ਥਾਰ ਨੂੰ ਟੱਕਰ ਦੇਣ ਆ ਰਹੀ ਨਵੀਂ ਐਸਯੂਵੀ

ss1

ਥਾਰ ਨੂੰ ਟੱਕਰ ਦੇਣ ਆ ਰਹੀ ਨਵੀਂ ਐਸਯੂਵੀ

ਮਹਿੰਦਰਾ ਥਾਰ ਨਾਲ ਮੁਕਾਬਲਾ ਕਰਨ ਲਈ ਫੋਰਸ ਮੋਟਰਜ਼ ਬਾਜ਼ਾਰ ’ਚ ਆਪਣੀ ਆਫ ਰੋਡ ਐਸਯੂਵੀ ਗੁਰਖਾ ਦਾ ਨਵਾਂ ਵਰਸ਼ਨ ਉਤਾਰੇਗੀ। ਫੋਰਸ ਗੁਰਖਾ ਐਕਸਟਰੀਮ ਐਸਯੂਵੀ ਸਪੈਸੀਫਿਕੇਸ਼ਨ ਦੇ ਨਜ਼ਰੀਏ ਤੋਂ ਟੌਪ ਐਂਡ ਮਾਡਲਾਂ ਵਿੱਚ ਗਿਣੀ ਜਾਏਗੀ। ਇਸ ਮਾਡਲ ’ਤੇ ਕਈ ਚੁਣੌਤੀਆਂ ਬਾਅਦ ਇੰਜਣ ਵਿੱਚ ਫੇਰਬਦਲ ਕੀਤੇ ਗਏ ਹਨ। ਨਵਾਂ 2.2 ਲੀਟਰ 4 ਸਿਲੰਡਰ BS-IV ਡੀਜ਼ਲ ਇੰਜਣ 2.6 ਲੀਟਰ ਡੀਜ਼ਲ ਇੰਜਣ ਨੂੰ ਰਿਪਲੇਸ ਕਰ ਕੇ ਇਸ ਵਿੱਚ ਨਵੀਂ ਜਾਨ ਪਾਏਗਾ।

ਫੋਰਸ ਗੁਰਖਾ ਐਕਸਟਰੀਮ ਐਸਯੂਵੀ ਦੀ ਖਾਸੀਅਤ

ਫੋਰਸ ਗੁਰਖਾ ਐਕਸਟਰੀਮ ਐਸਯੂਵੀ ਪਹਿਲਾਂ ਵਾਲੀ ਗੁਰਖਾ ਐਕਸਪਲੋਰਰ ’ਤੇ ਆਧਾਰਤ ਹੋਏਗੀ। ਇਨ੍ਹਾਂ ਦਾ ਡਿਜ਼ਾਈਨ ਤੇ ਡਾਇਮੈਂਸ਼ਨ ਵੀ ਇੱਕੋ ਜਿਹੀਆਂ ਹੋਣਗੀਆਂ। ਦੋਵਾਂ ਦੀ ਫਿਊਲ ਸਮਰਥਾ ਵੀ ਇੱਕੋ ਜਿਹੀ ਹੋਏਗੀ। ਹਾਲਾਂਕਿ ਨਵੀਂ ਫੋਰਸ ਗੁਰਖਾ ਐਕਸਟਰੀਮ ਵਿੱਚ 63.5 ਲੀਟਰ ਦਾ ਫਿਊਲ ਟੈਂਕ ਲੱਗਿਆ ਹੈ। ਇਹ ਹਾਰਡ ਟਾਪ ਤੇ ਸਾਫਟ ਟਾਪ ਵਿਕਲਪਾਂ ਨਾਲ ਉਪਲੱਬਧ ਹੋਏਗੀ।

ਦੋਵਾਂ ਕਾਰਾਂ ਦੇ ਸਟਾਈਲ ਵਿੱਚ ਜ਼ਿਆਦਾ ਅੰਤਰ ਨਹੀਂ ਹੋਣਗੇ। ਨਵੀਂ ਕਾਰ ਵਿੱਚ ਸਿੰਗਲ ਸਲੇਟ ਗਰਿੱਲ, ਕਲਾਸਿਕ ਹੈਂਡਲੈਂਪਸ, ਹੈਵੀ ਡਿਊਟੀ ਫਰੰਟ ਬੰਪਰ ਤੇ ਮੈਟਲ ਸਕਿੱਡ ਪਲੇਟਾਂ ਲੱਗੀਆਂ ਹਨ।

ਐਕਸਟਰੀਮ ਵਿੱਚ ਨਵੇਂ ਵ੍ਹੀਲਜ਼ ਤੇ ਦੋਵੇਂ ਫਰੰਟ ਦਰਵਾਜ਼ਿਆਂ ’ਤੇ ਐਕਸਟਰੀਮ ਬੈਜ ਦਿੱਤਾ ਜਾਏਗਾ। ਰੀਅਰ ਡਿਜ਼ਾਈਨ ਵਿੱਚ ਥੋੜਾ ਬਦਲਾਅ ਹੋ ਸਕਦਾ ਹੈ। ਇਹ ਸਟੈਂਡਰਡ 6-ਸਿਟਰ ਲੇਅਆਊਟ ਵਿੱਚ ਆਏਗੀ ਤੇ ਇਸ ਵਿੱਚ 8-ਸਿਟਰ ਦਾ ਵਿਕਲਪ ਵੀ ਉਪਲੱਬਧ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਹਿੰਦਰਾ TUV 300 ਨੂੰ ਸਿੱਧੀ ਟੱਕਰ ਦਏਗੀ।

print

Share Button
Print Friendly, PDF & Email

Leave a Reply

Your email address will not be published. Required fields are marked *