ਦਸਵੀ ਅਤੇ ਬਾਰਵੀਂ ਜਮਾਤ ਵਿੱਚੋ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦਾ ਵਿਸੇਸ ਸਨਮਾਨ

ss1

ਦਸਵੀ ਅਤੇ ਬਾਰਵੀਂ ਜਮਾਤ ਵਿੱਚੋ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦਾ ਵਿਸੇਸ ਸਨਮਾਨ

4-20
ਭਗਤਾ ਭਾਈ ਕਾ 3 ਜੂਨ (ਸਵਰਨ ਸਿੰਘ ਭਗਤਾ)ਇਥੋ ਨਜਦੀਕ ਪਿੰਡ ਕੋਠਾ ਗੁਰੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਦਾ ਦਸਵੀਂ ਤੇ ਬਾਰਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ।ਵਿਦਿਆਰਥੀਆ ਦੀ ਇਸ ਸਾਨਦਾਰ ਪ੍ਰਾਪਤੀ ਨੂੰ ਲੈ ਕੇ ਸਕੂਲ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਦੋਰਾਨ ਵਿਦਿਆਰਥੀਆਂ ਨੂੰ ਪਿੰਡ ਦੇ ਮੋਹਤਵਰ ਵੱਲੋਂ ਸਨਮਾਨਤ ਕੀਤਾ ਗਿਆ।ਸਮਾਗਮ ਵਿਚ ਸ਼੍ਰੀ ਜਤਿੰਦਰ ਭੱਲਾ,ਮਨਿੰਦਰ ਸਿੰਘ ਨਿੰਦੀ,ਸਤਨਾਮ ਸਿੰਘ ਮਾਨ ਤੇ ਜਗਸੀਰ ਸਿੰਘ ਜੱਗ ਵਿਸ਼ੇਸ ਤੌਰ’ਤੇ ਹਾਜਰ ਹੋਏ। ਬਾਰਵੀਂ ਜਮਾਤ ਦੇ ਕੁੱਲ ਚਾਲੀ ਵਿਦਿਆਰਥੀ ਪ੍ਰੀਖਿਆ ਵਿਚ ਅਪੀਅਰ ਹੋਏ ਅਤੇ ਛੱਤੀ ਵਿਦਿਆਰਥੀ ਪਹਿਲੇ ਦਰਜੇ ਵਿਚ ਆਏ।ਦੋ ਵਿਦਿਆਰਥੀਆਂ ਨੇ ਨੱਬੇ ਪ੍ਰਤੀਸ਼ਤ ਅੰਕ ਹਾਸਲ ਕੀਤੇ ਅਤੇ ਅੱਠ ਵਿਦਿਆਰਥੀਆਂ ਨੇ ਅੱਸੀ ਪ੍ਰਤੀਸ਼ਤ ਅੰਕ ਹਾਸਲ ਕੀਤੇ ।ਦਸਵੀਂ ਜਮਾਤ ਵਿਚ ਸੰਤਾਲੀ ਵਿਦਿਆਰਥੀ ਪ੍ਰੀਖਿਆ ਵਿਚ ਬੈਠੇੇ ਨਤੀਜਾ ਸ਼ੌ ਪ੍ਰਤੀਸ਼ਤ ਰਿਹਾ। ਨੱਬੇ ਪ੍ਰਤੀਸ਼ਤ ਤੋਂ ਵੱਧ ਦੋ ਵਿਦਿਆਰਥੀਆਂ ਨੇ ਅੰਕ ਹਾਸਲ ਕੀਤੇ ਅਤੇ ਗਿਆਰਾਂ ਵਿਦਿਆਰਥੀਆਂ ਨੇ ਅੱਸੀ ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ।ਪੈਂਤੀ ਵਿਦਿਆਰਥੀਆਂ ਨੇ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਸਿੰਘ ਨੇ ਨਿਭਾਈ ਅਤੇ ਨਤੀਜਿਆਂ ਬਾਰੇ ਜਾਣਕਾਰੀ ਮਲਕੀਤ ਸਿੰਘ ਲੈਕਚਰਾਰ ਅਤੇ ਕਮਲੇਸ਼ ਰਾਣੀ ਸ.ਸ.ਮਿਸਟ੍ਰੈੱਸ ਵੱਲੋ ਦਿੱਤੀ ਗਈ। ਜਤਿੰਦਰ ਸਿੰਘ ਭੱਲਾ ਦੁਆਰਾ ਪੂਰੀ ਪੰਚਾਇਤ ਵੱਲੋ ਸਕੂਲ ਦੇ ਸਟਾਫ,ਬੱਚਿਆ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਦੇਣ ਤੇ ਵਧਾਈ ਦਿੱਤੀ ਗਈ। ਸਕੂਲ ਪ੍ਰਿੰਸੀਪਲ ਵੱਲੋ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਦਰਸ਼ਨ ਸਿੰਘ ਗੋਦਾਰਾ,ਮੈਂਗਲ ਸਿੰਘ ਸੋਢੀ,ਸਾਬਕਾ ਸਰਪੰਚ ਬਲੌਰ ਸਿੰਘ, ਮੇਵਾ ਸਿੰਘ ਨੰਬਰਦਾਰ,ਕਾਕਾ ਸਿੰਘ ਬਲਾਹੜ ਵਾਲਾ, ਖੰਨਾ ਬਾਜਵਾ ਐਮ.ਸੀ., ਸਾਬਕਾ ਸਰਪੰਚ ਰਾਜ ਸਿੰਘ,ਸੁਖਦੇਵ ਸਿੰਘ ਐਮ.ਸੀ.,ਲੱਖਾ ਸਿੰਘ ਭਾਈਕਾ, ਅਤੇ ਸਕੂਲ ਸਟਾਫ ਹਾਜਰ ਸੀ।

print
Share Button
Print Friendly, PDF & Email