ਪਾਕਿਸਤਾਨ ਅੰਦਰ ਇਮਰਾਨ ਖਾਨ ਦੀ ਬਣ ਸਕੇਗੀ ਸਰਕਾਰ ?

ss1

ਪਾਕਿਸਤਾਨ ਅੰਦਰ ਇਮਰਾਨ ਖਾਨ ਦੀ ਬਣ ਸਕੇਗੀ ਸਰਕਾਰ ?

ਪਾਕਿਸਤਾਨ ਦੇ ਚੋਣਾ ਦੇ ਨਤੀਜੀਆ ਵਾਰੇ ਇੱਕ ਕਹਾਵਤ ਬੜੀ ਸਹੀ ਬੈਠਦੀ ਹੈ ਕੇ ਕਹਿੰਦੇ ਆ ਇੱਕ ਵਾਰੀ ਕਿਸੇ ਰੇਲਵੇ ਸਟੇਸ਼ਨ ਤੇ ਰੇਲਗੱਡੀ ਪੂਰੇ ਪੰਜ ਵਜੇ ਪਹੁੰਚੀ ਤਾੰ ਇੱਕ ਰਿਕਸ਼ੇ ਵਾਲਾ ਕਹਿੰਦਾ ਬਈ ਅੱਜ ਤਾੰ ਰੇਲਗੱਡੀ ਪੂਰੇ ਸਮੇ ਤੇ ਪਹੁੰਚ ਗਈ ਜਦੇ ਈ ਲਾਗੇ ਬੈਠਾ ਯਾਤਰੀ ਜਿਹੜਾ ਉਸ ਗੱਡੀ ਦੀ ਉਡੀਕ ਕਰ ਰਿਹਾ ਸੀ ਉਹ ਖਿੱਝ ਕੇ ਬੋਲਿਆ ਉਹ ਭਾਊ ਸਮੇ ਸੂਮੇ ਤੇ ਕੋਈ ਨੀ ਬੀਤੇ ਕੱਲ ਪੰਜ ਵਜੇ ਆਉਣੀ ਸੀ ਪੂਰੇ 24 ਘੰਟੇ ਲੇਟ ਆਈ ਆ,ਇਹ ਹੀ ਹੋਇਆ ਪਾਕ ਚੋਣ ਨਤੀਜੀਆ ਨਾਲ,ਕਿਉਕਿ ਬੁੱਧਵਾਰ ਚੋਣਾ ਹੋਈਆ ਸੀ ਆਖਰੀ ਸਮਾ ਵੋਟ ਪਾਉਣ ਦਾ ਸ਼ਾਮ ਛੇ ਵਜੇ ਦਾ ਸੀ ਤੇ ਉਸ ਤੋ ਬਾਅਦ ਗਿਣਤੀ ਹੋਣੀ ਸੀ ਆਮ ਤੋਰ ਤੇ ਨਤੀਜੇ ਦੇਰ ਰਾਤ ਇੱਕ ਦੋ ਵਜੇ ਤੱਕ ਆ ਜਾਣੇ ਚਾਹੀਦੇ ਸੀ ਪਰ ਆਰਟੀਐਸ(ਰਿਜਲਟ ਟਰਾੰਸਫਰ ਸਿਸਟਮ) ਦੇ ਫੇਲ ਹੋ ਜਾਣ ਕਾਰਨ ਇਹ ਕੰਮ ਦੂਸਰੇ ਦਿਨ ਸ਼ਾਮ ਤੱਕ ਚਲਦਾ ਰਿਹਾ,

ਚੋਣਾ ਵਿੱਚ ਇਮਰਾਨ ਖਾਨ ਦੀ ਜਮਾਤ ਪਾਕਿਸਤਾਨ ਤਹਰੀਕ ਏ ਇੰਨਸਾਫ

(ਪੀ ਟੀ ਆਈ) 116 ਸੀਟਾ ਲੇ ਕੇ ਸਬ ਤੋ ਵੱਡੀ ਪਾਰਟੀ ਤਾੰ ਬਣੀ ਪਰ ਸਰਕਾਰ ਬਣਾਉਣ ਤੋੰ ਹਜੇ ਵੀ ਦੂਰ ਹੈ,

ਪੀ ਟੀ ਆਈ ਨੂੰ ਹਜੇ 21 ਸੀਟਾ ਦੀ ਲੋੜ ਹੈ ਸਰਕਾਰ ਬਣਾਉਣ ਲਈ ਕੁੱਲ 137 ਸੀਟਾ ਚਾਹੀਦੀਆ ਨੇ,

ਤੇ ਪਾਕਿਸਤਾਨੀ ਪੰਜਾਬ ਸੂਬੇ ਅੰਦਰ ਸਰਕਾਰ ਬਣਾਉਣ ਲਈ ਵੀ ਪੀ ਟੀ ਆਈ ਨੂੰ ਹਜੇ 19 ਸੀਟਾ ਚਾਹੀਦੀਆ ਨੇ ਕਿਉਕਿ ਪੀ ਟੀ ਆਈ ਦੀਆ ਪੰਜਾਬ ਅੰਦਰ 123 ਸੀਟਾ ਨੇ ਤੇ ਉਸ ਦੀ ਹਿਮਾਇਤੀ ਜਮਾਤ ਮੁਸਲਿਮ ਲੀਗ ਕਾਫ ਦੀਆ ਸੱਤ ਇਸ ਲਈ ਕੁੱਲ ਤੀਹ ਸੀਟਾ ਪੀ ਟੀ ਆਈ ਦੇ ਝੋਲੇ ਵਿੱਚ ਹੰਨ,ਕੇੰਦਰ ਅੰਦਰ ਤਾੰ ਪੀ ਟੀ ਆਈ ਦੀਆ ਵਿਰੋਧੀ ਸਿਆਸੀ ਜਮਾਤਾ ਪੀਪੀਪੀ (ਬੇਨਜ਼ੀਰ ਭੁੱਟੋ ਦੀ ਪਾਰਟੀ) ਤੇ ਮੁਸਲਿਮ ਲੀਗ ਨੂਨ(ਨਵਾਜ ਸ਼ਰੀਫ ਦੀ ਪਾਰਟੀ)ਅੰਕੜਿਆ ਦੇ ਹਿਸਾਬ ਨਾਲ ਪੀ ਟੀ ਆਈ ਤੋੰ ਬਹੁਤ ਪਿੱਛੇ ਨੇ ਕਿਉਕਿ ਮੁਸਲਿਮ ਲੀਗ ਨੂਨ ਦੀਆ 64 ਤੇ ਪੀਪੀਪੀ ਦੀਆ 43 ਸੀਟਾ ਨੇ ਪਰ ਪੰਜਾਬ ਅੰਦਰ ਮੁਸਲਿਮ ਲੀਗ ਨੂਨ ਦੀਆ 129 ਸੀਟਾ ਨੇ ਇਸ ਲਈ ਮੁਸਲਿਮ ਲੀਗ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਪੂਰਾ ਜੋਰ ਲਾ ਰਹੀ ਹੈ,ਕਿਉਕਿ ਦੋਨਾ ਜਮਾਤਾ ਨੂੰ ਸਰਕਾਰ ਬਣਾਉਣ ਲਈ ਆਜ਼ਾਦ ਉਮੀਦਵਾਰਾ ਦੀ ਲੋੜ ਹੈ ਇਸ ਲਈ ਦੋਵੇ ਧਿਰਾ ਦੇ ਉਹ ਖਾਸ ਰਾਜਨੀਤੀਕ ਲੋਕ ਜਿਹੜੇ ਜੋੜ ਤੋੜ ਕਰਨ ਦੇ ਮਾਹਿਰ ਹੁੰਦੇ ਨੇ ਉਹ ਖਾਸੇ ਸਰਗਰਮ ਨੇ,ਕਿਉਕਿ ਇਮਰਾਨ ਖਾਨ ਦੀਆ ਸੰਂਭਾਵਨਾੰਵਾ ਕੇਂਦਰ ਵਿੱਚ ਸਰਕਾਰ ਬਣਾਉਣ ਦੀਆ ਜਿਆਦਾ ਨੇ ਇਸ ਲਈ ਆਜ਼ਾਦ ਉਮੀਦਵਾਰਾ ਦਾ ਰੁੱਖ ਹੈ ਤਾੰ ਜਿਆਦਾ ਇਮਰਾਨ ਵੱਲ ਹੀ ਪਰ ਹਜ਼ੇ ਇਸ ਲੇਖ ਦੇ ਲਿੱਖਣ ਮੌਕੇ ਤੱਕ ਕੁਝ ਜਿਆਦਾ ਸਾਫ ਨਹੀੰ,ਬਹੁਤੇ ਰਾਜਨੀਤਿਕ ਟਿੰਪਣੀਕਾਰਾ ਦਾ ਮੰਨਣਾ ਤਾੰ ਇਹ ਹੀ ਹੈ ਕੀ ਦੋਵੇ ਪਾਸੇ ਇਮਰਾਨ ਖਾਨ ਦੀ ਜਮਾਤ ਸਰਕਾਰ ਬਣਾ ਜਾਵੇਗੀ ਪਰ ਹਰ ਹਾਲ ਇੰਝ ਹੀ ਹੋਵੇਗਾ ਅਜਿਹਾ ਕੋਈ ਨਹੀ ਕਹਿ ਸਕਦਾ,ਕੇਂਦਰ ਦੀ ਸਰਕਾਰ ਜੇ ਨਹੀ ਬਣਦੀ ਤਾਂ ਫਿਰ ਤਾੰ ਹਰ ਹਾਲ ਵਿੱਚ ਚੋਣਾ ਦੋਬਾਰਾ ਹੋਣਗੀਆ ਪਰ ਪੰਜਾਬ ਅੰਦਰ ਕਿਉਕਿ ਪੀ ਟੀ ਆਈ ਤੇ ਮੁਸਲਿਮ ਲੀਗ ਦੀਆ ਸੀਟਾ ਦਾ ਕੋਈ ਬਹੁਤਾ ਫਰਕ ਨਹੀੰ ਇਸ ਲਈ ਪੰਜਾਬ ਅੰਦਰ ਦੋਵਾ ਵਿੱਚੋ ਕਿਸੇ ਇੱਕ ਦੀ ਸਰਕਾਰ ਬਣਨ ਦੀਆ ਕਾਫੀ ਸੰੰਭਾਵਨਾੰਵਾ ਨੇ,

