ਸਵਿਫਟ ਤੇ ਡਿਜ਼ਾਇਰ ‘ਚ ਗੜਬੜੀ, ਮਾਰੂਤੀ ਨੇ ਵਾਪਸ ਮੰਗਵਾਈਆਂ ਕਾਰਾਂ

ss1

ਸਵਿਫਟ ਤੇ ਡਿਜ਼ਾਇਰ ‘ਚ ਗੜਬੜੀ, ਮਾਰੂਤੀ ਨੇ ਵਾਪਸ ਮੰਗਵਾਈਆਂ ਕਾਰਾਂ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਨੇ ਸਵਿਫਟ ਤੇ ਡਿਜ਼ਾਇਰ ਦੇ ਨਵੇਂ ਮਾਡਲ ਦੀਆਂ 1,279 ਗੱਡੀਆਂ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਦਰਅਸਲ ਇਨ੍ਹਾਂ ਗੱਡੀਆਂ ਦੇ ਏਅਰਬੈਗ ਕੰਟਰੋਲਰ ਯੂਨਿਟ ‘ਚ ਗੜਬੜੀ ਦਾ ਖਦਸ਼ਾ ਹੈ। ਇਸ ਦੀ ਜਾਂਚ ਲਈ ਕੰਪਨੀ ਨੇ ਗੱਡੀਆਂ ਵਾਪਸ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਗੱਡੀਆਂ ‘ਚ 566 ਸਵਿਫਟ ਤੇ 713 ਡਿਜ਼ਾਇਰ ਗੱਡੀਆਂ ਸ਼ਾਮਲ ਹਨ। ਇਹ ਗੱਡੀਆਂ 7 ਮਈ ਤੋਂ 5 ਜੁਲਾਈ ਦਰਮਿਆਨ ਬਣਾਈਆਂ ਗਈਆਂ ਸਨ।

ਮਾਰੂਤੀ ਇਨ੍ਹਾਂ ਗੱਡੀਆਂ ਦੇ ਗੜਬੜੀ ਵਾਲੇ ਪੁਰਜ਼ੇ ਖੁਦ ਬਦਲੇਗੀ। ਇਸ ਲਈ ਗਾਹਕ ਨਜ਼ਦੀਕੀ ਡੀਲਰ ਨਾਲ ਖੁਦ ਸੰਪਰਕ ਕਰ ਸਕਦੇ ਹਨ। ਕੰਪਨੀ ਦੀ ਵੈਬਸਾਈਟ ‘ਤੇ ਦਿੱਤੇ ਲਿੰਕ ਜ਼ਰੀਏ ਵੀ ਗਾਹਕ ਪਤਾ ਲਾ ਸਕਦੇ ਹਨ ਕਿ ਉਨ੍ਹਾਂ ਦੀ ਗੱਡੀ ਇਸ ਸੂਚੀ ‘ਚ ਸ਼ਾਮਿਲ ਹੈ ਜਾਂ ਨਹੀਂ। ਹੋਮ ਪੇਜ ‘ਤੇ ਸਭ ਤੋਂ ਉੱਤੇ ਇੰਪੋਟਰੇਟ ਕਸਟਮਰ ਇਨਫੋ ‘ਤੇ ਕਲਿੱਕ ਕਰਨ ‘ਤੇ ਸਬੰਧਤ ਲਿੰਕ ਆ ਜਾਵੇਗਾ। ਇਸ ‘ਚ 14 ਡਿਜ਼ਿਟਸ ਦਾ ਚੈਸਿਸ ਨੰਬਰ ਪਾਕੇ ਸਟੇਟਸ ਪਤਾ ਲੱਗੇਗਾ। ਸਵਿਫਟ ਗਾਹਕਾਂ ਨੂੰ ਚੈਸਿਸ ਤੋਂ ਪਹਿਲਾਂ ਐਮਬੀਐਚ ਤੇ ਡਿਜ਼ਾਇਰ ਵਾਲਿਆਂ ਨੂੰ ਐਮ3 ਟਾਇਪ ਕਰਨਾ ਪਵੇਗਾ।

ਦੱਸ ਦੇਈਏ ਕਿ ਨਵੀਂ ਜਨਰੇਸ਼ਨ ਸਵਿਫਟ ਇਸ ਸਾਲ ਫਰਵਰੀ ‘ਚ ਲਾਂਚ ਕੀਤੀ ਗਈ ਸੀ। ਪੰਜ ਮਹੀਨਿਆ ‘ਚ ਇਸ ਦੀ ਵਿਕਰੀ ਇੱਕ ਲੱਖ ਤੋਂ ਪਾਰ ਹੋ ਗਈ ਸੀ। ਜਦਕਿ ਡਿਜ਼ਾਇਰ ਦਾ ਨਵਾਂ ਮਾਡਲ ਪਿਛਲੇ ਸਾਲ ਬਜ਼ਾਰ ‘ਚ ਉਤਾਰਿਆ ਗਿਆ ਸੀ।ਜ਼ਿਕਰਯੋਗ ਹੈ ਕਿ ਸੁਸਾਇਟੀ ਆਫ ਆਟੋਮੋਬਾਇਲ ਮੈਨੂਫੈਕਚਰਸ ਦੀ ਪਾਲਿਸੀ ਮੁਤਾਬਕ ਦੇਸ਼ ‘ਚ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਲੋੜ ਪੈਣ ‘ਤੇ ਰੀਕਾਲ ਕਰਦੀਆਂ ਹਨ ਯਾਨੀ ਕਿ ਵਾਪਸ ਮੰਗਵਾਉਂਦੀਆਂ ਹਨ।

ਗੱਡੀਆਂ ‘ਚ ਕਿਸੇ ਵੀ ਤਰ੍ਹਾਂ ਦੀ ਗੜਬੜ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਜਾਂਦਾ ਹੈ। ਦਰਅਸਲ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕੰਪਨੀ ਨੂੰ ਕਮੀਆਂ ਦਾ ਪਤਾ ਲੱਗਦਾ ਹੈ। ਪਿਛਲੇ ਹਫਤੇ ਹਾਂਡਾ ਨੇ 7,290 ਅਮੇਜ਼ ਕਾਮਪੈਕਟ ਸੇਡਾਨ ਨੂੰ ਰੀਕਾਲ ਕੀਤਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *