ਪੱਤਝੜ

ss1

ਪੱਤਝੜ

ਸੂਰਜਾਂ ਦੀ ਗਰਮੀ ਨੇ
ਪਿੰਡਿਆਂ ਦੇ ਨਾਲ ਖਹਿਕੇ
ਰੀਠੇ ਜਿਹੇ ਕਰ ਸੁੱਟੇ ਰੰਗ ਨੇ
ਰੁੱਖਾਂ ਤੋਂ ਵੀ ਉੱਚੇ ਵੇਖੇ
ਜੋਬਨੇ ਦੀ ਰੁੱਤੇ ਵੇਖੇ
ਹੋਏ ਪੱਤਝੜ ਸੁਪਨੇ ਮਲੰਗ ਨੇ

ਬੂਵਨੇ ਦੀ ਜਟ ਜਿਹੇ
ਫੱਕਰ ਦੇ ਮਟ ਜਿਹੇ
ਡੂੰਘੇ ਹੋਗੇ ਦਿਲ ਵਾਲੇ ਭੇਤ ਨੇ
ਖੇੜਿਆਂ ਦੀ ਹੀਰ ਵਾਂਗੂੰ
ਮਿਰਜੇ ਦੇ ਤੀਰ ਵਾਂਗੂੰ
ਲਗਦੇ ਬਿਗਾਨੇ ਹਾੜ-ਚੇਤ ਨੇ

ਗੇਸੂਆਂ ਦੀ ਛਾਵੇਂ ਬਹਿਕੇ
ਦਿਲ ਦੀਆਂ ਗੱਲਾਂ ਕਹਿਕੇ
ਮੰਗਣੇਂ ਸਵਾਲਾਂ ਦੇ ਜਵਾਬ ਨੇ
ਭੁੱਬਲਾਂ ਦੇ ਰੇਤਿਆਂ ਨੂੰ
ਪੈਰਾਂ ਵਿੱਚ ਕੇਰ ਕਾਹਤੋਂ
ਹਾਸਿਆਂ ਨੂੰ ਕਰਗੇ ਸਰਾਧ ਨੇ”

Binder maan Lyrics
94645-37646

print
Share Button
Print Friendly, PDF & Email