‘ਮਰ ਗਏ ਓਏ ਲੋਕੋ’ ਦਾ ਪਹਿਲਾ ਗੀਤ ਗੁਰੂ ਰੰਧਾਵਾ ਦੀ ਆਵਾਜ਼ ‘ਚ 20 ਨੂੰ ਹੋਵੇਗਾ ਰਿਲੀਜ਼

ss1

‘ਮਰ ਗਏ ਓਏ ਲੋਕੋ’ ਦਾ ਪਹਿਲਾ ਗੀਤ ਗੁਰੂ ਰੰਧਾਵਾ ਦੀ ਆਵਾਜ਼ ‘ਚ 20 ਨੂੰ ਹੋਵੇਗਾ ਰਿਲੀਜ਼

d4904818959dce503ca11aa0ac8aacfeਅਗਾਮੀ ਪੰਜਾਬੀ ਫਿਲਮ ‘ਮਰ ਗਏ ਓਏ ਲੋਕੋ’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ ਹਾਸਿਆਂ ਨਾਲ ਭਰਪੂਰ ਹੈ, ਜਿਸ ‘ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆ ਰਹੇ ਹਨ। ਟੀਜ਼ਰ ਤੋਂ ਬਾਅਦ ਹੁਣ 20 ਤਰੀਕ ਨੂੰ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ਹੈ ‘ਆਜਾ ਨੀ ਆਜਾ’। ਇਸ ਗੀਤ ਨੂੰ ਆਵਾਜ਼ ਸੁਪਰਹਿੱਟ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਦਿੱਤੀ ਹੈ। ‘ਆਜਾ ਨੀ ਆਜਾ’ ਇਕ ਰੋਮਾਂਟਿਕ ਗੀਤ ਹੈ। ਗੀਤ ਦੇ ਬੋਲ ਵੀ ਗੁਰੂ ਰੰਧਾਵਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਵੀ ਖੁਦ ਗੁਰੂ ਨੇ ਹੀ ਤਿਆਰ ਕੀਤਾ ਹੈ।
ਉਥੇ ਫਿਲਮ ਦੀ ਗੱਲ ਕਰੀਏ ਤਾਂ ਇਸ ‘ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਪਨਾ ਪੱਬੀ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਿਆ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਨੇ ਕੀਤਾ ਹੈ ਤੇ ਨਿਰਦੇਸ਼ਨ ਸਮੀਪ ਕੰਗ ਦਾ ਹੈ। ਦੁਨੀਆ ਭਰ ‘ਚ ਇਹ ਫਿਲਮ 31 ਅਗਸਤ ਨੂੰ ਰਿਲੀਜ਼ ਹੋਵੇਗੀ।

print
Share Button
Print Friendly, PDF & Email