ਸੈਮਸੰਗ ਸ਼ਿਓਮੀ ਨੂੰ ਦੇ ਰਿਹੈ ਸ਼ਖਤ ਟੱਕਰ, ਵੇਚੇ 99 ਲੱਖ ਫੋਨ

ss1

ਸੈਮਸੰਗ ਸ਼ਿਓਮੀ ਨੂੰ ਦੇ ਰਿਹੈ ਸ਼ਖਤ ਟੱਕਰ, ਵੇਚੇ 99 ਲੱਖ ਫੋਨ

ਸੈਮਸੰਗ ਨੇ ਭਾਰਤੀ ਸਮਾਰਟਫੋਨ ਬਾਜ਼ਾਰ ‘ਚ ਇਕ ਵਾਰ ਫਿਰ ਤੋਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਅਤੇ ਸਾਲ 2018 ਦੀ ਦੂਜੀ ਤਿਮਾਹੀ ‘ਚ ਕੁਲ 99 ਲੱਖ ਸਮਾਰਟਫੋਨ ਦੀ ਵਿਕਰੀ ਕੀਤੀ ਹੈ, ਜੋ ਕਿ ਸਾਲ-ਦਰ-ਸਾਲ ਆਧਾਰ ‘ਤੇ 50 ਫੀਸਦੀ ਦਾ ਵਾਧਾ ਦਰ ਹੈ। 2015 ਦੀ ਚੌਥੀ ਤਿਮਾਹੀ ਤੋਂ ਬਾਅਦ ਕੰਪਨੀ ਦਾ ਇਹ ਸਭ ਤੋਂ ਵਧੀਆ ਵਾਧਾ ਦਰ ਹੈ। ਇਹ ਜਾਣਕਾਰੀ ਸਿੰਗਾਪੁਰ ਦੀ ਮਾਰਕੀਟ ਰਿਸਰਚ ਕੰਪਨੀ ਕੈਨਾਲਿਸ ਦੇ ਹਵਾਲੇ ਵੱਲੋਂ ਮਿਲੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਦੀ ਹੈਂਡਸੈੱਟ ਨਿਰਮਾਤਾ ਕੰਪਨੀ ਸ਼ਿਓਮੀ ਨੇ ਵੀ ਇਸ ਤਿਮਾਹੀ ‘ਚ 99 ਲੱਖ ਸਮਾਰਟਫੋਨਸ ਦੀ ਵਿਕਰੀ ਕੀਤੀ ਜੋ ਭਾਰਤੀ ਬਾਜ਼ਾਰ ‘ਚ ਕਿਸੇ ਵੀ ਕੰਪਨੀ ਦੀ ਸਭ ਤੋਂ ਬਿਹਤਰ ਤਿਮਾਹੀ ਹੈ। ਦੋਵਾਂ ਕੰਪਨੀਆਂ ਦੁਆਰਾ ਵੇਚੇ ਗਏ ਸਮਾਰਟਫੋਨਸ ਦੀ ਬਾਜ਼ਾਰ ਹਿੱਸੇਦਾਰੀ 60 ਫੀਸਦੀ ਹੈ, ਜੋ ਇਕ ਸਾਲ ਪਹਿਲੇ 43 ਫੀਸਦੀ ਸੀ। ਕੈਨਾਲਿਸ ਦੇ ਵਿਸ਼ਲੇਸ਼ਕ ਤੁਆਹਾਨ ਗਵੇਨ ਨੇ ਕਿਹਾ ਕਿ ਸੈਮਸੰਗ ਵਾਪਸੀ ਕਰ ਰਿਹਾ ਹੈ। ਕੰਪਨੀ ਸ਼ਿਓਮੀ ਦੇ ਪੋਰਟਫੋਲੀਓ ਨਾਲ ਸਿੱਧੇ ਟੱਕਰ ਲੈਣ ਵਾਲੇ ਡਿਵਾਈਸ ਲਾਂਚ ਕਰ ਰਹੀ ਹੈ। ਆਪਣੇ ਕੈਮਰੇ ਅਤੇ ਇਮੋਜਿੰਗ ਸਮਰੱਥਾਵਾਂ ‘ਤੇ ਜ਼ੋਰ ਦੇ ਰਹੀ ਜਿਸ ‘ਚ ਪੋਟਰੇਟੋ ਅਤੇ ਬੈਕਗ੍ਰਾਊਂਡ ਬਲਰ ਸ਼ੇਪ ਫੰਕਸ਼ਨ ਪ੍ਰਮੁੱੱਖ ਹਨ। ਸਾਲ ਦੀ ਦੂਜੀ ਤਿਮਾਹੀ ‘ਚ ਸੈਮਸੰਗ ਦੇ J2 Pro ਮਾਡਲ ਦੀ ਸਭ ਤੋਂ ਜ਼ਿਆਦਾ ਵਿਕਰੀ ਹੋਈ। ਕੰਪਨੀ ਨੇ ਭਾਰਤੀ ਬਾਜ਼ਾਰ ‘ਚ ਇਸ ਦੇ 23 ਲੱਖ ਮਾਡਲ ਵੇਚੇ। ਇਸ ਦੀ ਤੁਲਨਾ ‘ਚ ਸ਼ਿਓਮੀ ਨੇ ਆਪਣੇ ਰੈੱਡਮੀ 5ਏ ਡਿਵਾਈਸ ਦੇ 33 ਲੱਖ ਮਾਡਲਸ ਦੀ ਵਿਕਰੀ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *