ਪੰਜਾਬ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਨੇ ਸੰਭਾਲਿਆ ਅਹੁਦਾ

ss1

ਪੰਜਾਬ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਨੇ ਸੰਭਾਲਿਆ ਅਹੁਦਾ

ਪੰਜਾਬ ਯੂਨੀਵਰਸਿਟੀ ਦੇ ਨਵੇਂ ਬਣੇ ਉਪ ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਹਾਲਾਂਕਿ ਅੱਜ ਸਾਰਾ ਦਿਨ ਇਹ ਚਰਚਾ ਚੱਲਦੀ ਰਹੀ ਹੈ ਕਿ ਪ੍ਰੋ. ਰਾਜ ਕੁਮਾਰ ਬਨਾਰਸ ਯੂਨੀਵਰਸਿਟੀ ਵਿੱਚ ਆਪਣਾ ਕੰਮ ਕਾਜ ਨਬੇੜ ਰਹੇ ਹਨ ਤੇ ਪੀਯੂ ਦੇ ਉਪ ਕੁਲਪਤੀ ਦਾ ਅਹੁਦਾ ਸੰਭਾਲਣ ਵਿੱਚ ਹਾਲੇ ਉਨ੍ਹਾਂ ਨੂੰ ਕੁਝ ਚਿਰ ਲੱਗੇਗਾ।  ਦੁਪਹਿਰ ਬਾਅਰ ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਮਗਰੋਂ ਪ੍ਰੋ. ਰਾਜ ਕੁਮਾਰ ਨੇ ਮੀਡੀਆ ਨਾਲ ਰੂੁ-ਬ-ਰੂ ਹੁੰਦਿਆਂ ਕਿਹਾ ਕਿ ਖੋਜ ਦੇ ਖੇਤਰ ਵਿੱਚ ਯੂਨੀਵਰਸਿਟੀ ਨੂੰ ਅੱਗੇ ਲਿਆਉਣ ਅਤੇ ’ਵਰਸਿਟੀ ਦੀਆਂ ਪਰੰਪਰਾਵਾਂ ਦਾ ਪਾਲਣ ਕਰਦੇ ਹੋਏ ਪੀਯੂ ਦੀ ਬਿਹਤਰੀ ਲਈ ਸਰਕਾਰੀ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਉਨ੍ਹਾਂ ਨੂੰ ਸਭ ਦੇ ਸਾਥ ਦੀ ਲੋੜ ਹੈ। ਪ੍ਰੋ. ਰਾਜ ਕੁਮਾਰ ਨੇ ਕਿਹਾ ਕਿ ਪੀਯੂ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਇਸ ਲਈ ਇਸ ਦੇ ਮਾਣ ਨੂੰ ਬਣਾਈ ਰੱਖਣਾ ਤੇ ਅੱਗੇ ਵਧਣਾ ਉਨ੍ਹਾਂ ਲਈ ਚੁਣੌਤੀ ਭਰਿਆ ਕਾਰਜ ਹੋਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *