ਨਸ਼ੇ ਨਾਲ ਡੁਬਦਾ ਪੰਜਾਬ

ss1

ਨਸ਼ੇ ਨਾਲ ਡੁਬਦਾ ਪੰਜਾਬ

ਪੰਜਾਂ ਦਰਿਆਵਾਂ ਦੀ ਪਵਿੱਤਰ ਧਰਤੀ ਕਰ ਦਿੱਤੀ ਇਨਾਂ ਗਂਦੀ ਏ,
ਜਿਸ ਨੂੰ ਆਖਦੇ ਪੰਜਾਬ ਹਾਲਤ ਉਸਦੀ ਕਰ ਦਿੱਤੀ ਮਂਦੀ ਏ
ਕਈ ਸਾਲਾਂ ਤੋਂ ਆਖਦੇ ਲੀਡਰ ਨਸ਼ਾ ਮੁਕਤ ਪੰਜਾਬ ਬਣਾਉਂਣਾ,
ਬਾਡਰਾਂ ਤੋਂ ਮੰਗਵਾਕੇ ਚਿੱਟਾ ਲਾਣਾ ਨੋਜਵਾਨਾ ਨੂੰ ਮਜਬੂਰ ਕਰਵਾਉਂਣਾ
ਪੰਜਾਬ ਦੀ ਜਵਾਨੀ ਇਨਾਂ ਨਸ਼ਿਆਂ ਦੇ ਘਾਟ ਉਤਾਰ ਦਿੱਤੀ ,
ਜਿਹੜੀ ਕੀਤੀ ਸੀ ਅਰਦਾਸ ਮਾਂ ਨੇ ਪੁਤ ਦੀ ਉਹ ਵੀ ਮੁਕਾ ਦਿੱਤੀ
ਨਸ਼ੇ ਦੀ ਲੱਤ ਬੜੀ ਮਾੜੀ ਹੁੰਦੀ ਅਸੀ ਆਖਦੇ ਨੋਜਵਾਨਾ ਨੂੰ,
ਪਿੱਛੇ ਮੁੜ ਕੇ ਵੀ ਵੇਖੋ ਨਸ਼ੇ ਨਾਲ ਮੜੇ ਪੰਜਾਬ ਦੇ ਹਾਲਾਤਾਂ ਨੂੰ
ਮਾਵਾਂ ਦੀਆਂ ਝੋਲੀਆਂ ਚ ਪੁੱਤਾਂ ਨੂੰ ਮੁਕਾ ਦਿੱਤਾ ,
ਹਾਂਮੀ ਭਰ-ਭਰ ਨੋਜਵਾਨਾਂ ਨੂੰ ਨਸ਼ੇ ਨਾਲ ਮਿਲਾ ਦਿੱਤਾ
ਬੱਸ ਇੱਕ ਹੀ ਆਸ ਸਾਡੀ ਪ੍ਰਮਾਤਮਾਂ ਅੱਗੇ, “ਏ ਹਜੂਰ ”
ਪੰਜਾਬ ਦੀ ਜਵਾਨੀ ਮੁੜ ਲਿਆਵਾਂਗੇ ਜਰੂਰ ।

ਸੁਖਪ੍ਰੀਤ ਸਿੰਘ
ਪਿੰਡ -ਮਹਿਰੋਲੀ
ਡਾਕ -ਮਾਂਗੇਵਾਲ
7087594364

print
Share Button
Print Friendly, PDF & Email

Leave a Reply

Your email address will not be published. Required fields are marked *