ਪ੍ਰਾਈਵੇਟ ਵਹੀਕਲਾਂ ਤੇ ਬੈਂਕਾ ਨੂੰ ਕੈਸ ਨਹੀ ਲਿਜਾਣ ਦਿੱਤਾ ਜਾਵੇਗਾ- ਐੱਸ ਪੀ ਬਠਿੰਡਾ

ss1

ਪ੍ਰਾਈਵੇਟ ਵਹੀਕਲਾਂ ਤੇ ਬੈਂਕਾ ਨੂੰ ਕੈਸ ਨਹੀ ਲਿਜਾਣ ਦਿੱਤਾ ਜਾਵੇਗਾ- ਐੱਸ ਪੀ ਬਠਿੰਡਾ

4-16
ਭਗਤਾ ਭਾਈਕਾ, ਜੂਨ(ਸਵਰਨ ਸਿੰਘ ਭਗਤਾ)-ਜਿਲਾ ਬਠਿੰਡਾ ਦੀ ਪੁਲਸ ਨੇ ਲੁੱਟ ਖੋਹ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਆਪਣੀਆਂ ਗਤੀਵਿਧੀਆ ਤੇਜ ਕਰ ਦਿੱਤੀਆ ਹਨ। ਜਿਸਦੇ ਤਹਿਤ ਸz ਨਾਨਕ ਸਿੰਘ ਐੱਸ ਪੀ ਹੈੱਡਕੁਆਟਰ ਬਠਿੰਡਾ ਨੇ ਅੱਜ ਸਥਾਨਿਕ ਸ਼ਹਿਰ ਵਿਖੇ ਸਬ ਇਲਾਕੇ ਭਰ ਦੀਆਂ ਸਮੂਹ ਬੈਂਕਾ ਦੇ ਪ੍ਰਬੰਧਕਾ ਨਾਲ ਮੀਟਿੰਗ ਕੀਤੀ। ਉਨਾ ਬੈਂਕ ਅਧਿਕਾਰੀਆ ਨੂੰ ਸਖਤ ਹਦਾਇਤ ਕੀਤੀ ਕਿ ਕਿਸੇ ਵੀ ਬੈਂਕ ਦਾ ਕੈਸ਼ ਪ੍ਰਾਈਵੇਟ ਵਹੀਕਲ ਦੀ ਬਜਾਏ ਕੈਸ ਵੈਨ ਵਿੱਚ ਹੀ ਜਾਵੇ। ਜਿਸ ਬੈਂਕ ਕੋਲ ਕੈਸ਼ ਵੈਨ ਨਹੀ ਹੋਵੇਗਾ ਉਨਾ ਕੈਸ ਬੈਂਕ ਤੋ ਬਾਹਰ ਨਹੀ ਜਾ ਸਕੇਗਾ। ਉਨਾ ਬੈਂਕ ਅਧਿਕਾਰੀਆਂ ਨੂੰ ਬੈਂਕ ਅੱਗੇ ਸਾਇਰਨ ਅਲਾਰਮ ਵੀ ਲਗਾਉਣ ਲਈ ਆਖਿਆ। ਉਨਾ ਕਿਹਾ ਕਿ ਕੈਸ਼ ਦੇ ਮਾਮਲੇ ਬੈਂਕ ਅਧਿਕਾਰੀ ਵੀ ਕੋਈ ਅਣਗਹਿਲੀ ਨਾ ਵਰਤਣ।
ਇਸ ਦੌਰਾਨ ਉਨਾ ਨੇ ਕਿਹਾ ਕਿ ਦਸ ਲੱਖ ਰੁਪਏ ਤੋ ਵੱਧ ਦੀ ਰਕਮ ਲਿਜਾਣ ਤੋਂ ਪਹਿਲਾ ਬੈਂਕ ਪੁਲਸ ਨੂੰ ਸੂਚਿਤ ਕਰੇਗਾ।
ਇਸ ਮੌਕੇ ਗੁਰਜੀਤ ਸਿੰਘ ਰੋਮਾਣਾ ਡੀ ਐੱਸ ਪੀ ਫੂਲ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਜਸਬੀਰ ਸਿੰਘ ਬੋਪਾਰਾਏ ਥਾਨਾ ਇੰਚਾਰਜ ਭਗਤਾ, ਮਨਜੀਤ ਸਿੰਘ ਥਾਨਾ ਇੰਚਾਰਜ ਰਾਮਪੁਰਾ, ਜਰਨੈਲ ਸਿੰਘ ਥਾਨਾ ਇੰਚਾਰਜ ਫੂਲ, ਜਗਸੀਰ ਸਿੰਘ ਪੰਨੂੰ ਪ੍ਰਧਾਨ, ਇੰਦਰਜੀਤ ਸਿੰਘ ਜੱਗਾ, ਹਰਜਿੰਦਰ ਸਿੰਘ ਹਮੀਰਗੜ ਆਦਿ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *