ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ?

ss1

ਚੰਗਾਮਾੜਾਗੰਦਾਮੈਲ਼ਾਸਾਫ਼ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ 

satwinder_7@hotmail.com

ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕਮੂੰਹਮੱਥੇਹੱਥਾਂਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣਕਰੀਮਪੌਡਰਤੇਲਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਨਹੀਂ ਖਾਂਦਾ ਜਾਂਦਾ ਹੈ। ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆਪਦਾਰਥ ਕਾਹਦੇ ਬਣੇ ਹੋਏ ਹਨਇੰਨਾ ਨੂੰ ਬਣਾਉਣ ਲਈ ਕੀ ਕੈਮੀਕਲਮਿਸ਼ਰਨ ਪਾਇਆ ਜਾਂਦਾ ਹੈਲੋਕਾਂ ਨੇ ਦੇਸੀ ਘਿਉ ਖਾਣਾ ਛੱਡ ਦਿੱਤਾ ਹੈ। ਦੇਸੀ ਘਿਉ ਵੀ ਜਿਉਂਦੇ ਪਸ਼ੂਆਂ ਦੀ ਚਰਬੀ ਦਾ ਹੀ ਬਣਦਾ ਹੈ। ਦੁੱਧ ਪਸ਼ੂਆਂ ਦੀ ਫੈਟ ਹੈ। ਦੁੱਧ ਦਾ ਘਿਉਮਿਲਾਈ ਬਣਦੇ ਹਨ। ਹੁਣ ਬਹੁਤੇ ਲੋਕਾਂ ਨੇਡਾਲਡਾ ਘਿਉਫੈਂਟਾ ਤੇਲ ਖਾਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿੱਚ ਮਰੇ ਪਸ਼ੂਆਂ ਦੀ ਚਰਬੀ ਪਾਈ ਹੁੰਦੀ ਹੈ। ਜਿੱਥੇ ਇਹ ਤੇਲ ਬਣਾਉਣ ਦੀ ਫ਼ੈਕਟਰੀ ਹੈ। ਉੱਥੇ ਮਰੇ ਹੋਏ ਪਸ਼ੂਆਂ ਦਾ ਮੁਸ਼ਕ ਇੰਨਾ ਮਾਰਦਾ ਹੈ। ਦਮ ਘੁੱਟ ਹੁੰਦਾ ਹੈ। ਇਸ ਤੋਂ ਚੰਗਾ ਹੈ। ਬਾਜ਼ਾਰੋਂ ਮਰੇ ਪਸ਼ੂਆਂ ਦੀ ਚਰਬੀ ਡਾਲਡਾ ਘਿਉਫੈਂਟਾ ਤੇਲ ਖ਼ਰੀਦਣ ਨਾਲੋਂ ਜਿਉਂਦੇ ਪਸ਼ੂਆਂ ਦੇ ਤਾਜ਼ੇ ਦੁੱਧ ਦਾ ਆਪ ਹੱਥੀ ਬਣਾਂ ਕੇ ਦੇਸੀ ਘਿਉ ਨੂੰ ਖਾਵੋ। ਉਹ ਤਾਜ਼ਾ ਤੇ ਸਾਫ਼ ਹੋਵੇਗਾ। ਪੰਜਾਬ ਦੇ ਲੋਕ ਸੁੱਧ ਦੁੱਧ ਡੇਅਰੀ ਵਿੱਚ ਪਾਉਂਦੇ ਹਨ। ਕਈ ਤਾਂ ਦੇਸੀ ਘਿਉ ਬਣਾ ਕੇ ਵੇਚਦੇ ਹਨ।ਆਪ ਮਿਲਾਵਟ ਦਾ ਤੇਲ ਖਾਂਦੇ ਹਨ। ਡਾਲਡਾ ਘਿਉਫੈਂਟਾ ਤੇਲ ਤੇ ਦੇਸੀ ਘਿਉ ਵਿੱਚ ਇੱਕੋ ਜਿੰਨੀ 100% ਚਿਕਨਾਹਟ ਹੁੰਦੀ ਹੈ। 80% ਚਰਬੀ ਸਾਡੇ ਅੰਦਰ ਹੀ ਹੁੰਦੀ ਹੈ। ਇਹ ਸਰੀਰ ਤੇ ਨਿਰਭਰ ਕਰਦਾ ਬੰਦਾ ਕੈਸਾ ਕੰਮ ਕਰਦਾ ਹੈਕਿੰਨੀ ਚਰਬੀ ਕੰਮ ਕਰਕੇ ਸਾੜ ਕੇ ਵਰਤਦਾ ਹੈ20% ਬੰਦਾ ਬਾਹਰੋਂ ਚਰਬੀ ਖਾਦੀ ਹੈ।

ਕਈ ਲੋਕ ਗੰਦ ਦੇਖ ਕੇ ਥਾਂ-ਥਾਂਥੂ-ਥੂ ਕਰਦੇ ਫਿਰਦੇ ਹਨ। ਜੋ ਵੀ ਸੂਕ ਕਰਨਾ ਕਰੀ ਜਾਣ। ਇਸ ਦੁਨੀਆ ਤੇ ਸਫ਼ਾਈ ਕਿਤੇ ਨਹੀਂ ਹੈ। ਬੰਦੇ ਦਾ ਸਰੀਰ ਹੀ ਦੇਖ ਲਵੋਜੇ ਚਮੜੀ ਨਾਂ ਹੋਵੇ। ਸਬ ਕੁੱਝ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਲਹੂਚਰਬੀਹੱਡੀਆਂ ਜੇ ਕਿਤੇ ਮੂਹਰੇ ਪਏ ਹੋਣਬੰਦਾ ਉਲਟੀ ਕਰ ਦਿੰਦਾ ਹੈ। ਪਰੇ ਚੱਕ ਕੇ ਮਾਰਦਾ ਹੈ। ਬੰਦੇ ਦਾ ਆਪਣਾ ਅੰਦਰ ਇਹੀ ਸਬ ਕੁੱਝ ਲਹੂਚਰਬੀਹੱਡੀਆਂ ਦਾ ਬਣਿਆ ਹੋਇਆ ਹੈ। ਜੋ ਕੁੱਝ ਬੰਦਾ ਰੋਟੀਆਂ,ਦਾਲਾਂ,ਸਬਜ਼ੀਆਂਫਲਅਨਾਜ ਖਾਂਦਾਦੁੱਧਜੂਸ ਪੀਂਦਾ ਹੈ। ਬੰਦਾ ਉਸ ਖ਼ੁਰਾਕ ਦਾ 12 ਘੰਟਿਆਂ ਵਿੱਚ ਕੀ ਹਾਲ ਕਰਦਾ ਹੈਰੋਟੀਆਂ,ਦਾਲਾਂ,ਸਬਜ਼ੀਆਂਫਲਅਨਾਜ ਖਾਂਦਾਦੁੱਧਜੂਸ ਨੂੰ ਸਾੜ ਦਿੰਦਾ ਹੈ। ਉਸੇ ਵਿਚੋਂ ਮੁਸ਼ਕ ਮਾਰਦਾ ਹੈ। ਬੰਦਾ ਉਸ ਤੇ ਮਿੱਟੀ ਪਾਉਂਦਾ ਹੈ। ਅੱਜ ਕਲ ਰੋਟੀਆਂ,ਦਾਲਾਂ,ਸਬਜ਼ੀਆਂਫਲਅਨਾਜ ਖਾਂਦਾਦੁੱਧਜੂਸ ਪੀਤਾ ਧਰਤੀ ਵਿੱਚ ਗ਼ਰਕਾ ਦਿੰਦਾ ਹੈ। ਫਿਰ ਵੀ ਇਸ ਗੰਦ ਨੂੰ ਕਿਵੇਂ ਨਾ ਕਿਵੇਂ ਖਾ-ਪੀ ਜਾਂਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਬੰਦੇ ਦੇ ਮਲ-ਮੂਤਰ ਧਰਤੀ ਦੇ ਪਾਣੀ ਵਿੱਚ ਘੁਲ ਕੇ ਨਿਕਲਦਾ ਹੈ। ਅੱਜ ਵੀ ਕਈ ਥਾਵਾਂ ਤੇ ਬੰਦੇ ਦਾ ਮਲ-ਮੂਤਰ ਖੇਤਾਂ ਦੀ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ। ਕੈਨੇਡਾਅਮਰੀਕਾ ਵਰਗੇ ਦੇਸ਼ ਵਿੱਚ ਬੰਦੇ ਦਾ ਮਲ-ਮੂਤਰ ਡਰੇਨ ਰਾਹੀਂ ਵਗਦੇ ਪਾਣੀ ਵਿੱਚ ਰਲਦਾ ਹੈ। ਇਹੀ ਪਾਣੀ ਕੁਦਰਤੀ ਪਾਣੀ ਮੀਂਹ ਤੇ ਬਰਫ਼ ਮਿਲਿਆ ਸਾਫ਼ ਕਰਕੇ ਟੂਟੀਆਂ ਵਿੱਚ ਭੇਜਦੇ ਹਨ। ਫਿਰ ਵੀ ਬੰਦਾ ਆਪਦੇ ਹੀ ਗੰਦ ਤੇ ਥੁੱਕ ਦਿੰਦਾ ਹੈ। ਉਹੀ ਬੰਦਾ ਘਾਹ ਖਾਣ ਵਾਲੇ ਪਸ਼ੂਆਂ ਦੇ ਗੋਹੇ ਵਿੱਚ ਹੱਥ ਪਾ ਕੇਚੱਕਦਾਪੱਥਦਾ ਹੈ। ਸੁੱਕਾ ਕੇਬਾਲਣ ਦੇ ਕੰਮ ਵਿੱਚ ਵਰਤਦਾ ਹੈ। ਭੇਡਾਬੱਕਰੀਆਂਮੁਰਗੀਆਂਪਸ਼ੂਆਂ ਦਾ ਮਲ-ਮੂਤਰ ਅਨਾਜਸਬਜ਼ੀਆਂਫਲਾਂ ਦੇ ਵਾਧੇ ਲਈ ਵਰਤ ਕੇ ਖਾਂਦਾ ਜਾਂਦਾ ਹੈ। ਬੰਦਾ ਆਪ ਨਹੀਂ ਜਾਣਦਾਕੀ ਚੰਗਾਮਾੜਾਗੰਦਾਮੈਲ਼ਾ ਸਾਫ਼ ਹੈਬੰਦਾ ਮਤਲਬੀ ਹੈ। ਜੋ ਚੀਜ਼ ਆਪਣੀ ਲੋੜ ਹੈ। ਉਹ ਚੰਗੀ ਹੈ। ਬਾਕੀ ਬਰਬਾਦ ਗੰਦ ਹੈ।

ਸਰੀਰ ਦੀ ਅੰਦਰ ਦੀ ਸਫ਼ਾਈ ਲਈ ਪਾਣੀ ਪੀਤਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ, ” ਅੱਠ ਗਲਾਸ ਪਾਣੀ ਦੇ ਪੀਵੋ। ਚੰਗੀ ਤਰਾਂ ਸਰੀਰ ਫ਼ਲੱਸ਼ ਹੋ ਜਾਵੇਗਾ। ਜੇ ਪਾਣੀ ਨਾਂ ਪੀਤਾ ਗੰਦ ਅੰਦਰ ਹੀ ਹੱਡੀਆਂਪਾਚਨ ਪ੍ਰਨਾਲ਼ੀ ਵਿੱਚ ਸੜਦਾ ਰਹੇਗਾ। ਪੇਟ ਰਾਹੀ ਸਾਰੇ ਸਰੀਰ ਵਿੱਚ ਬਿਮਾਰੀਆਂ ਫੈਲਣਗੀਆਂ। ” ਬਹੁਤੇ ਲੋਕ ਥੋੜਾ ਹੀ ਪਾਣੀ ਪੀਂਦੇ ਹਨ। ਉਹ ਫ਼ਲਾਂਕੱਚੀਆਂ ਸਬਜੀਆਂ ਬਾਰ-ਬਾਰ ਖਾ ਕੇ ਪਾਣੀ ਦੀ ਘਾਟ ਪੂਰੀ ਕਰ ਸਕਦੇ ਹਨ। ਕੀ ਕਦੇ ਸੋਚਿਆ ਹੈਪੀਣ ਵਾਲਾ ਤੇ ਅਨਾਜਫ਼ਲਾਂਸਬਜੀਆਂ ਦੀ ਸੰਚਾਈ ਵਾਲਾ ਪਾਣੀ ਆ ਕਿਥੋਂ ਰਿਹਾ ਹੈਬਹੁਤੀਆਂ ਥਾਵਾਂ ਤੇ ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ। ਤਲਾਬਸਮੁੰਦਰ ਦਾ ਪਾਣੀ ਸਾਫ਼ ਕਰਕੇਪੀਣ ਤੇ ਵਰਤਣ ਦੇ ਯੋਗ ਬਣਾਇਆਂ ਜਾਂਦਾ ਹੈ। ਇਹ ਸਾਰਾ ਧਰਤੀਦਰਿਆਵਾਂਤਲਾਬਸਮੁੰਦਰ ਦਾ ਪਾਣੀਮੀਹਾਂਡਰੇਨਾਂਸੜਕਾਂ ਦਾ ਪਾਣੀ ਹੁੰਦਾ ਹੈ। ਮੀਹਾਂ ਦਾ ਪਾਣੀ ਨਾਲੀਆਂ ਰਾਹੀਂ ਤਲਾਬਸਮੁੰਦਰ ਤੇ ਧਰਤੀ ਵਿੱਚ ਖਪਦਾ ਜਾਂਦਾ ਹੈ। ਸਮੁੰਦਰ ਤੇ ਬਹੁਤੇ ਪਾਣੀਧਰਤੀ ਦੇ ਅੰਦਰਬਾਹਰ ਅਨੇਕਾਂ 84 ਲੱਖ ਜੀਵ ਸੱਪਠੂਹੇਂ ਹਨ। ਬਾਥਰੂਮਾਂਲੈਟਰੀਨਾਂਗਟਰਾਂਮੀਹਾਂਬਰਫ਼ ਦਾ ਪਾਣੀ ਕੈਨੇਡਾਅਮਰੀਕਾ ਵਿਚ ਵੀ ਪੀਣ ਲਈ ਇਕੱਠਾ ਕੀਤਾ ਜਾਂਦਾ ਹੈ। ਉਸ ਨੂੰ ਸਾਫ਼ ਕਰ ਕੇਵਰਤਣਪੀਣ ਲਈ ਲੋਕਾਂ ਵੱਲ ਘਰਾਂ ਤੇ ਲੋੜ ਵਾਲੀਆਂ ਥਾਵਾਂ ਤੇ ਭੇਜਿਆ ਜਾਂਦਾ ਹੈ। ਕਈਆਂ ਨੂੰ ਇਸ ਗੱਲ ਤੇ ਜ਼ਕੀਨ ਨਹੀਂ ਆਉਣਾ। ਜੋ ਸੱਚ ਹੈਉਸ ਨੂੰ ਠੁਕਰਾਉਣ ਨਾਲ ਬਦਲ ਨਹੀਂ ਸਕਦੇ। ਤਸੱਲੀ ਕਰਨ ਨੂੰ ਗੂਗਲ ਤੇ ਜੂਟਿਊਬ ਦੇਖ ਲਵੋ। ਕਿਸਾਨਾਂਮਜ਼ਦੂਰਾਂ ਖੁੱਲ੍ਹੀਆਂ ਥਾਵਾਂ ਤੇ ਘਰਾਂ ਨੂੰ ਬਣਾਉਣ ਵਾਲਿਆਂ ਨੂੰ ਦੇਖਣਾ ਉਹ ਮਲ-ਮੂਤਰ ਖੇਤਾਂ ਵਿੱਚ ਹੀ ਕਰਦੇ ਹਨ। ਮਰਦ ਤਾਂ ਕਰਦੇ ਹੀ ਧਰਤੀ ਤੇ ਹਨ।

ਲੋਕ ਤਾਂ ਸੋਚਦੇ ਹਨ। ਟੋਭਿਆਂ ਦੇ ਪਾਣੀਲੈਟਰੀਨ ਨੂੰ ਧਰਤੀ ਵਿਚ ਦੱਬ ਕੇਗੰਦ ਤੋਂ ਬਚ ਗਏ। ਇਹ ਟਾਨਿਕ ਪਾਣੀ ਵਿੱਚ ਘੁਲ ਕੇ ਵਾਪਸ ਆ ਰਿਹਾ ਹੈ। ਇਸ ਨਾਲੋਂ ਤਾਂ ਚੰਗਾ ਸੀ। ਇਹ ਮਲ-ਮੂਤਰ ਧਰਤੀ ਉੱਤੇ ਹੀ ਰਹਿੰਦਾ। ਫ਼ਸਲਾਂ ਦੀ ਮਿੱਟੀ ਪੋਲੀ ਤੇ ਉਪਜਾਊ ਰਹਿੰਦੀ। ਇੱਕ ਬਾਰ ਪਿੰਡ ਸਾਡੇ ਖੇਤ ਵਿੱਚ ਆਪਣੇ-ਆਪ ਬਹੁਤ ਟਮਾਟਰ ਹੋ ਗਏ ਸਨ। ਇੰਨੇ ਸਾਰੇ ਵੱਡੇ-ਵੱਡੇ ਗੁੱਛਿਆਂ ਵਿੱਚ ਲਾਲ-ਲਾਲ ਵੱਡੇ-ਵੱਡੇ ਬਹੁਤ ਟਮਾਟਰ ਲੱਗੇ ਹੋਏ ਸਨ। ਗਿਣ ਨਹੀਂ ਹੋ ਰਹੇ ਸਨ। ਕੁੱਝ ਬੂਟੇ ਅਜੇ ਛੋਟੇ ਵੀ ਸਨ। ਮੇਰਾ ਚਾਚਾ ਹੈਰਾਨ ਸੀ। ਬਈ ਟਮਾਟਰ ਬੀਜੇ ਹੀ ਨਹੀਂ ਸਨ। ਜੰਮ ਕਿਵੇਂ ਪਏਫਿਰ ਉਸ ਜਗਾ ਨੂੰ ਚੰਗੀ ਤਰਾਂ ਦੇਖਿਆ। ਉੱਥੇ ਕੋਈ ਬਾਹਰ ਜੰਗਲ ਪਾਣੀ ਕਰਦਾ ਸੀ। ਚਾਚੇ ਨੇ ਬੂਟੇ ਪੱਟ ਕੇ ਵਗਾਹ ਮਾਰੇ। ਅੱਖੀਂ ਦੇਖ ਕੇ ਮੱਖੀ ਨਹੀਂ ਖਾਦੀ ਜਾਂਦੀ। ਸ਼ਾਮ ਤੱਕ ਉੱਥੇ ਕੋਈ ਟਮਾਟਰ ਨਹੀਂ ਸੀ। ਕੋਈ ਲੋੜ ਬੰਦ ਚੱਕ ਕੇ ਲੈ ਗਿਆ ਸੀ। ਪੈਰ ਨੂੰ ਗੂੰਹ ਲੱਗ ਜਾਵੇ। ਬੰਦਾ ਪੈਰ ਧਰਤੀ ਤੇ ਮਲੀ ਜਾਂਦਾ ਹੈ। ਚੰਗੀ ਤਰਾਂ ਧੋਂਦਾ ਹੈ। ਉਹ ਹੁੰਦਾ ਤਾਂ ਫਲਸਬਜ਼ੀਆਂਅਨਾਜ ਹੀ ਹੈ। ਕਈ ਜਾਨਵਰ ਕਾਂਸੂਰ ਉਸੇ ਨਾਲ ਢਿੱਡ ਭਰਦੇ ਹਨ। ਬੰਦੇ ਤਾਂ ਗੰਦ ਕਾਣ ਵਾਲੇ ਸੂਰ ਵੀ ਨਹੀਂ ਖਾਣੋਂ ਹਟਦੇ। ਜਿੰਨੇ ਦੁਨੀਆ ਤੇ ਬੰਦੇ ਮਰਦੇ ਹਨ। ਸਬ ਧਰਤੀ ਵਿੱਚ ਹੀ ਦੱਬੇ ਜਾਂਦੇ ਹਨ। ਜਲੇ ਬੰਦੇ ਦੀ ਸੁਆਹ ਵੀ ਉੱਡ ਕੇ ਧਰਤੀ ਵਿੱਚ ਰਲ ਜਾਂਦੀ ਹੈ। ਪਾਣੀ ਵਿੱਚ ਮਰੇ ਬੰਦੇ ਧਰਤੀ ਦੇ ਕੰਢੇ ਨਾਲ ਲੱਗ ਜਾਂਦੇ ਹਨ। ਜਾਂ ਜੀਵ ਖਾ ਜਾਂਦੇ ਹਨ। ਜੇ ਕਿਸੇ ਬੰਦੇ ਦਾ ਖ਼ੂਨ ਨਿਕਲ ਕੇ ਕੱਤਲ ਹੁੰਦਾ ਹੈ। ਜਾਂ ਉਝ ਹੀ ਖ਼ੂਨ ਨਿਕਲਦਾ ਹੈ। ਮਾਸਿਕ ਧਰਮਜਣੇਪੇ ਜਾ ਗਰਭਪਾਤ ਸਮੇਂ ਨਿਕਲਿਆਂ ਖ਼ੂਨਥੁੱਕ ਵੀ ਕਿਵੇਂ ਨਾਂ ਕਿਵੇਂ ਧਰਤੀ ਵਿੱਚ ਮਿਲ ਜਾਂਦੇ ਹਨ। ਉਸੇ ਧਰਤੀ ਵਿੱਚ ਸਬਜ਼ੀਆਂਫਲਅਨਾਜ ਪੈਦਾ ਹੁੰਦੇ ਹਨ।  ਸਬਜ਼ੀਆਂਫਲਾਂ ਦਾ ਸੜਿਆ ਹੋਇਆ ਕੂੜਾ ਤੇ ਪਸ਼ੂਆਂ ਦਾ ਮਲ-ਮੂਤਰਥੁੱਕ ਮਿਲਿਆ ਹੁੰਦਾ ਹੈ। ਕਿੰਨੇ ਤਰਾਂ ਦੇ ਜੀਵ ਸੱਪਚੂਹੇਕੀੜੇਕੁੱਤੇਬਿੱਲੇ, ਖ਼ਰਗੋਸ਼ਚਿੜੀਆਂ ਜਾਨਵਰ ਮਿੱਟੀ ਤੇ ਫਿਰਦੇ ਹਨ। ਸਬ ਦਾ ਮਲ-ਮੂਤਰ ਸਬਜ਼ੀਆਂਫਲਅਨਾਜ ਉਗਾਉਣ ਵਾਲੀ ਧਰਤੀ ਵਿੱਚੇ ਹੁੰਦਾ ਹੈ।

ਸਬਜ਼ੀਆਂਫਲਅਨਾਜ ਲਈ ਪਾਣੀ ਵੀ ਕੋਈ ਫ਼ਿਲਟਰ ਕੀਤਾ ਨਹੀਂ ਹੁੰਦਾ। ਪਾਣੀ ਮੀਹਾਂਦਰਿਆਵਾਂ ਦਾ ਜਾਂ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਸਬਜ਼ੀਆਂਫਲਅਨਾਜ ਖੁੱਲ੍ਹੇ ਥਾਂ ਤੇ ਹੁੰਦੇ ਹਨ। ਇੰਨਾ ਨੂੰ ਕਿਸੇ ਛੱਤ ਥੱਲੇ ਨਹੀਂ ਉਗਾਇਆ ਜਾਂਦਾ। ਸਗੋਂ ਉੱਪਰ ਕੈਮੀਕਲ ਛਿੜਕੇ ਜਾਂਦੇ ਹਨ। ਜੋ ਜਾਨਵਰਪਸ਼ੂਬੰਦਿਆਂ ਲਈ ਹਾਨੀਕਾਰਕ ਹਨ। ਇੰਨਾ ਫ਼ਸਲਾਂ ਨੂੰ ਜਾਨਵਰਪਸ਼ੂ ਵੀ ਖਾਂਦੇ ਰਹਿੰਦੇ ਹਨ। ਬਹੁਤ ਪਸ਼ੂਜਾਨਵਰ ਮਰ ਗਏ ਹਨ। ਪਤਾ ਨਹੀਂ ਕਿਥੋਂ-ਕਿਥੋਂ ਦੀ ਹੋ ਕੇਕੀਹਦੇ-ਕੀਹਦੇ ਹੱਥਾਂ ਵਿਚੋਂ ਦੀ ਹੁੰਦਾ ਹੋਇਆ। ਬੰਦਿਆ ਤੱਕ ਅਨਾਜ ਖਾਣ ਨੂੰ ਪਹੁੰਚਦਾ ਹੈ। ਜੇ ਕਿਤੇ ਸਬਜ਼ੀਆਂਫਲਅਨਾਜ ਦਾ ਦਾਣਾ ਭੁੰਜੇ ਡਿਗ ਜਾਵੇ। ਬੰਦਾ ਦੂਰ ਵਗਾਹ ਮਾਰਦਾ ਹੈ। ਬਈ ਧਰਤੀ ਤੇ ਡਿੱਗਣ ਨਾਲ ਗੰਦਾ ਹੋ ਗਿਆ।    

