ਛਮਾਹੀ ਰੱਖ ਰਖਾਵ ਕਾਰਨ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ “ਵਿਰਾਸਤ-ਏ-ਖਾਲਸਾ”

ss1

ਛਮਾਹੀ ਰੱਖ ਰਖਾਵ ਕਾਰਨ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ “ਵਿਰਾਸਤ-ਏ-ਖਾਲਸਾ”
ਸੈਲਾਨੀ 1 ਅਗਸਤ ਤੋਂ ਮੁੜ ਵੇਖ ਸਕਣਗੇ ਵਿਰਾਸਤ-ਏ-ਖਾਲਸਾ

ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਵਿਸ਼ਵ ਪ੍ਰਸਿੱਧ ਵਿਰਾਸਤ ਏ ਖਾਲਸਾ ਛਮਾਹੀ ਰੱਖ ਰਖਾਵ ਦੇ ਕਰਕੇ 23 ਜੁਲਾਈ 2018 ਤੋਂ 31 ਜੁਲਾਈ 2018 ਤੱਕ ਸੈਲਾਨੀਆਂ ਦੇ ਲਈ ਬੰਦ ਰਹੇਗਾ ਦੇਸ਼, ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀ ਹੁਣ 1 ਅਗਸਤ ਤੋਂ ਮੁੜ ਵਿਰਾਸਤ-ਏ-ਖਾਲਸਾ ਵੇਖ ਸਕਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਰਾਸਤ-ਏ-ਖਾਲਸਾ ਦੇ ਨਿਗਰਾਨ ਇੰਜੀਨੀਅਰ ਸ੍ਰੀ ਕਮਲਦੀਪ ਸਿੰਘ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ ਲਏ ਗਏ ਫੈਸਲੇ ਦੇ ਅਨੁਸਾਰ ਸਾਲ ਵਿਚ ਦੋ ਵਾਰ ਵਿਰਾਸਤ-ਏ-ਖਾਲਸਾ ਨੂੰ ਉਸ ਰੱਖ ਰਖਾਵ ਜਾਂ ਮੁਰੰਮਤ ਦੇ ਲਈ ਬੰਦ ਕੀਤਾ ਜਾਂਦਾ ਹੈ ਜੋ ਕਿ ਰੋਜ਼ਾਨਾਂ ਨਹੀਂ ਕੀਤੀ ਜਾ ਸਕਦੀ ਹੈ।ਜਿਸਦੇ ਤਹਿਤ ਹੀ ਇਸ ਵਾਰ 23 ਜੁਲਾਈ ਤੋਂ 31 ਜੁਲਾਈ 2018 ਤੱਕ ਵਿਰਾਸਤ-ਏ-ਖਾਲਸਾ ਨੂੰ ਸੈਲਾਨੀਆਂ ਵਾਸਤੇ ਬੰਦ ਰੱਖਿਆ ਜਾਵੇਗਾ। ਉਨ੍ਹਾਂ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਿਰਾਸਤ-ਏ-ਖਾਲਸਾ ਵੇਖਣ ਦਾ ਪ੍ਰੋਗ੍ਰਾਮ 1 ਅਗਸਤ ਤੋਂ ਸਵੇਰੇ 10 ਵਜੇ ਤੋਂ ਸ਼ਾਮ 4:30 ਵਜੇ ਦਰਮਿਆਨ ਮੁੜ ਤੋਂ ਬਣਾ ਸਕਦੇ ਹਨ।

print
Share Button
Print Friendly, PDF & Email