਾ ਫਾਸਟ ਫੂਡ, ਤੰਬਾਕੂ, ਸ਼ਰਾਬ ਆਦਿ ਦੀ ਇਸ਼ਤਿਹਾਰਬਾਜੀ ਦੇਖੀ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ।ਹੁਣ ਉਹ ਦੋਵਾਂ ਪੰਨਿਆਂ ਤੇ ਕੀਤੀ ਗਈ ਇਸ਼ਤਿਹਾਰਬਾਜ਼ੀ ਵਿੱਚ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਚੰਗੇਰਾ ਬਣਾਉਂਣ ਦੀ ਇੱਛਾ ਸ਼ਕਤੀ ਬਾਰੇ ਸੋਚਣ ਲੱਗ ਗਿਆ।

ਚਮਨਦੀਪ ਸ਼ਰਮਾ,
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ,
95010 33005

print
Share Button
Print Friendly, PDF & Email