“ੲਿਕ ਰਚਨਾ ਤੁਹਾਡੀ ਨਜ਼ਰ”

ss1

“ੲਿਕ ਰਚਨਾ ਤੁਹਾਡੀ ਨਜ਼ਰ”

ਕਦੇ ਕਦੇ ਕੁੱਝ ਲਿਖਦਾ ਰਿਹਾ ਕਰ!
ਨਾ ਕਿਸੇ ਤੇ ਅੈਵੇਂ ਖਿਝਦਾ ਰਿਹਾ ਕਰ!!
ਕੀ ਹਰਜ ਹੈ ਕਲਮ ਘਸਾੳੁਣ ਦਾ?
ਗੁਰੂ ਕੋਲੋਂ ਕੁੱਝ ਸਿਖਦਾ ਰਿਹਾ ਕਰ!
ਸੋਨਾ ਵਿਚ ਕੁਠਾਲੀ ਪੈ ਜਿੳੁਂ ਬਣਦਾ,
ਵਿਚ ਵੈਰਾਗ ਤੂੰ ਭਿਜਦਾ ਰਿਹਾ ਕਰ!
ਵੈਸੇ  ਤਾਂ  ਅੱਜਕਲ੍ਹ  ਸਮਾਂ  ਨਹੀਂ  ਅੈਂ,
ਪਰ ਕਦੇ ਕਿਸੇ ਤੇ ਧਿਜਦਾ ਰਿਹਾ ਕਰ!
ਲੇਸਦਾਰ  ਤੂੰ   ਤਾਂ   ਹੀ    ਬਨਣੈ,
ਅਾਟੇ ਵਾਂਗੂੰ ਗੁੱਝਦਾ ਰਿਹਾ ਕਰ!
ਗਿਅਾਨ ਵੀ ਅੱਖਰਾਂ ਵਿਚੋਂ ਲੱਭੂ,
ਅਰਥਾਂ ਤਰਾਂ ਹੀ ਰਿਝਦਾ ਰਿਹਾ ਕਰ!
ਦੱਦਾਹੂਰੀਅਾ ਬਣ ਪਾਰਸ ਜਾਵੇਂ,
ਕਰ ੳੁਸਤਾਦ ਨੂੰ ਸਿਜਦਾ ਰਿਹਾ ਕਰ!
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046
print
Share Button
Print Friendly, PDF & Email