ਬੀਡਬਲਯੂਐਫ ਵਿਸ਼ਵ ਚੈਂਪੀਅਨਸ਼ਿਪ :- ਸਾਇਨਾ ਤੇ ਸ੍ਰੀਕਾਂਤ ਅਗਲੇ ਗੇੜ ਵਿੱਚ ਸ਼ਾਮਿਲ

ss1

ਬੀਡਬਲਯੂਐਫ ਵਿਸ਼ਵ ਚੈਂਪੀਅਨਸ਼ਿਪ :- ਸਾਇਨਾ ਤੇ ਸ੍ਰੀਕਾਂਤ ਅਗਲੇ ਗੇੜ ਵਿੱਚ ਸ਼ਾਮਿਲ

ਸੀਨੀਅਰ ਦਰਜਾ ਪ੍ਰਾਪਤ ਭਾਰਤ ਦੀ ਸਾਇਨਾ ਨੇਹਵਾਲ ਅਤੇ ਕਿਦੰਬੀ ਸ੍ਰੀਕਾਂਤ ਆਪੋ-ਆਪਣੇ ਮੁਕਾਬਲੇ ਜਿੱਤ ਕੇ ਬੀਡਬਲਯੂਐਫ ਵਿਸ਼ਵ ਚੈਂਪੀਅਨਸ਼ਿਪ ਦੇ ਅਗਲੇ ਗੇੜ ਵਿੱਚ ਪਹੁੰਚ ਗਏ ਹਨ। ਵਿਸ਼ਵ ਚੈਂਪੀਅਨ ਵਿੱਚ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੇ ਤੁਰਕੀ ਦੀ ਆਲਿਯੇ ਤੇਮਿਰਬੈਗ ਨੂੰ ਦੂਜੇ ਗੇੜ ਵਿੱਚ 21-17, 21-8 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ 2013 ਦੀ ਚੈਂਪੀਅਨ ਥਾਈਲੈਂਡ ਦੀ ਰੋਚਾਨੋਕ ਇੰਤਾਨੋਨ ਨਾਲ ਹੋਵੇਗਾ। ਓਲੰਪਿਕ ਤਗ਼ਮਾ ਜੇਤੂ ਸਾਇਨਾ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਪੰਜਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਆਇਰਲੈਂਡ ਦੇ ਐਨਹਾਤ ਐਂਗੁਯੇਨ ਨੂੰ 21-15, 21-16 ਨਾਲ ਸ਼ਿਕਸਤ ਦਿੱਤੀ। ਭਾਰਤ ਦੇ ਐਚਐਸ ਪ੍ਰਣਯ, ਸਮੀਰ ਵਰਮਾ ਅਤੇ ਬੀ ਸਾਈ ਪ੍ਰਣੀਤ ਵੀ ਅਗਲੇ ਗੇੜ ਵਿੱਚ ਪਹੁੰਚ ਗਏ ਹਨ। ਸਾਈ ਪ੍ਰਣੀਤ ਨੂੰ ਕੋਰੀਆ ਦੇ ਸੋਨ ਵਾਨ ਹੋ ’ਤੇ ਵਾਕਓਵਰ ਮਿਲਿਆ ਸੀ।

print
Share Button
Print Friendly, PDF & Email