ਅਕਾਲੀ-ਭਾਜਪਾ ਸਰਕਾਰ ਖਤਮ ਹੋਣ ਕੰਡੇ – ਸਦੀਕ

ss1

ਅਕਾਲੀ-ਭਾਜਪਾ ਸਰਕਾਰ ਖਤਮ ਹੋਣ ਕੰਡੇ – ਸਦੀਕ

4-19 (3)
ਬਰਨਾਲਾ-ਤਪਾ, 3 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਪੰਜਾਬ ਦੀ ਅਕਾਲੀ- ਭਾਜਪਾ ਸਰਕਾਰ ਨੇ ਪਿਛਲੇ ਸਮੇ ਦੌਰਾਨ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਅਜੇ ਤੱਕ ਪੱਕੇ ਨਹੀ ਕੀਤਾ ਅਤੇ ਨਾ ਹੀ ਪੱਕੇ ਕਰਮਚਾਰੀਆਂ ਨੂੰ ਸਮੇ ਸਿਰ ਤਨਖਾਹ ਦਿੰਦੇ ਹਨ। ਇਸ ਸਬੰਧੀ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਤਪਾ ਵਿਖੇ ਸਵ. ਨਾਹਰ ਸਿੰਘ ਦੇ ਸਰਧਾਂਜਲੀ ਸਮਾਗਮ ਤੋਂ ਬਾਅਦ ਗੱਲਬਾਤ ਦੌਰਾਨ ਕੀਤਾ। ਉਨਾਂ ਨੇ ਅਕਾਲੀ ਭਾਜਪਾ ਸਰਕਾਰ ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਇਹ ਸਰਕਾਰ ਕੁਝ ਦਿਨਾਂ ਦੀ ਰਹਿ ਗਈ ਹੈ। ਇਸ ਸਰਕਾਰ ਦੇ ਸਮੇ ਗੁੰਡਾ ਗਰਦੀ ਵਿਚ ਵਾਧਾ ਹੋਇਆ ਜਿਨਾਂ ਨੂੰ ਲੋਕ ਪਹਿਚਾਣ ਚੁੱਕੇ ਹਨ। ਇਸ ਮੌਕੇ ਇਨਾਂ ਨਾਲ ਸਰਦਾਰ ਬਲਵੀਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਨਗਰ ਕੌਸ਼ਲ ਤਪਾ, ਨਰਿੰਦਰ ਕੁਮਾਰ ਨਿੰਦੀ ਸ਼ਹਿਰੀ ਪ੍ਰਧਾਨ ਤਪਾ, ਵਿਨੋਦ ਬਾਂਸਲ, ਨਰੇਸ਼ ਕੁਮਾਰ (ਕਾਲਾ ਪੱਖੋ), ਸੂਰਜ ਭਾਰਦਵਾਜ ਪੀ.ਏ. ਜਨਾਬ ਮੁਹੰਮਦ ਸਦੀਕ, ਰਾਮ ਸਿੰਘ ਪ੍ਰਧਾਨ ਬਾਜੀਗਰ ਸੈੱਲ ਤਪਾ ਆਦਿ ਤੇ ਕਈ ਹੋਰ ਹਾਜ਼ਰ ਸਨ।

print
Share Button
Print Friendly, PDF & Email