ਹੁਣ ਜੇਕਰ ਪੀ ਟੀ ਆਈ ਦੀ ਸਰਕਾਰ ਕੇੰਦਰ ਵਿੱਚ ਤੇ ਮੁਸਲਿਮ ਲੀਗ ਨੂਨ ਦੀ ਸੂਬੇ ਪੰਜਾਬ ਵਿੱਚ ਬਣਦੀ ਹੈ ਤਾੰ ਤਕਰੀਬਨ ਸਾਰੇ ਹੀ ਬੁੱਧੀਜੀਵੀਆ ਦਾ ਇਹ ਮੰਨਣਾ ਹੈ ਕੀ ਇਹ ਸਰਕਾਰਾ ਇਸ ਤਰਾ ਚੱਲ ਨਹੀ ਸਕਣਗੀਆ,ਕਿਉਕਿ ਪੰਜਾਬਪਾਕਿਸਤਾਨ ਦਾ ਤਕਰੀਬਨ ਸੱਤਰ ਫੀਸਦੀ ਹਿੱਸਾ ਹੈ ਤੇ ਜੇਕਰ ਪੀ ਟੀ ਆਈ ਦੀ ਸਰਕਾਰ ਸਿਰਫ ਕੇੰਦਰ ਅੰਦਰ ਹੋਵੇ ਤਾੰ ਉਹ ਪੰਜਾਬ ਦੇ ਰਾਜਸੀ ਕੰਮਕਾਰਾ ਵਿੱਚ ਕੋਈ ਜਿਆਦਾ ਦਖਲਅੰਦਾਜੀ ਨਹੀ ਕਰ ਪਾਵੇਗੀ,ਕਿਉਕਿ ਪਾਕਿਸਤਾਨ ਦੇਸੰਵਿਧਾਨ ਵਿੱਚ ਅਠਾਰਵੀ ਸੋਧ ਤੋੰ ਬਾਅਦ ਸੂਬਿਆ ਕੋਲ ਬਹੁਤ ਜਿਆਦਾ ਅਧਿਕਾਰ ਨੇ ਤੇ ਪੀ ਟੀ ਆਈ ਦੀ ਸਿਰੇ ਦੀ ਵਿਰੋਧੀ ਜਮਾਤ ਹੈ ਮੁਸਲਿਮ ਲੀਗ ਨੂਨ ਇਸ ਲਈ ਇਹਨਾੰ ਦੋਵਾ ਜਮਾਤਾ ਦਾ ਹਰ ਆਏ ਦਿਨ ਕਿਸੇ ਨਾ ਕਿਸੇ ਗੱਲ ਤੇਪੇਚਾ ਪਿਆ ਰਹੇਗਾ,ਜਿਸ ਤਰਾ ਆਪਾ ਦਿੱਲੀ ਵਿੱਚ ਵੇਖਦੇ ਰਹੇ ਹਾੰ,ਤੇ ਇਮਰਾਨ ਖਾਨ ਦੀ ਜਮਾਤ ਨੇ ਜੇਕਰ ਪਾਕਿਸਤਾਨ ਦੇ ਲੋਕਾ ਅੰਦਰ ਆਪਣੇ ਲਈ ਹੋਰ ਮਕਬੂਲੀਅਤ ਪੈਦਾ ਕਰਨੀ ਹੈ ਤਾੰ ਉਸ ਲਈ ਜਰੂਰੀ ਹੈ ਪੰਜਾਬ ਦੀ ਸੱਤਾ,ਕਿਉਕਿਕੇੰਦਰ ਦੀਆ ਸਰਕਾਰਾ ਦਾ ਜਿਆਦਾਤਾਰ ਕੰਮ ਕਾਰ ਅੰਤਰਰਾਸ਼ਟਰੀ ਪੱਧਰ ਤੇ ਹੁੰਦਾ ਹੈ,ਆਮ ਆਵਾਮ ਦੀਆ ਰੋਜ-ਮਰਾ ਦੀਆ ਲੋੜਾ ਨਾਲ ਜਿਆਦਾ ਲੈਣ ਦੇਣ ਸੂਬਾ ਸਰਕਾਰ ਦੇ ਹੱਥ ਬੱਸ ਹੁੰਦਾ ਹੈ,ਪਿਛਲੀਆ ਚੋਣਾ ਅੰਦਰ ਪੀ ਟੀ ਆਈ ਨੂੰਸੂਬਾ ਖੇੰਬਰ ਪਖਤੂਨ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਆ ਸੀ ਉਹ ਵੀ ਜਮਾਤ-ਏ-ਇਸਲਾਮੀ ਨਾਲ ਗੱਠਜੋੜ ਕਰਕੇ ਪਰ ਸੀਟਾ ਪੀ ਟੀ ਆਈ ਦੀਆ ਜਿਆਦਾ ਸੰਨ ਇਸ ਲਈ ਮੁੱਖ ਮੰਤਰੀ ਬਣਿਆ ਸੀ ਪੀ ਟੀ ਆਈ ਦਾ ਪਰਵੇਜਖੱਟਕ,ਸੂਬੇ ਦੀ ਖੱਟਕ ਸਰਕਾਰ ਨੇ ਕਾਫੀ ਕੰਮ ਸੂਬੇ ਦੀ ਬਹਿਤਰੀ ਲਈ ਕੀਤੇ ਇਸ ਲਈ ਇਸ ਵਾਰ ਸੂਬੇ ਦੇ ਲੋਕਾ ਨੇ ਇਮਰਾਨ ਖਾਨ ਨੂੰ ਤੇ ਉਸਦੀ ਜਮਾਤ ਨੂੰ ਸਬ ਤੋ ਜਿਆਦਾ ਸੀਟਾ ਦੇ ਕੇ ਆਪਣੇ ਪ੍ਰਦੇਸ਼ ਦੀ ਸਰਕਾਰ ਬਿਨਾ ਕਿਸੇ ਸਿਆਸੀ ਗੱਠਜੋੜ ਤੋ ਦੋਬਾਰਾ ਬਣਾਉਣ ਦਾ ਫੱਤਵਾ ਦਿੱਤਾ, ਇਸੇ ਲਈ ਹੀ ਬਹੁਤ ਜਰੂਰੀ ਹੈ ਕੇ ਪੀ ਟੀ ਆਈ ਪੰਜਾਬ ਅੰਦਰ ਆਪਣੀ ਸਰਕਾਰ ਬਣਾਵੇ ਤੇ ਉਹ ਆਵਾਮ ਦੀਆ ਮੁਢਲੀਆ ਲੋੜਾ ਪੂਰੀਆ ਕਰੇ ਤੇ ਪਾਕਿਸਤਾਨੀਆ ਦਾ ਜੀਵਨ ਪੱਧਰ ਉੱਚਾਚੁੱਕੇ,ਜਿੰਨੇ ਵਾਅਦੇ ਇਮਰਾਨ ਖਾਨ ਨੇ ਆਪਣੇ ਚੁਣਾਵੀ ਘੋਸ਼ਣਾ ਪੱਤਰ ਵਿੱਚ ਕੀਤੇ ਨੇ ਉਹਨਾੰ ਨੂੰ ਪੂਰਾ ਕਰਨ ਲਈ ਪੀਟੀਆਈ ਨੂੰ ਪੰਜਾਬ ਦੀ ਸੱਤਾ ਬਹੁਤ ਲੋੜੀਦੀ ਹੈ,

ਆਉਣ ਵਾਲੇ ਕੁਝ ਕੁ ਦਿਨਾ ਅੰਦਰ ਦੋਵੇ ਪਾਸੇ ਕੇੰਦਰ ਤੇ ਸੂਬੇ ਦੀਆ ਸਰਕਾਰਾ ਬਣਨ ਦੇ ਕਾਫੀ ਅਮਕਾਨ ਨੇ,ਅਸੀ ਭਾਰਤੀ ਪੰਜਾਬੀ ਹੋਣ ਦੇ ਨਾਤੇ ਇਹ ਹੀ ਦੁਆ ਕਰਦੇ ਹਾੰ ਕੇ ਪਾਕਿਸਤਾਨ ਅੰਦਰ ਐਸੀ ਸਰਕਾਰ ਬਣੇ ਜਿਸ ਨਾਲ ਕੇ ਸਾਡੇ ਦੋਹਾਦੇਸ਼ਾ ਦੇ ਸਬੰਂਧ ਇੱਕ ਦੂਜੇ ਨਾਲ ਸੁਖਾਵੇ ਹੋਣ,ਜੇਕਰ ਪਾਕਿਸਤਾਨ ਅੰਦਰ ਅਮਨ ਹੋਊ ਤੇ ਕਾਨੂੰਨ ਦਾ ਰਾਜ ਹੋਊ ਤੇ ਜਿਹੜੇ ਮਸਲੇ ਸਾਡੇ ਦੇਸ਼ ਵਿੱਚ ਸਰਹਦ ਦੇ ਪਾਰੋ ਆਉਦੇ ਨੇ ਉਹ ਵੀ ਹੱਲ ਹੋਣਗੇ,ਤੇ ਖਾਸਕਰ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੇਲਈ ਦੋਵਾ ਮੁੱਲਖਾ ਦੇ ਸਬੰੰਧ ਸੁਧਰਨੇ ਬਹੁਤ ਜਰੂਰੀ ਨੇ,ਰੱਬ ਨਾ ਕਰੇ ਕੇ ਕਦੇ ਜੰੰਂਗ ਲੱਗੇ ਪਰ ਜੇਕਰ ਲੱਗੀ ਤਾੰ ਸਬ ਤੋ ਵੱਡਾ ਨੁਕਸਾਨ ਦੋਵੇ ਪਾਸੇ ਪੰਜਾਬ ਨੂੰ ਹੋਵੇਗਾ ਤੇ ਜਿਸ ਤਰਾ ਦੇ ਹਥਿਆਰ ਅਸੀ ਦੋਵੇ ਮੁੱਲਖਾ ਨੇ ਬਣਾਏ ਹੋਏ ਨੇ ਸਾਡੀਪੰਜਾਬ ਸੱਭਿਅਤਾ ਦਾ ਤਾੰ ਨਾੰ ਨਿਸ਼ਾਨ ਮਿੱਟ ਜਾਊ,ਇਸ ਲਈ ਜਰੂਰੀ ਹੈ ਕੇ ਪਾਕਿਸਤਾਨ ਅੰਦਰ ਐਸੀ ਸਰਕਾਰ ਬਣੇ ਜਿਹੜੀ ਨਾਲੇ ਤਾੰ ਪਾਕਿਸਤਾਨ ਦੇ ਲੋਕਾ ਦਾ ਜੀਵਨ ਪੱਧਰ ਉੱਚਾ ਚੁੱਕੇ ਤੇ ਨਾਲੇ ਆਪਣੇ ਗੁਆੰਢੀ ਮੁੱਲਖਾ ਨਾਲ ਆਪਣੇਸਬੰੰਂਧ ਸੁਧਾਰੇ।

ਭੁੱਲ ਚੁੱਕ ਲਈ ਮਾਜ਼ਰਤ

ਦਵਿੰਦਰ ਸਿੰਘ ਸੌਮਲ

print
Share Button
Print Friendly, PDF & Email

Leave a Reply

Your email address will not be published. Required fields are marked *