ਲੋਕ ਹਿੱਤ ਕਿ ਨੋਟ ਹਿੱਤ

ss1

ਲੋਕ ਹਿੱਤ ਕਿ ਨੋਟ ਹਿੱਤ

ਪਿੰਡ ਦੀ ਸੱਥ ‘ਤੇ ਬੈਠੇ ਲੋਕ ਗੱਲਬਾਤ ਕਰ ਰਹੇ ਸੀ ਤੇ ਕੁਝ ਤਾਸ਼ ਖੇਡ ਰਹੇ ਸੀ।
” ਹਾਂ ਬਈ, ਕਰਨੈਲ ਸਿਆਂ ! ਕਰਾ ਲਈ ਬਦਲੀ ਤੂੰ ਕਿ ਅਜੇ ਸਰਕਾਰ ਨੇ ਕੋਈ ਬਦਲੀ ਨੀਤੀ ਜਾਂ ਆਨ-ਲਾਈਨ   ਬਦਲੀਆਂ ਲਈ ਅਰਜ਼ੀਆਂ ਈ ਨਹੀਂ ਮੰਗੀਆਂ”, ਫ਼ੌਜੀ ਨਾਜਰ ਸਿੰਘ ਬੋਲਿਆ।
” ਨਹੀਂ ਫੌਜੀ ਚਾਚਾ, ਅਜੇ ਤਾਂ ਸਰਕਾਰ ਨੇ ਬਦਲੀਆਂ ਵਾਸਤੇ ਕੋਈ ਅਰਜ਼ੀ ਈ ਨਹੀਂ ਮੰਗੀ “, ਮਸੋਸੇ ਜਿਹੇ ਹੋਏ ਕਰਨੈਲ ਨੇ ਕਿਹਾ।
” ਇਹਦੀ ਨਹੀਂ ਹੋਈ ਬਦਲੀ ਚਾਚਾ! ਪਰ ਕੱਲ੍ਹ ਲੋਕ ਹਿੱਤ ਵਿੱਚ ਸਰਕਾਰ ਨੇ ਸੈਂਕੜਿਆਂ ਲੋਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ “, ਬਿੰਦੂ ਪਟਵਾਰੀ ਨੇ ਹੱਸਦਿਆਂ ਹੋਏ ਆਖਿਆ।
ਕਰਨੈਲ ਬਿਲਕੁੱਲ ਚੁੱਪ ਖੜ੍ਹਾ ਗੱਲਾਂ ਸੁਣ ਰਿਹਾ ਸੀ।
ਬਾਬਾ ਸੰਤਾ ਕੁਝ ਸੋਚ ਕੇ ਬੋਲਿਆ, ” ਕਾਕਾ ਕਰਨੈਲ ਹੌਸਲਾ ਰੱਖ, ਲਗਦਾ ਇਹ ਕੰਮ ਲੋਕ ਹਿੱਤ ਨਹੀਂ ਨੋਟ ਹਿੱਤ ਹੋਇਆ ਹੋਣਾ ਜਾਂ ਮੰਤਰੀ ਦੀ ਸਿਫਾਰਸ਼ ਹੋਊ। ਬਾਕੀ ਭਾਈ ਹਰ ਬੰਦੇ ਦੀ ਨੌਕਰੀ ਸਰਕਾਰ ਉਸਦੇ ਘਰ ਨੇੜੇ ਈ ਲਾਵੇ, ਟੱਬਰ ਪਾਲਣਾ ਸੌਖਾ ਹੋ ਜਾਊ। ਕੋਈ ਨਾ ਕਰਨੈਲ ਤੇਰੀ ਵੀ ਹੋ ਜਾਊ ਬਦਲੀ।”
✒ ਅਮਰਪ੍ਰੀਤ ਸਿੰਘ ਝੀਤਾ 
       ਨੰਗਲ ਅੰਬੀਆ (ਸ਼ਾਹਕੋਟ)
print
Share Button
Print Friendly, PDF & Email