ਸਿੰਗਲ ਟਰੈਕ ‘ ਸ਼ੁਕਰਾਨਾ ‘ ਲੈ ਕੇ ਹਾਜ਼ਰ – ਬਾਈ ਅਮਰਜੀਤ

ss1

ਸਿੰਗਲ ਟਰੈਕ ‘ ਸ਼ੁਕਰਾਨਾ ‘ ਲੈ ਕੇ ਹਾਜ਼ਰ – ਬਾਈ ਅਮਰਜੀਤ

ਪੰਜਾਬੀ ਸੰਗੀਤ ਜਗਤ ਦੇ ਖੇਤਰ ਚ ਨਾਮਣਾ ਖੱਟ ਚੁੱਕੇ ਪੰਜਾਬ ਦੇ ਮਾਣਮੱਤੇ ਗਾਇਕ ਬਾਈ ਅਮਰਜੀਤ ਦੀ ਗਾਇਕੀ ਨੇ ਹਮੇਸ਼ਾਂ ਹੀ ਦੇਸ਼- ਵਿਦੇਸ਼ ਚ ਵਸਦੇ ਪੰਜਾਬੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਹੈ। ਸਮੇਂ-ਸਮੇਂ ਤੇ ਬਾਈ ਅਮਰਜੀਤ ਨੇ ਸੱਚਾਈ ਨੂੰ ਬਿਆਨ ਕਰਦੇ ਸਰੋਤਿਆਂ ਦੇ ਦਿਲ-ਟੁੰਬਵੇਂ ਗੀਤ ਬਚਪਨ,ਬੇਬੇ- ਬਾਪੂ, ਮਾਂ,ਭਾਬੀ, ਮਾਹੀ,ਬਾਬੇ ਤੇ ਜਵਾਨੀ ਵਰਗੇ ਪਰਿਵਾਰਕ ਅਤੇ ਸਮਾਜਿਕ ਗੀਤ ਆਪਣੀ ਦਿੱਲਕਸ਼ ਅਤੇ ਦਮਦਾਰ ਅਵਾਜ਼ ਰਾਹੀਂ ਸਰੋਤਿਆਂ ਦੀ ਝੋਲੀ ਪਾਏ ਨੇ ਜਿੰਨਾ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਅਤੇ ਪਿਆਰ ਦਿੱਤਾ। ਸਰੋਤਿਆਂ ਵੱਲੋਂ ਮਿਲੇ ਪਿਆਰ ਨੂੰ ਬਰਕਰਾਰ ਰੱਖਦਿਆਂ ਹਾਲ ਹੀ ਵਿੱਚ ਬਾਈ ਅਮਰਜੀਤ ਉਸ ਪਰਮ ਪਿਤਾ ਪ੍ਰਮਾਤਮਾ ਜਿਸਨੇ ਸਾਨੂੰ ਮਨੁੱਖੀ ਜੀਵਨ ਦਿੱਤਾ ਉਸ ਮਾਲਕ ਦੀ ਉਸਤਤ ਨੂੰ ਬਿਆਨ ਕਰਦਾ ਗੀਤ “ ਸ਼ੁਕਰਾਨਾ ” ਜੋ ‘ ਪੀਟੀਸੀ ‘ ਵੱਲੋਂ ਰਿਲੀਜ਼ ਕੀਤਾ ਗਿਆ ਹੈ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੋਇਆ ਹੈ।ਇਸ ਗੀਤ ਦੇ ਬੋਲਾਂ ਨੂੰ ਬਾਈ ਅਮਰਜੀਤ ਨੇ ਖੁਦ ਕਲਮਬੱਧ ਕੀਤਾ ਹੈ ਗੀਤ ਦਾ ਫਿਲਮਾਂਕਣ ਜਿੰਦ ਢਿੱਲੋਂ ਵੱਲੋਂ ਬਹੁਤ ਹੀ ਸੱਚਜੇ ਢੰਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਜੱਸੀ ਬ੍ਰਦਰਜ਼ ਦੇ ਸੰਗੀਤ ਨਾਲ ਸ਼ਿੰਗਾਰੇ ਗੀਤ ‘ ਸ਼ੁਕਰਾਨਾ ‘ ਸਬੰਧੀ ਗੱਲਬਾਤ ਕਰਦਿਆਂ ਗਾਇਕ ਬਾਈ ਅਮਰਜੀਤ ਨੇ ਕਿਹਾ ਕਿ ਇਸ ਟਰੈਕ ਨੂੰ ਸਾਡੀ ਟੀਮ ਨੇ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ।ਜੋ ਵੱਖ ਵੱਖ ਚੈਨਲਾਂ ਦੇ ਨਾਲ ਨਾਲ ਸੋਸ਼ਲ ਸਾਈਟ ਉੱਤੇ ਵੀ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲਾਂ ਆਏ ਗੀਤਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਇਸ ਗੀਤ ਨੂੰ ਵੀ ਸਰੋਤੇ ਰੱਜਵਾਂ ਪਿਆਰ ਦੇਣਗੇ।

 

ਗੁਰਪ੍ਰੀਤ ਬੱਲ ਰਾਜਪੁਰਾ
98553-25903

print
Share Button
Print Friendly, PDF & Email

Leave a Reply

Your email address will not be published. Required fields are marked *