 ਬੰਦਾ ਕਿਵੇਂ ਪੈਂਦਾ ਹੁੰਦਾ ਹੈਸਬ ਜਾਣਦੇ ਹਨ। ਬੱਚਾ ਬਾਪ ਦੇ ਵੀਰਜ ਵਿੱਚੋਂ ਮਾਂ ਦੇ ਗਰਭ ਵਿੱਚ ਜਾਂਦਾ ਹੈ। ਬੱਚਾ ਮਲ-ਮੂਤਰਮਿਜ਼ਖ਼ੂਨ ਵਿੱਚ ਪਾਲ਼ਦਾ ਹੈ। ਇਸੇ ਕਾਸੇ ਨੂੰ ਬੰਦਾ ਆਪਦੇ ਮੂੰਹ ਦੇ ਨਾਲ ਪਤਾ ਨਹੀਂ ਕਿੰਨੀ ਬਾਰ ਗੰਦਾ ਕਹਿੰਦਾ ਹੈ। ਜੇ ਇਹ ਗੰਦਾ ਹੀ ਹੁੰਦਾ। ਤਾਂ ਲੋਕਾਂ ਦਾ ਧਿਆਨ ਇਸੇ ਤੇ ਕੇਂਦਰਿਤ ਕਿਉਂ ਹੁੰਦਾਅਜੇ ਤਾਂ ਲੋਕਾਂ ਦੇ 2410,20100 ਤੋਂ ਵੀ ਵੱਧ ਕਿਸੇ ਦੇ ਬੱਚੇ ਹੋਣੇ ਹਨ। ਗੰਦਾ ਹੀ ਹੁੰਦਾ ਤਾਂ ਦੁਨੀਆਂ ਦੀ ਇੰਨੀ ਜਨ ਸੰਖਿਆ ਨਾਂ ਹੁੰਦੀ। ਇਹੀ ਬੰਦਿਆਂ ਤੇ ਸਬ ਜੀਵਾਂ ਦਾ ਅਸਲ ਮਕਸਦ ਹੈ। ਇਸੇ ਲਈ ਪੈਦਾਵਾਰ ਵਧਾਉਣ ਨੂੰ ਵਿਆਹ ਕੀਤੇ ਜਾਂਦੇ ਹਨ। ਖ਼ਾਨਦਾਨ ਚਲਾਏ ਜਾਂਦੇ ਹਨ। ਜੇ ਬੱਚਾ ਬਗੈਰ ਵਿਆਹ ਤੋਂ ਜੰਮ ਪਵੇ। ਉਸ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਜਿਊਣ ਨਹੀਂ ਦਿੰਦੇ। ਗੰਦਾ ਕੰਮ ਕੀਤਾ ਕਹਿੰਦੇ ਹਨ। ਦੁਨੀਆ ਦੇ ਦੋਨੇਂ ਪਾਸੇ ਦੰਦੇ ਹਨ। ਦੁਨੀਆ ਨੂੰ ਜਿੱਤ ਨਹੀਂ ਹੁੰਦੀ। ਬੰਦਾ ਆਪਦੇ ਮਾਂ-ਬਾਪ ਨੂੰ ਜਾਨਣਾਂ ਚਾਹੁੰਦਾ ਹੈ। ਆਪਦੇ ਤੇ ਹੋਰ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਜੰਮਦੇ ਦੇਖਣਾ ਚਾਹੁੰਦਾ ਹੈ। ਉਨ੍ਹਾਂ ਦੁਆਲੇ ਘੁੰਮਦਾ ਹੈ। ਉਨ੍ਹਾਂ ਲਈ ਜਿਉਂਦਾ ਕਮਾਉਂਦਾ ਹੈ। ਹੋਰ ਕੋਈ ਇਸ ਦੁਨੀਆ ਤੇ ਕੰਮ ਨਹੀਂ ਹੈ। ਇਸੇ ਲਈ ਬੰਦਾ 20 ਠੱਗੀਆਂ ਮਾਰਦਾ ਹੈ। ਇਸ ਲਈ ਬੰਦਾ ਨਹੀਂ ਜਾਣਦਾ ਕੀ ਚੰਗਾਮਾੜਾਗੰਦਾਮੈਲ਼ਾਸਾਫ਼ ਹੈਜੇ ਤਾਂ ਉਸੇ ਨੂੰ ਆਪ ਕਰਦਾ ਹੈ। ਹੋਰ ਕੋਈ ਇਜਾਜ਼ਤ ਲੈ ਕੇ ਕਰਦਾ ਹੈ। ਉਹੀ ਸ਼ੌਕਜ਼ਰੂਰਤਮਨੋਰੰਜਨ ਅਨੰਦ ਲੱਗਦਾ ਹੈ। ਜੇ ਦੂਜਾ ਬੰਦਾ ਇਜਾਜ਼ਤ ਤੋਂ ਬਗੈਰ ਕਰੇਮਾੜਾਗੰਦ ਲੱਗਦਾ ਹੈ। ਨਜ਼ਰ ਉਹੀ ਹੈ। ਦੂਜੇ ਤੇ ਆਪਦੇ ਪ੍ਰਤੀ ਦ੍ਰਿਸ਼ਟੀ ਅਲੱਗ-ਅਲੱਗ ਹੈ। ਦੁਨੀਆ ਤੇ ਸਬ ਕੁੱਝ ਚੰਗਾਮਾੜਾਗੰਦਾਮੈਲ਼ਾਸਾਫ਼ ਹੈ। ਸੁਰਤ ਕਿਵੇਂ ਦੇਖ ਰਹੀਫ਼ਰਕ ਸਿਰਫ਼ ਦੇਖਣ ਵਿੱਚ ਹੈ।

ਮੱਛੀ ਸਬ ਤੋਂ ਵੱਧ ਗੰਦ ਖਾਂਦੀ ਹੈ। ਇਸੇ ਲਈ ਇਸ ਨੂੰ ਪਾਣੀ ਸਾਫ਼ ਕਰਨ ਲਈ ਛੱਪੜਾਂਤਲਾਬ ਵਿੱਚ ਵੀ ਪਾਲ਼ਿਆ ਜਾਂਦਾ ਹੈ। ਇਸੇ ਨੂੰ ਲੋਕ ਸਬ ਵੱਧ ਸੁਆਦ ਲੈ ਕੇ ਖਾਂਦੇ ਹਨ। ਬੰਦਾ ਮੁਰਗ਼ਾਬੱਕਰਾਭੇਡਸੂਰਕੁੱਤੇ, ਸੱਪਜਾਨਵਰ ਜੋ ਵੀ ਮੂਹਰੇ ਆਵੇ ਖਾ ਜਾਂਦਾ ਹੈ। ਅਜੇ ਬੰਦਾ ਗੰਦਮੈਲ ਸਰੀਰ ਨੂੰ ਲੱਗਣ ਨਹੀਂ ਦਿੰਦਾ। ਦੂਜੇ ਦਾ ਮਾਸ ਜਿਸ ਵਿੱਚ ਖ਼ੂਨਮਿਜ਼ਚਰਬੀਮਲ-ਮੂਤਰ ਹੱਡੀਆਂ ਸਬ ਕੁੱਝ ਬੰਦਾ ਹਜ਼ਮ ਕਰ ਜਾਂਦਾ ਹੈ। ਖੰਭਾ ਵਾਲੇ ਜਾਨਵਰ ਘਾਹ ਨਹੀਂ ਖਾਂਦੇ। ਮਾਸ ਖਾਂਦੇ ਹਨ। ਪਸ਼ੂ ਘਾਹ ਖਾਂਦੇ। ਮਾਸ ਨਹੀਂ ਖਾਂਦੇ ਹਨ। ਬੰਦਾ ਹਰਾਖ਼ੂਨਹੱਡੀਆਂਪਸ਼ੂਆਂ ਦਾ ਦੁੱਧ ਸਬ ਕੁੱਝ ਖਾ-ਪੀ ਜਾਂਦਾ ਹੈ। ਬੰਦਾ ਵੈਸੇ ਹੀ ਲੋਕ ਦਿਖਾਵੇ ਲਈ ਮਾੜਾਗੰਦਾਮੈਲ਼ਾ ਕਹਿੰਦਾ ਹੈ। ਸਬ ਕੁੱਝ ਚੱਲਦਾ ਹੈ।

ਹਰ ਚੀਜ਼ ਰੀਸਰਕਲ ਹੁੰਦੀ ਹੈ। ਪੇਪਰ ਕਿੰਨੇ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ। ਪੇਪਰ ਇੱਧਰ-ਉੱਧਰ ਚੰਗੇਮਾੜੇ ਥਾਂ ਤੇ ਵੀ ਸਿੱਟੇ ਜਾਂਦੇ ਹਨ। ਇਹ ਰੱਦੀ ਵਿੱਚ ਇਕੱਠੇ ਕੀਤੇ ਜਾਂਦੇ ਹਨ। ਦੁਆਰਾ ਵਰਤੇ ਜਾਂਦੇ ਹਨ। ਧਾਤਾਂ ਸੋਨਾਚਾਂਦੀਲੋਹਾਤਾਂਬਾਸਟੀਲਕੱਚਪਲਾਸਟਿਕਕੱਪੜੇਬੀਜਪਾਣੀਮਿੱਟੀਹਵਾ ਦੁਨੀਆ ਦਾ ਸਬ ਕੁੱਝ ਰੀਸਰਕਲ ਹੁੰਦਾ ਹੈ। ਹਰ ਚੀਜ਼ ਦੁਆਰਾ-ਦੁਆਰਾ ਵਰਤੀ ਜਾਂਦੀ ਹੈ। ਉਹ ਚਾਹੇ ਪਹਿਲਾਂ ਮਾੜੇਗੰਦੇ ਥਾਂ ਤੋਂ ਆਈ ਹੋਵੇ। ਉਸ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਟੁੱਟਿਆ ਸੋਨਾ ਢਾਲ ਕੇਨਵੇਂ ਗਹਿਣੇ ਤਰਾਸ਼ੇ ਜਾਂਦੇ ਹਨ। ਹੋਰ ਧਾਤਾਂ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਬੀਜ ਬਾਰ-ਬਾਰ ਬੀਜ ਕੇਹੋਰ ਬੀਜ ਤਿਆਰ ਕੀਤੇ ਜਾਂਦੇ ਹਨ। ਇਹ ਦੁਨੀਆ ਐਸੇ ਹੀ ਚੱਲਦੀ ਹੈ। ਜੋ ਲੋਕ ਗੰਦ ਕਹਿੰਦੇ ਹਨ। ਉਨ੍ਹਾਂ ਤੇ ਜ਼ਕੀਨ ਨਾ ਕਰੀਏ। ਆਪਦੇ ਦਿਮਾਗ਼ ਤੋਂ ਕੰਮ ਲਈਏ। ਸਾਡੇ ਲਈ ਕੀ ਚੰਗਾ ਹੈਘਰ ਦੇ ਸਾਰੇ ਮੈਂਬਰ ਇੱਕੋ ਦਾਲਸਬਜ਼ੀਰੋਟੀ ਖਾਂਦੇ ਹਨ। ਹੋ ਸਕਦਾ ਹੈ। ਬਾਕੀਆਂ ਵਾਂਗ ਕੋਈ ਇੱਕ ਜਾਣਾਕਿਸੇ ਚੀਜ਼ ਨੂੰ ਨਾਂ ਖਾ ਸਕਦਾ ਹੋਵੇ। ਤੋਰੀਕੱਦੂਬਤਾਂਊਭਿੰਡੀ ਬਾਕੀਆਂ ਵਾਂਗ ਸੁਆਦ ਨਾਲ ਨਾਂ ਖਾ ਸਕਦਾ ਹੋਵੇ। ਸਬ ਦਾ ਆਪਣਾ-ਆਪਣਾ ਸੋਚਣ ਦਾ ਢੰਗ ਹੈ। ਇੱਕ ਬੱਚਾ ਸਟੇਸ਼ਨ ਤੇ ਭੁੰਜੇ ਹੀ ਲੰਬਾ ਪਿਆ ਲਿਟੀ ਜਾਂਦਾ ਸੀ। ਉਸ ਨੂੰ ਭੁੱਖ ਲੱਗੀ। ਉਹ ਮਾਂ ਦੇ ਪਰਸ ਵਿਚੋਂ ਕੱਢ ਕੇਸੇਬ ਖਾਣ ਲੱਗਾ। ਸੇਬ ਖਾਣ ਤੋਂ ਪਹਿਲਾਂ ਹੀ ਧਰਤੀ ਤੇ ਡਿਗ ਗਿਆ। ਉਸ ਦੀ ਮਾਂ ਨੇ ਕਿਹਾ, ” ਸੇਬ ਡਿਗ ਕੇ ਗੰਦਾ ਹੋ ਗਿਆ ਹੈ। ਇਸ ਨੂੰ ਸਿੱਟ ਦੇ। ” ਬੱਚਾ ਬਗੈਰ ਗੱਲ ਸੁਣੇ ਸੇਬ ਖਾਣ ਲੱਗ ਗਿਆ। ਉਸ ਦੀ ਮਾਂ ਸੇਬ ਉਸ ਦੇ ਹੱਥ ਵਿਚੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਸੀ। ਬੱਚਾ ਹੱਥ ਛੁਡਾ ਕੇ ਦੂਰ ਭੱਜ ਗਿਆ। ਫਿਰ ਸੇਬ ਖਾਣ ਲੱਗਾ। ਹੈਰਾਨੀ ਇਸ ਗੱਲ ਦੀ ਸੀ। ਬੱਚਾ ਵੀ ਉਸੇ ਜ਼ਮੀਨ ਤੇ ਲਿਟ ਰਿਹਾ ਸੀ। ਜਿੱਥੇ ਸੇਬ ਡਿੱਗਾ ਸੀ। ਮਾਂ ਨੂੰ ਬੱਚਾ ਗੰਦਾ ਨਹੀਂ ਲੱਗਾ। ਗੱਲ ਆਪਣੇ ਮਤਲਬ ਦੀ ਹੈ। ਕੱਪੜੇਸਰੀਰ ਤੇ ਚਿੱਕੜ ਪੈ ਜਾਵੇ। ਧੋਂਦੇ ਹਾਂ। ਸਿੱਟਦੇ ਨਹੀਂ ਹਾਂ।   

print
Share Button
Print Friendly, PDF & Email

Leave a Reply

Your email address will not be published. Required fields are marked *