ਨਸੀਬਾਂ ਤੇ ਆ ਮੁੱਕਦੀ ਆ

ss1

ਨਸੀਬਾਂ ਤੇ ਆ ਮੁੱਕਦੀ ਆ

ਸੱਜਣ ਜੀ ਕੌਈ ਦੋਸ਼ ਤੁਹਾਡਾ ਨੀ ,,
ਗੱਲ ਸਾਡੇ ਨਸੀਬਾਂ ਤੇ ਆ ਮੁੱਕਦੀ ਆ ॥
ਅਸਾਂ ਦੀ ਕੱਲਮ ਤੁਹਾਡੇ ਤੋਂ ਚੱਲੇ ,,
ਤੁਹਾਡੇ ਤੇ ਆਣ ਕੇ ਰੁੱਕਦੀ ਆ ॥
ਮੰਨਦੇ ਆ ਅਸਾਂ ਗੁਣਾਹ ਕੀਤਾ ,,
ਸਾਨੂੰ ਦਿਓ ਸੱਜਾ ਜੋ ਢੁੱਕਦੀ ਆ ॥
ਪਰ ਛੱਡ ਜਾਣਾ ਕੌਈ ਇੰਨਸਾਫ ਨੀ ,,
ਗੱਲ ਇਹ ਵੀ ਨਾ ਲੁੱਕਦੀ ਆ ॥
ਤੁਸਾਂ ਪਾਸਾ ਵੀ ਵੱਟ ਲਵੋਂ ਤਾਂ ਵੀ ,,
ਕੱਲਮ ਦੀ ਸਿਆਹੀ ਸੁਕਦੀ ਆ ॥
ਤੁਸੀਂ ਛੱਡ ਗਏ ਕੀ ਹਾਲ ਹੌਉਂ ,,
ਰੂਹ ਤਾਂ ਸੋਚ ਕੇ ਹੀ ਬੁੱਕਦੀ ਆ ॥
ਤੁਸਾਂ ਤਰਸ ਕਰੋ ਦਰਦ ਕਰੋ ,,
ਮੇਰੀ ਨਬਜ ਜਾਂਦੀ ਰੁਕਦੀ ਆ ॥
ਰੱਬ ਤੋਂ ਪਹਿਲਾਂ ਸੱਜਣ ਜੀ “ਜੱਸ”
ਦੀ ਰੂਹ ਤੁਹਾਡੇ ਅੱਗੇ ਝੁੱਕਦੀ ਆ ॥

ਜੱਸ (ਖੰਨੇ ਵਾਲਾ)
9914926342
jass.khanne.wala@gmail.com

print
Share Button
Print Friendly, PDF & Email

Leave a Reply

Your email address will not be published. Required fields are marked *