ਡੇਰਾ ਸਿਰਸਾ ਕਾਂਡ ਵਿੱਚ ਸ਼ਹੀਦ ਹੋਏ ਸ਼ਹੀਦ ਭਾਈ ਹਰਮੰਦਰ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸਮੂਹ ਸੰਗਤਾਂ 22 ਜੁਲਾਈ ਨੂੰ ਡੱਬਵਾਲੀ ਪੁੱਜੋ – ਜਥੇਦਾਰ ਦਾਦੂਵਾਲ

ss1

ਡੇਰਾ ਸਿਰਸਾ ਕਾਂਡ ਵਿੱਚ ਸ਼ਹੀਦ ਹੋਏ ਸ਼ਹੀਦ ਭਾਈ ਹਰਮੰਦਰ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਸਮੂਹ ਸੰਗਤਾਂ 22 ਜੁਲਾਈ ਨੂੰ ਡੱਬਵਾਲੀ ਪੁੱਜੋ – ਜਥੇਦਾਰ ਦਾਦੂਵਾਲ

ਕਾਲਾਂਵਾਲੀ 20 ਜੁਲਾਈ (ਗੁਰਮੀਤ ਸਿੰਘ ਖਾਲਸਾ)- ਬਲਾਤਕਾਰੀ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਮੁੱਖੀ ਵਲੋਂ ਸੰਨ 2007 ਵਿੱਚ ਸਿੱਖ ਪਰੰਪਰਾਵਾਂ ਨੂੰ ਕਤਲ ਕਰਨ ਦੀ ਸਾਜਿਸ਼ ਕੀਤੀ ਗਈ ਜਿਸ ਨਾਲ ਸਿੱਖ ਭਾਵਨਾਵਾਂ ਭੜਕੀਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ 17 ਮਈ 2007 ਨੂੰ ਤਖ਼ਤ ਸ਼੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਵਿਖੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਝੂਠੇ ਸੌਦੇ ਦੇ ਬਾਈਕਾਟ ਦਾ ਹੁਕਮਨਾਮਾਂ ਜਾਰੀ ਕੀਤਾ ਗਿਆ। ਜਿਸ ਤੇ ਸਿੱਖ ਕੌਮ ਨੇ ਪਹਿਰਾ ਦਿੱਤਾ ਇਹਨਾਂ ਵਿਚਾਰਾਂ ਦਾ ਪਰਗਟਾਵਾ ਸਰਬੱਤ ਖਾਲਸਾ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਕਾਲਾਂਵਾਲੀ ਮੰਡੀ ਵਿਖੇ ਦਰਸ਼ਨ ਸਿੰਗਲਾ ਦੀ ਦੁਕਾਨ ਤੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦਿੰਦੇ ਭਾਈ ਹਰਮੰਦਰ ਸਿੰਘ ਨੂੰ ਡੱਬਵਾਲੀ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਵਲੋਂ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀ ਭਾਈ ਹਰਮੰਦਰ ਸਿੰਘ ਡੱਬਵਾਲੀ ਦੇ ਸ਼ਹੀਦੀ ਸਮਾਗਮ 22 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ਡੱਬਵਾਲੀ ਵਿਖੇ ਮਨਾਈ ਜਾ ਰਹੀ ਹੈ। ਜਿਸ ਵਿੱਚ ਸੰਤ ਮਹਾਂਪੁਰਸ਼ ਪਰਚਾਰਕ ਗੁਰਬਾਣੀ ਇਤਹਾਸ ਨਾਲ ਜੋੜਣਗੇ ਸਾਰੀਆਂ ਸਿੱਖ ਸੰਗਤਾਂ ਵਹੀਰਾਂ ਘੱਤਕੇ 22 ਜੁਲਾਈ ਨੂੰ ਸਵੇਰੇ 10 ਵਜ਼ੇ ਗੁਰਦੁਆਰਾ ਬਾਬਾ ਵਿਸ਼ਵਕਰਮਾਂ ਡੱਬਵਾਲੀ ਪੁੱਜਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੋ ਜੀ। ਇਸ ਸਮੇਂ ਭਾਈ ਓਕਾਂਰ ਸਿੰਘ ਡੀਂਗਰੀਆਂ, ਭਾਈ ਖੜਕ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਜਗਮੀਤ ਸਿੰਘ ਘੁੱਕਿਆਂਵਾਲੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *