ਪੰਜਾਬ ‘ਚ ਨਹੀਂ ਮਿਲੇਗਾ ਪੈਟਰੋਲ ਡੀਜ਼ਲ !

ss1

ਪੰਜਾਬ ‘ਚ ਨਹੀਂ ਮਿਲੇਗਾ ਪੈਟਰੋਲ ਡੀਜ਼ਲ !

 

2-1ਮੁਹਾਲੀ: ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਅੱਜ ਤੋਂ ਪੈਟਰੋਲ ਡੀਜ਼ਲ ਦੀ ਖਰੀਦ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਵੱਡਾ ਤੇਲ ਸੰਕਟ ਆ ਸਕਦਾ ਹੈ। ਇਹ ਫੈਸਲਾ ਦੂਸਰੇ ਸੂਬਿਆਂ ਨਾਲ ਲੱਗਦੇ 9 ਜਿਲਿਆਂ ‘ਚ ਲਾਗੂ ਹੋਵੇਗਾ। ਹਾਲਾਂਕਿ ਪਹਿਲਾਂ ਤੋਂ ਪਿਆ ਸਟਾਕ ਖਤਮ ਹੋਣ ਤੱਕ ਵਿਕਰੀ ਜਾਰੀ ਰਹੇਗੀ।

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਮੁਤਾਬਕ ਪੰਜਾਬ ‘ਚ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਤੋਂ ਜਿਆਦਾ ਵੈਟ ਹੋਣ ਕਾਰਨ ਪੈਟਰੋਲ ਤੇ ਡੀਜ਼ਲ ਦਾ ਰੇਟ ਜਿਆਦਾ ਹੈ। ਇਸ ਦੇ ਚੱਲਦੇ ਦੂਜੇ ਸੂਬਿਆਂ ਨਾਲ ਲੱਗਦੇ ਪੰਜਾਬ ਦੇ ਪੰਪਾਂ ਦੀ ਸੇਲ ‘ਤੇ ਬੁਰਾ ਅਸਰ ਪੈਂਦਾ ਹੈ। ਅਜਿਹੇ ‘ਚ ਪੈਟਰੋਲ ਪੰਪ ਡੀਲਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਹਨਾਂ ਦੀ ਮੰਗ ਹੈ ਕਿ ਪੰਜਾਬ ‘ਚ ਵੈਟ ਘੱਟ ਕਰਕੇ ਹੋਰ ਸੂਬਿਆਂ ਦੇ ਬਰਾਬਰ ਕੀਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *