ਫ਼ਿਲਮ ‘ਡਾਕੂਆਂ ਦਾ ਮੁੰਡਾ’ ਹੋਵੇਗੀ 10 ਅਗਸਤ ਨੂੰ ਰੀਲੀਜ਼ 

ss1

ਫ਼ਿਲਮ ‘ਡਾਕੂਆਂ ਦਾ ਮੁੰਡਾ’ ਹੋਵੇਗੀ 10 ਅਗਸਤ ਨੂੰ ਰੀਲੀਜ਼

ਨਸ਼ਿਆਂ ਦਾ ਦਰਿਆ ਅੱਜ ਇੰਨਾ ਕੁ ਵਿਸ਼ਾਲ ਰੂਪ ਧਾਰਣ ਕਰ ਚੁਕਿਆ ਹੈ ਕਿ ਇਹ ਪੰਜਾਬ ਦੇ ਪੰਜੇ ਦਰਿਆਵਾਂ ‘ਤੇ ਭਾਰੀ ਪੈ ਗਿਆ ਹੈ…………..
Dakuan da Munda Movie Poster

ਚੰਡੀਗੜ੍ਹ : ਨਸ਼ਿਆਂ ਦਾ ਦਰਿਆ ਅੱਜ ਇੰਨਾ ਕੁ ਵਿਸ਼ਾਲ ਰੂਪ ਧਾਰਣ ਕਰ ਚੁਕਿਆ ਹੈ ਕਿ ਇਹ ਪੰਜਾਬ ਦੇ ਪੰਜੇ ਦਰਿਆਵਾਂ ‘ਤੇ ਭਾਰੀ ਪੈ ਗਿਆ ਹੈ। ਬਾਕੀ ਦਰਿਆਵਾਂ ‘ਤੇ ਤਾਂ ਬੰਨ ਵੀ ਲਾਇਆ ਜਾ ਸਕਦਾ ਹੈ ਪਰ ਇਸ ਨਸ਼ੇ ‘ਤੇ ਕੋਈ ਬੰਨ ਲਾਉਣ ਦਾ ਵੀ ਕੋਈ ਫ਼ਾਇਦਾ ਨਜ਼ਰੀਂ ਨਹੀਂ ਆਉਂਦਾ। ਨਸ਼ੇ ਦੇ ਸੌਦਾਗਰਾਂ ਅਤੇ ਨੌਜਵਾਨਾਂ ਦੇ ਦਰਦਾਂ ਨੂੰ ਗੀਤ ਤੇ ਫ਼ਿਲਮਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਿੰਨੀ ਹੀ ਵਾਰ ਕੀਤੀ ਗਈ। ਚਿੱਟੇ ਦੇ ਖ਼ਿਲਾਫ਼ ਕਾਲੇ ਹਫ਼ਤੇ ਪਹਿਲਾਂ ਇਕ ਟਰੇਲਰ ਆਇਆ ਸੀ ਅਤੇ ਫ਼ਿਲਮ ਹੈ ‘ਡਾਕੂਆਂ ਦਾ ਮੁੰਡਾ’।

ਭਾਵੇਂ ਇਹ ਫ਼ਿਲਮ ਨਸ਼ੇ ‘ਤੇ ਕੇਂਦਰਤ ਹੈ ਪਰ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਹਾਣੀ ਅਸਲ ਜ਼ਿੰਦਗੀ ‘ਤੇ ਆਧਾਰਤ ਹੈ। ਫ਼ਿਲਮ ਦੇ ਅਸਲ ਪਾਤਰ ਦਾ ਨਾਮ ਹੈ ਮਿੰਟੂ ਗੁਰੂਸਰੀਆ। ਉਸ ‘ਤੇ ਲਗਭਗ 12 ਤੋਂ ਵੱਧ ਲੁੱਟ-ਖੋਹ ਤੇ ਹਤਿਆਵਾਂ ਦੇ ਇਕੱਠੇ ਮਾਮਲੇ ਚੱਲੇ। ਮੁਕਤਸਰ ਦੇ ਪਿੰਡ ਗੁਰੂਸਰ ਜੋਧਾ ਪਿੰਡ ਦਾ ਇਹ ਨੌਜਵਾਨ ਅਸਲ ‘ਚ ਤਾਂ ਕਬੱਡੀ ਦਾ ਖਿਡਾਰੀ ਸੀ। ਉਸ ਨੇ 16 ਸਾਲਾਂ ਦੀ ਉਮਰ ‘ਚ ਸਮੈਕ ਦਾ ਨਸ਼ਾ ਕੀਤਾ ਅਤੇ ਉਸ ਦੇ ਕੁੱਝ ਸਮਾਂ ਬਾਅਦ ਚਿੱਟੇ ਦਾ। ਡਾਕੂਆਂ ਦੇ ਇਸ ਮੁੰਡੇ ਦੀ ਕਹਾਣੀ ਦਾ ਮੁੱਖ ਪਾਤਰ ਹੈ ‘ਨਸ਼ਾ’।
Dakuan da Munda Movie Poster

ਫ਼ਿਲਮ ‘ਡਾਕੂਆਂ ਦਾ ਮੁੰਡਾ’ ਦਾ ਟਾਈਟਲ ਮਿੰਟੂ ਦੀ ਕਿਤਾਬ ਤੋਂ ਹੀ ਲਿਆ ਗਿਆ। ਇਹ ਫ਼ਿਲਮ ਨਸ਼ਿਆਂ ਦੀ ਉਸ ਮੌਤ ਦੀ ਦੁਨੀਆਂ ਦਾ ਉਹ ਰੂਪ ਦਰਸਾਏਗੀ ਜਿਸ ‘ਚ ਅੱਜ ਪੰਜਾਬ ਦੀ ਜਵਾਨੀ ਅਲੋਪ ਹੋ ਚੁਕੀ ਹੈ। ਇਸ ਫ਼ਿਲਮ ਦੇ ਟਰੇਲਰ ਨੇ ਤਾਂ ਇਕ ਮਹੀਨਾ ਪਹਿਲਾਂ ਹੀ ਪੰਜਾਬ ਦਾ ਹਾਲ ਬਿਆਨ ਕਰ ਦਿਤਾ ਸੀ ਅਤੇ ਹੁਣ 10 ਅਗੱਸਤ ਨੂੰ ਇਹ ਫ਼ਿਲਮ ਨੌਜਵਾਨਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਹਾਲੇ ਵੀ ਸਮਾਂ ਹੈ, ਉਹ ਹਾਲੇ ਵੀ ਅਪਣੇ ਆਪ ਨੂੰ ਨਸ਼ਿਆਂ ਦੇ ਇਸ ਕੋੜ੍ਹ ਤੋਂ ਮੁਕਤ ਕਰ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਨ।

ਇਸ ਫ਼ਿਲਮ ‘ਚ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾਅ ਰਹੇ ਹਨ ਦੇਵ ਖਰੋੜ, ਜਿਨ੍ਹਾਂ ਦੀ ਬਿਹਤਰੀਨ ਅਦਾਕਾਰੀ ਨਾ ਸਿਰਫ਼ ਟਰੇਲਰ, ਬਲਕਿ ਗੀਤਾਂ ਰਾਹੀਂ ਵੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਦੇਵ ਦੀ ਇਹ ਪਹਿਲੀ ਬਾਇਉਪਿਕ ਨਹੀਂ। ਇਸ ਤੋਂ ਪਹਿਲਾਂ ਵੀ ਉਹ ਰੁਪਿੰਦਰ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆ ਚੁਕੇ ਹਨ, ਜੋ ਦਰਸ਼ਕਾਂ ਨੇ ਵੀ ਕਾਫ਼ੀ ਪਸੰਦ ਕੀਤਾ।

ਫ਼ਿਲਮ ‘ਚ ਦੇਵ ਖਰੋੜ ਨਾਲ ਪੂਜਾ ਵਰਮਾ, ਜਗਜੀਤ ਸੰਧੂ, ਲੱਕੀ ਧਾਲੀਵਾਲ , ਸੁਖਦੀਪ ਸੁਖ, ਅਨੀਤਾ ਮੀਤ, ਹਰਦੀਪ ਗਿੱਲ ਤੇ ਕੁਲਜਿੰਦਰ ਸਿੱਧੂ ਨਜ਼ਰ ਆਉਣਗੇ। ਫ਼ਿਲਮ ਨੂੰ ਰਵਨੀਤ ਕੌਰ ਚਾਹਲ ਅਤੇ ਰਾਜੇਸ਼ ਕੁਮਾਰ ਅਰੋੜਾ ਨੇ ਪ੍ਰੋਡਿਉਸ ਕੀਤਾ ਹੈ। ਮਨਦੀਪ ਬੈਨੀਪਾਲ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *