ਬਠਿੰਡੇ ‘ਚ ਸੁਖਪਾਲ ਸਿੰਘ ਖਹਿਰਾ ਦੀ ਰੈਲੀ

ss1

ਬਠਿੰਡੇ ‘ਚ ਸੁਖਪਾਲ ਸਿੰਘ ਖਹਿਰਾ ਦੀ ਰੈਲੀ

ਸੁਖਪਾਲ ਸਿੰਘ ਖਹਿਰਾ ਦੀ ਬਠਿੰਡਾ ਰੈਲੀ ‘ਚ ਪੰਜਾਬੀਆਂ ਦਾ ਭਰਪੂਰ ਇੱਕਠ ਵੇਖਣ ਨੂੰ ਮਿਲਿਆ। ਪੰਜਾਬ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਲਈ ਉਸੇ ਕਿਸਮ ਦੀ ਖੁਦਮੁਖਤਿਆਰੀ ਦੀ ਮੰਗ ਕੀਤੀ, ਜਿਸ ਕਿਸਮ ਦੀ ਖੁਦਮੁਖਤਿਆਰੀ ਕੈਨੇਡਾ ਵਿੱਚ ਰਾਸ਼ਟਰੀ ਪਾਰਟੀਆਂ ਦੀ ਸੂਬਾਈ ਇਕਾਈ ਨੂੰ ਹੈ। ਨੇਤਾਵਾਂ ਦਾ ਮੁੱਖ ਤੌਰ ‘ਤੇ ਕਹਿਣਾ ਸੀ ਕਿ ਉਹ ਪੰਜਾਬ ਬਾਰੇ ਫੈਸਲਾ ਆਪ ਕਰਨਾ ਚਾਹੁੰਦੇ ਹਨ। ਪੰਜਾਬ ਦੇ ਮੁੱਦੇ, ਸਮੱਸਿਆਵਾਂ ਉਹ ਪੰਜਾਬੀਆ ਅਤੇ ਕੇਂਦਰੀ ਤੇ ਸੂਬਾ ਸਰਕਾਰ ਤੱਕ ਆਪ ਉਠਾਉਣ ਲਈ ਖੁਦਮੁਖਤਿਆਰੀ ਚਾਹੁੰਦੇ ਹਨ, ਜਿਸ ਵਿੱਚ ਚੰਡੀਗੜ੍ਹ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਵਿਸ਼ੇਸ਼ ਹਨ। ਇਸ ਕਿਸਮ ਦਾ ਇੱਕਠ ਪਹਿਲਾ ਵੀ ਪੰਜਾਬ ਵਿਚ ਉਸ ਵੇਲੇ ਵੇਖਣ ਨੂੰ ਮਿਲਿਆ ਸੀ, ਜਿਸ ਵੇਲੇ ਮਨਪ੍ਰੀਤ ਬਾਦਲ ਨੇ ਪੀਪੀਪੀ ਦਾ ਗਠਨ ਕੀਤਾ ਸੀ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾ ਵਿਖੇ ਰੈਲੀ ਕੀਤੀ ਸੀ। ਅੱਜ ਮਨਪ੍ਰੀਤ ਬਾਦਲ ਕਿਥੇ ਹੈ? ਸੁਖਪਾਲ ਖਹਿਰਾ ਕਿਥੇ ਹੋਵੇਗਾ? ਇਹ ਸਵਾਲ ਭਵਿੱਖ ਦੇ ਗਰਭ ਵਿੱਚ ਲੁਕਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *