ਪੰਜਾਬ ਪੁਲਿਸ ਦੀ ਢਿੱਲੀ ਕਾਰਜਗਾਰੀ ਤੋ ਤੰਗ ਆਏ ਲੋਕਾ ਨੇ ਲਗਾਇਆ ਨੈਸ਼ਨਲ ਹਾਈਵੇਂ ਤੇ ਧਰਨਾ

ss1

ਪੰਜਾਬ ਪੁਲਿਸ ਦੀ ਢਿੱਲੀ ਕਾਰਜਗਾਰੀ ਤੋ ਤੰਗ ਆਏ ਲੋਕਾ ਨੇ ਲਗਾਇਆ ਨੈਸ਼ਨਲ ਹਾਈਵੇਂ ਤੇ ਧਰਨਾ

4-5
ਛਾਜਲੀ 3 ਜੂਨ ( ਕੁਲਵੰਤ ਛਾਜਲੀ) ਕਸਬਾ ਮਹਿਲਾਂ ਚੌਂਕ ਵਿਖੇ ਪਿਛਲੇ ਦਿਨੀ ਅਵਤਾਰ ਸਿੰਘ ਪੁੱਤਰ ਕਾਕਾ ਸਿੰਘ ਦੀ ਬਿਜਲੀ ਬੋਰੜ ਵਿਭਾਗ ਲਾਇਨਮੈਨ ਦੀ ਅਣਗਹਿਲੀ ਕਰਕੇ ਕਰੰਟ ਲੱਗਣ ਕਾਰਣ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਵੱਲੋ ਚੌਕੀ ਮਹਿਲਾਂ ਚੌਕ ਵਿਖੇ ਰਿਪੋਰਟ ਦਰਜ ਕਰਵਾਈ ਸੀ।ਚੌਕੀ ਮਹਿਲਾਂ ਦੀ ਪੁਲਿਸ ਕੋਈ ਠੋਸ ਨਾ ਕਰਨ ਦੀ ਸੂਰਤ ਵਿੱਚ ਅੱਜ ਪੀੜਤ ਨੇ ਸਮੂਹ ਪਿੰਡ ਵਾਸੀ ਤੇ ਆਲੇ ਦੁਆਲੇ ਪਿੰਡਾ ਦੇ ਸਹਿਯੋਗ ਨਾਲ ਸੰਗਰੂਰ ਪਾਤੜਾਂ ਦਿੱਲੀ ਨੈਸ਼ਨਲ ਹਾਈਵੇ 71 ਨੰ ਤੇ ਕੜਕਦੀ ਧੁੱਪ ਵਿੱਚ ਦੋ ਘੰਟੇ ਧਰਨਾ ਲਗਾਕੇ ਪੰਜਾਬ ਪੁਲਿਸ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਧਰਨੇ ਦੀ ਅਗਵਾਈ ਕਰਨ ਪਹੁੰਚੇ ਹਲਕਾ ਦਿੜਬਾ ਤੋ ਕਾਂਗਰਸ ਪਾਰਟੀ ਦੇ ਇੰਨਚਾਰਜ ਮਾ: ਅਜੈਬ ਸਿੰਘ ਰਟੋਲ ਨੇ ਧਰਨਾਕਾਰੀਆ ਨੂੰ ਸਬੋਧਨ ਕਰਦਿਆ ਕਿਹਾ ਕੀ ਇਹ ਸਭ ਕੁਝ ਸਿਆਸੀ ਸੈਅ ਤੇ ਹੋ ਰਿਹਾ ਪੰਜਾਬ ਦੇ ਮਜਲੂਮ ਲੋਕਾ ਅੱਜ ਹਰ ਕੰਮ ਲਈ ਸਘਰੰਸ਼ ਦਾ ਰਸਤਾ ਅਖਤਿਆਰ ਕਰਕੇ ਆਪਣੇ ਹੱਕਾ ਲਈ ਲੜਨਾ ਪੈ ਰਿਹਾ ਹੈ ਪੰਜਾਬ ਪੁਲਿਸ ਦੀ ਸਿਆਸੀ ਲੋਕਾ ਦੀ ਸੈਅ ਢਿੱਲੀ ਕਾਰਵਾਈ ਕਰਦੀ ਹੈ।ਉਧਰ ਦੂਜੇ ਪਾਸੇ ਧਰਨਾਕਾਰੀਆ ਨੂੰ ਸਾਂਤ ਕਰਨ ਲਈ ਪਹੁੰਚੇ ਥਾਣਾ ਸਦਰ ਸੁਨਾਮ ਐਸ ਐਚ ਓ ਇੰਦਰਪਾਲ ਸਿੰਘ ਨੇ ਪਰਿਵਾਰ ਤੇ ਲੋਕਾ ਭਰੋਸਾ ਦਿੰਦਿਆ ਕਿਹਾ ਕੀ ਕਨੂੰਨ ਸਭ ਲਈ ਇੱਕ ਹੈ ਬਿਜਲੀ ਬੋਰਡ ਦੇ ਲਾਇਨਮੈਨ ਨੂੰ ਜਲਦ ਹੀ ਗ੍ਰਿਫਤਾਰ ਕਰਕੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਭਰੋਸੇ ਨੂੰ ਲੈਕੇ ਧਰਨਾ ਚੁੱਕਣ ਮੰਨ ਗਏ ਪਰ ਪਰਿਵਾਰ ਨੇ ਇਹ ਵੀ ਸਖਤ ਚੇਤਾਵਨੀ ਦਿੱਤੀ ਕੀ ਜੇਕਰ ਕੋਈ ਕਾਰਵਾਈ ਨਾ ਕੀਤੀ ਤਾਂ ਸਾਨੂੰ ਮੁੜ ਤੋ ਲੋਕਾ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਧਰਨਾ ਲਾਉਣ ਲਈ ਮਜਬੂਰ ਨਾ ਹੋਣਾ ਪਵੇ।ਧਰਨਾਕਾਰੀਆ `ਚ ਹਰਦੇਵ ਸਿੰਘ ਬਿਰਖੂ,ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਦੁੱਲਟ, ਗੁਰਚਰਨ ਸਿੰਘ ਕੁਲਾਰਾਂ, ਮੇਜਰ ਸਿੰਘ ਸੋਹੀ ਸਾਬਕਾ ਸਰਪੰਚ ਵੀ ਹਾਜਰ ਸੀ।

print
Share Button
Print Friendly, PDF & Email