“ਬਿਲਕੁਲ ਸੱਚੋ ਸੱਚ””ਬਿਲਕੁਲ ਸੱਚੋ ਸੱਚ”

ss1

“ਬਿਲਕੁਲ ਸੱਚੋ ਸੱਚ”

ਬੀਤਿਅਾ ਸਮਾਂ ਤਾਂ ਕਦੇ ਵੀ ਵਾਪਿਸ ਅਾੳੁਂਦਾ ਨਹੀਂ ਸੱਜਣਾ!

ਪੁਰਾਣੀਅਾਂ ਯਾਦਾਂ ਦਿਲ ਤਾਂ ਕਦੇ ਭੁਲਾੳੁਂਦਾ ਨਹੀਂ ਸੱਜਣਾ!
ਸੁਹਾਵਣੇ ਸਮੇਂ ਸੀ ਦਿਲ ਤਾਂ ਤੀਅਾਂ ਵਾਂਗੂੰ ਲੰਘਦੇ ਸੀ,
ਕਹੀ ਗੱਲ ਤਾਂ ਅੱਜਕਲ੍ਹ ਕੋੲੀ ਪਚਾੳੁਂਦਾ ਨਹੀਂ ਸੱਜਣਾ!
ਵੇਲੇ ਰਹਿਗੇ ਪਿੱਛੇ ਵੱਡਿਅਾਂ ਦਾ ਸਤਿਕਾਰ ਕਰਨ ਵਾਲੇ,
ਹੁਣ ਤਾਂ ਕੋੲੀ ਸਿੱਧੇ ਮੂੰਹ ਬੁਲਾੳੁਂਦਾ ਨਹੀਂ ਸੱਜਣਾ!
ਰਾੲਿ ਮਸ਼ਵਰਾ ਕਰਨਾ ਗੱਲ ਤਾਂ ਬਹੁਤ ਦੂਰ ਦੀ ੲੇ,
ਹੁਣ ਵੱਡਿਅਾਂ ਨਾਲ ਕੋੲੀ ਅੱਖ ਮਿਲਾੳੁਂਦਾ ਨਹੀਂ ਸੱਜਣਾ!
ਚੁਲ੍ਹੇ ਮੂਹਰੇ ਬਹਿਕੇ ਰੋਟੀ ਖਾਣਾ ਸੁਪਨਾ ਹੋ ਚੱਲਿਅਾ,
ਹੁਣ ਤਾਂ ਓਹ ਵੀ ਕੋੲੀ ਬੁੜਿਅਾਂ ਨੂੰ ਫੜਾੳੁਂਦਾ ਨਹੀਂ ਸੱਜਣਾ!
ਦੱਦ ਲੱਗਿਅਾ ਬੇਬੇ ਬਾਪੂ ਅੱਜਕਲ੍ਹ ਦੀ ਕਹੇ ਪਨੀਰੀ ਜੀ,
ਬੁਢ੍ਹੇ ਵਾਰੇ ੲਿਲਾਜ ਵੀ ਕੋੲੀ ਕਰਾੳੁਂਦਾ ਨਹੀਂ ਸੱਜਣਾ!
ਸਮੇਂ ਮਾੜੇ ੲਿਸ ਤੋਂ ਹਾਲੇ ਹੋਰ ਵੀ ਅਾਵਣਗੇ,
ਦੱਦਾਹੂਰੀਅਾ ਝੂਠੀ ਗੱਲ ਬਣਾੳੁਂਦਾ ਨਹੀਂ ਸੱਜਣਾ!
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046
print
Share Button
Print Friendly, PDF & Email

Leave a Reply

Your email address will not be published. Required fields are marked *